12 ਨਵੇਂ ਮੰਤਰੀਆਂ ਨੂੰ ਮਿਲਣਗੀਆਂ ਲਗਜ਼ਰੀ ਕਾਰਾਂ
Published : Dec 13, 2018, 5:21 pm IST
Updated : Dec 13, 2018, 5:24 pm IST
SHARE ARTICLE
Cars
Cars

ਛੱਤੀਸਗੜ੍ਹ ਵਿਚ ਸੱਤਾ ਤਬਦੀਲੀ ਅਤੇ ਕਾਂਗਰਸ ਦੀ ਸਰਕਾਰ ਬਣਨ ਦੇ ਨਾਲ ਹੀ ਮੰਤਰੀਆਂ.....

ਰਾਏਪੁਰ (ਭਾਸ਼ਾ): ਛੱਤੀਸਗੜ੍ਹ ਵਿਚ ਸੱਤਾ ਤਬਦੀਲੀ ਅਤੇ ਕਾਂਗਰਸ ਦੀ ਸਰਕਾਰ ਬਣਨ ਦੇ ਨਾਲ ਹੀ ਮੰਤਰੀਆਂ ਦੀਆਂ ਗੱਡੀਆਂ ਵੀ ਬਦਲ ਗਈਆਂ ਹਨ। ਛੱਤੀਸਗੜ ਦੇ 12 ਨਵੇਂ ਮੰਤਰੀਆਂ ਲਈ ਰਾਏਪੁਰ ਵਿਚ 12 ਨਵੀਆਂ ਟਾਟਾ ਸਫਾਰੀਆਂ ਕਾਰਾਂ ਖਰੀਦੀਆਂ ਗਈਆਂ ਹਨ। ਇਹ ਕਾਰਾਂ ਕਾਲੀ ਮੰਦਰ ਸਥਿਤ ਸਟੇਟ ਗੈਰੇਜ ਵਿਚ ਪਹੁੰਚ ਗਈਆਂ ਹਨ। ਇਥੇ ਨਹੀਂ, ਮੁੱਖ ਮੰਤਰੀ ਦੇ ਕਾਰਕੇਡ ਵਿਚ ਸ਼ਾਮਲ ਹੋਣ ਵਾਲੀ ਲਗਜਰੀ ਕਾਰਾਂ ਨੂੰ ਸਜਾਇਆ ਜਾ ਰਿਹਾ ਹੈ। 15 ਦਸੰਬਰ ਨੂੰ ਸਹੁੰ ਚੁਕ ਸਮਾਰੋਹ ਖਤਮ ਹੋਣ ਤੋਂ ਬਾਅਦ ਮੰਤਰੀਆਂ ਨੂੰ ਲਸ਼ਕਦੀਆਂ ਨਵੀਆਂ ਗੱਡੀਆਂ ਦੇ ਦਿਤੀਆਂ ਜਾਣਗੀਆਂ।

CarCar

ਉਥੇ ਹੀ ਕੁਝ ਪੁਰਾਣੀਆਂ ਗੱਡੀਆਂ ਵੀ ਨਵੇਂ ਤਰੀਕੇ ਨਾਲ ਸਵਾਰੀਆਂ ਜਾ ਰਹੀਆਂ ਹਨ। ਅਫਸਰਾਂ ਦੇ ਮੁਤਾਬਕ ਇਸ ਸਾਲ 12 ਟਾਟਾ ਸਫਾਰੀਆਂ ਗੱਡੀਆਂ ਖਰੀਦਣ ਨੂੰ ਬਹੁਤ ਪਹਿਲਾਂ ਮਨਜ਼ੂਰੀ ਮਿਲ ਗਈ ਸੀ, ਪਰ ਵਿਧਾਨ ਸਭਾ ਚੋਣ ਨੂੰ ਲੈ ਕੇ ਅਚਾਰ ਸਹਿਤਾ ਲਾਗੂ ਹੋ ਗਈ ਸੀ ਜਿਸ ਦੀ ਵਜ੍ਹਾ ਨਾਲ ਖਰੀਦੀ ਨਹੀਂ ਹੋ ਸਕੀ ਸੀ। ਅਚਾਰ ਸਹਿਤਾ ਖਤਮ ਹੋਣ ਤੋਂ ਬਾਅਦ ਬੁੱਧਵਾਰ ਨੂੰ 12 ਗੱਡੀਆਂ ਖਰੀਦਣ ਦੀ ਪਰਿਕ੍ਰੀਆ ਪੂਰੀ ਕੀਤੀ ਗਈ, ਜਿਸ ਤੋਂ ਬਾਅਦ ਕੰਪਨੀ ਨੇ ਤੱਤਕਾਲ ਡਿਲੀਵਰੀ ਕੀਤੀ। ਹੁਣ ਇਨ੍ਹਾਂ ਗੱਡੀਆਂ ਦਾ ਇਸਤੇਮਾਲ ਕਾਂਗਰਸ ਪਾਰਟੀ ਦੀ ਨਵੀਂ ਸਰਕਾਰ ਦੇ ਮੰਤਰੀ ਕਰਨਗੇ।

ਦਰਅਸਲ ਵਿਧਾਨ ਸਭਾ ਚੋਣ ਵਿਚ ਜਿੱਤ ਦਰਜ਼ ਕਰਕੇ ਵਿਧਾਇਕ ਵਲੋਂ ਮੰਤਰੀ ਬਣੇ ਰਾਜਨੇਤਾ ਸਹੁੰ ਚੁਕ ਸਮਾਗਮ ਵਿਚ ਅਪਣੀਆਂ ਗੱਡੀਆਂ ਨਾਲ ਆਉਂਦੇ ਹਨ ਅਤੇ ਸਹੁੰ ਚੁਕਣ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਗੱਡੀਆਂ ਉਪਲੱਬਧ ਕਰਵਾਈਆਂ ਜਾਂਦੀਆਂ ਹਨ ਜਿਥੋਂ ਉਹ ਨਿਜੀ ਨਹੀਂ, ਸਗੋਂ ਸਰਕਾਰੀ ਗੱਡੀਆਂ ਵਿਚ ਅਪਣੇ ਨਿਵਾਸ ਲਈ ਰਵਾਨਾ ਹੁੰਦੇ ਹਨ। ਜਾਣਕਾਰੀ ਦੇ ਮੁਤਾਬਕ ਭਾਜਪਾ ਸਰਕਾਰ ਦੇ ਮੰਤਰੀਆਂ ਨੂੰ ਦਿਤੀਆਂ ਗਈਆਂ 12 ਗੱਡੀਆਂ ਨੂੰ ਸਟੇਜ ਗੈਰੇਜ ਵਿਚ ਖੜਾ ਕੀਤਾ ਗਿਆ ਹੈ, ਜਿਨ੍ਹਾਂ ਦੀ ਨਵੀਂ ਗੱਡੀਆਂ ਦੀ ਤਰ੍ਹਾਂ ਤਿਆਰ ਕੀਤੀਆਂ ਗਈਆਂ ਹਨ। ਇਹਨਾਂ ਵਿਚ ਜਿਆਦਾਤਰ ਗੱਡੀਆਂ 2 ਤੋਂ 3 ਸਾਲ ਪੁਰਾਣੀਆਂ ਹਨ।

Location: India, Chhatisgarh, Raipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement