Delhi blast case : ਪਿੰਡ ਖੰਦਾਵਲੀ ’ਚ ਲਾਲ ਰੰਗ ਦੀ ਕਾਰ ਖੜ੍ਹਾਉਣ ਵਾਲਾ ਫਹੀਮ ਗ੍ਰਿਫ਼ਤਾਰ
Published : Nov 13, 2025, 1:59 pm IST
Updated : Nov 13, 2025, 1:59 pm IST
SHARE ARTICLE
Delhi blast case: Faheem, who parked a red car in Khandawali village, arrested
Delhi blast case: Faheem, who parked a red car in Khandawali village, arrested

ਮਾਮਲੇ ’ਚ ਜੁੜੀ ਤੀਜੀ ਸ਼ੱਕੀ ਬ੍ਰੇਜਾ ਕਾਰ ਅਲ ਫਲਾਹ ਯੂਨੀਵਰਸਿਟੀ ਦੇ ਅੰਦਰੋਂ ਹੋਈ ਬਰਾਮਦ

ਨਵੀਂ ਦਿੱਲੀ : ਦਿੱਲੀ ਦੇ ਲਾਲ ਕਿਲ੍ਹੇ ਨੇੜੇ ਕਾਰ ਬੰਬ ਧਮਾਕੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਡਾਕਟਰ ਉਮਰ ਉਨ ਨਬੀ ਦੀ ਮਾਲਕੀ ਵਾਲੀ ਈਕੋ ਸਪੋਰਟਸ ਕਾਰ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਦੀ ਵਰਤੋਂ ਵਿਸਫੋਟਕਾਂ ਦੀ ਢੋਆ-ਢੁਆਈ ਲਈ ਕੀਤੀ ਗਈ ਸੀ। ਕਾਰ ਦੀ ਫੋਰੈਂਸਿਕ ਜਾਂਚ ਤੋਂ ਇਸ ਦੇ ਸੁਰਾਗ ਮਿਲੇ ਹਨ।
ਕਾਰ ਲਗਭਗ 18 ਘੰਟਿਆਂ ਤੋਂ ਫਰੀਦਾਬਾਦ ਦੇ ਪਿੰਡ ਖੰਡਾਵਲੀ ਵਿੱਚ ਖੜ੍ਹੀ ਹੈ। ਐਨ.ਆਈ.ਏ. ਅਤੇ ਐਨ.ਐਸ.ਜੀ. ਦੀਆਂ ਟੀਮਾਂ ਵੱਲੋਂ ਬੁੱਧਵਾਰ ਸ਼ਾਮ ਤੋਂ ਕਾਰ ਦੀ ਜਾਂਚ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਨੇ ਫਹੀਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਨੇ ਇਸ ਕਾਰ ਨੂੰ ਇਥੇ ਖੜ੍ਹਾ ਕੀਤਾ ਸੀ। 
ਫਹੀਮ ਅਲ ਫਲਾਹ ਯੂਨੀਵਰਸਿਟੀ ਵਿੱਚ ਕੰਪਿਊਟਰ ਆਪਰੇਟਰ ਹੈ ਅਤੇ ਉਹ ਸ਼ੱਕੀ ਅੱਤਵਾਦੀ ਡਾਕਟਰ ਉਮਰ ਦਾ ਸਹਾਇਕ ਹੈ। ਫਹੀਮ ਦੀ ਭੈਣ ਉੱਥੇ ਰਹਿੰਦੀ ਹੈ, ਇਸ ਲਈ ਉਸ ਨੇ ਮੰਗਲਵਾਰ ਦੀ ਰਾਤ ਇਥੇ ਖੜ੍ਹਾ ਦਿੱਤੀ। ਕਾਰ ਦੀ ਬਰਾਮਦਗੀ ਤੋਂ ਬਾਅਦ ਨੇੜਲੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ 200 ਮੀਟਰ ਦੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ।
ਪੁਲਿਸ ਨੇ ਫਰੀਦਾਬਾਦ ਤੋਂ ਇਸ ਮਾਡਿਊਲ ਨਾਲ ਜੁੜੀ ਤੀਜੀ ਬ੍ਰੇਜ਼ਾ ਕਾਰ ਵੀ ਬਰਾਮਦ ਕੀਤੀ ਹੈ। ਇਹ ਬ੍ਰੇਜਾ ਕਾਰ ਅਲ ਫਲਾਹ ਯੂਨੀਵਰਸਿਟੀ ਦੇ ਅੰਦਰੋਂ ਬਰਾਮਦ ਕੀਤੀ ਗਈ ਸੀ। ਇਸ ਕਾਰ ਦੀ ਪਛਾਣ ਮਹਿਲਾ ਅੱਤਵਾਦੀ ਡਾਕਟਰ ਸ਼ਾਹੀਨ ਵਜੋਂ ਕੀਤੀ ਜਾ ਰਹੀ ਹੈ। ਹਰਿਆਣਾ ਐਸ.ਟੀ.ਐਫ. ਅਤੇ ਐਨ.ਆਈ.ਏ ਦੀਆਂ ਟੀਮਾਂ ਨੇ ਕਾਰ ਜ਼ਬਤ ਕਰ ਲਈ ਹੈ। ਪੁਲਿਸ ਵੱਲੋਂ ਇਸ ਮਾਮਲੇ ਨਾਲ ਜੁੜੀ ਚੌਥੀ ਸਵਿਫਟ ਡਿਜ਼ਾਇਰ ਕਾਰ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਕੇਂਦਰੀ ਸੁਰੱਖਿਆ ਏਜੰਸੀਆਂ ਵੀਰਵਾਰ ਸਵੇਰ ਤੋਂ ਹੀ ਗੁਰੂਗ੍ਰਾਮ, ਫਰੀਦਾਬਾਦ ਅਤੇ ਨੂਹ ਵਿੱਚ ਖਾਦ ਡੀਲਰਾਂ ਦੀਆਂ ਦੁਕਾਨਾਂ ਦੀ ਤਲਾਸ਼ੀ ਲੈ ਰਹੀਆਂ ਹਨ, ਜਿਸ ਵਿੱਚ ਵਿਸਫੋਟਕ ਵੇਚਣ ਦਾ ਸ਼ੱਕ ਹੈ। ਨੂਹ ਵਿੱਚ ਇੱਕ ਖਾਦ ਡੀਲਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਅਲ ਫਲਾਹ ਯੂਨੀਵਰਸਿਟੀ ਤੋਂ ਡਾ. ਉਮਰ ਅਤੇ ਮੁਜ਼ਮਿਲ ਨਾਲ ਸਬੰਧਤ ਡਾਇਰੀਆਂ ਅਤੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਨ੍ਹਾਂ ਦਸਤਾਵੇਜ਼ਾਂ ਵਿੱਚ ਆਪਰੇਸ਼ਨ ਵਰਗੇ ਕੋਡ ਸ਼ਬਦ ਜਾਪਦੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਨੂੰ ਲਾਲ ਕਿਲੇ ਨੇੜੇ ਇਕ ਆਈ-20 ਵਿਚ ਧਮਾਕਾ ਹੋਇਆ ਸੀ। ਇਸ ਧਮਾਕੇ ਕਾਰਨ ਮਰਨ ਵਾਲਿਆਂ ਗਿਣਤੀ 13 ਹੋ ਚੁੱਕੀ ਹੈ। ਜਦਕਿ ਹਾਦਸੇ ਦੌਰਾਨ ਜ਼ਖਮੀ ਹੋਣ ਵਾਲੇ ਵਿਅਕਤੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਜ਼ਖਮੀਆਂ ਨੂੰ ਮਿਲਣ ਲਈ ਬੀਤੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਸਪਤਾਲ ਵਿਚ ਪਹੁੰਚੇ ਸਨ, ਜਿੱਥੇ ਉਨ੍ਹਾਂ ਜ਼ਖਮੀਆਂ ਦਾ ਹਾਲ ਜਾਣਿਆ ਅਤੇ ਉਨ੍ਹਾਂ ਗੱਲਬਾਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦਿੱਲੀ ਧਮਾਕੇ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement