ਨਿਰਭਿਆ ਦੇ ਦੋਸ਼ੀਆਂ ਦੀ ਅਦਾਲਤ 'ਚ ਪੇਸ਼ੀ ਅੱਜ
Published : Dec 13, 2019, 9:07 am IST
Updated : Dec 13, 2019, 9:14 am IST
SHARE ARTICLE
Patiala House Court
Patiala House Court

ਦੋਸ਼ੀਆਂ ਨੂੰ ਛੇਤੀ ਹੀ ਫਾਹੇ ਟੰਗਣ ਦੇ ਚਰਚੇ

ਦਿੱਲੀ : ਨਿਰਭਿਆ ਸਮੂਹਿਕ ਬਲਾਤਕਾਰ ਦੇ ਚਾਰੇ ਦੋਸ਼ੀਆਂ ਨੂੰ ਭਲਕੇ 13 ਦਸੰਬਰ ਨੂੰ ਪਟਿਆਲਾ ਹਾਊਸ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਦੋਸ਼ੀਆਂ ਦੀ ਇਹ ਪੇਸ਼ੀ ਵੀਡੀਊ ਕਾਨਫ਼ਰੰਸ ਜ਼ਰੀਏ ਹੋਵੇਗੀ। ਨਿਰਭਿਆ ਦੇ ਚਾਰੇ ਦੋਸ਼ੀਆਂ ਦੇ ਵਕੀਲ ਸਵੇਰੇ ਪਟਿਆਲਾ ਹਾਊਸ ਅਦਾਲਤ ਵਿਚ ਹਲਫ਼ਨਾਮਾ ਦਾਖ਼ਲ ਕਰਨਗੇ। ਇਸ ਤੋਂ ਬਾਅਦ ਇਸ ਮਾਮਲੇ ਦੀ ਵੀਡੀਊ ਕਾਨਫ਼ਰੰਸ ਜ਼ਰੀਏ ਸੁਣਵਾਈ ਸ਼ੁਰੂ ਹੋ ਜਾਵੇਗੀ।

patiala housepatiala house

ਪਟਿਆਲਾ ਹਾਊਸ ਦੇ ਜੱਜ ਸਤੀਸ਼ ਕੁਮਾਰ ਅਰੋੜਾ ਨੇ ਤਿਹਾੜ ਜੇਲ੍ਹ ਤੋਂ ਦਸਿਆ ਕਿ ਸਵੇਰੇ 10 ਵਜੇ ਇਸ ਮਾਮਲੇ ਦੀ ਸੁਣਵਾਈ ਵੀਡੀਊ ਕਾਨਫ਼ਰੰਸ ਰੂਮ ਵਿਚ ਪੂਰੀ ਹੋਵੇਗੀ। ਦੋਸ਼ੀਆਂ ਦੀ ਵੀਡੀਊ ਕਾਨਫ਼ਰੰਸ ਰਾਹੀਂ ਸੁਣਵਾਈ ਸੁਰੱਖਿਆ ਕਾਰਨਾਂ ਕਰ ਕੇ ਕੀਤੀ ਜਾ ਰਹੀ ਹੈ। ਇਹ ਫ਼ੈਸਲਾ ਅਦਾਲਤ ਅਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਦੀ ਸਹਿਮਤੀ ਨਾਲ ਕੀਤਾ ਗਿਆ ਹੈ। ਸੁਣਵਾਈ ਦੌਰਾਨ ਨਿਰਭਿਆ ਦੇ ਮਾਤਾ ਪਿਤਾ ਅਤੇ ਵਕੀਲ ਮੌਜੂਦ ਰਹਿਣਗੇ।

Nirbhaya CaseNirbhaya Case

ਪਿਛਲੀ ਸੁਣਵਾਈ ਦੌਰਾਨ ਨਿਰਭਿਆ ਦੀ ਮਾਂ ਨੇ ਰੌਂਦੇ ਹੋਏ ਸਵਾਲ ਕੀਤਾ ਸੀ ਕਿ ਆਖ਼ਰ ਦੋਸ਼ੀਆਂ ਨੂੰ ਸਜ਼ਾ ਕਦੋਂ ਹੋਵੇਗੀ? ਅਜੇ ਇਕ ਦੋਸ਼ੀ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਜੀ ਉਸ 'ਤੇ ਫ਼ੈਸਲਾ ਸੁਣਾਉਣਗੇ। ਇਕ ਦੋਸ਼ੀ ਦੀ ਅਪੀਲ ਰੱਦ ਹੋਵੇਗੀ ਤੇ ਫਿਰ ਦੂਸਰਾ ਅਪੀਲ ਦਾਇਰ ਕਰ ਦੇਵੇਗਾ, ਫਿਰ ਤੀਸਰਾ ਅਤੇ ਅਖ਼ੀਰ ਚੌਥਾ। ਇਸ ਤਰ੍ਹਾਂ ਸਿਰਫ਼ ਸਮਾਂ ਹੀ ਖ਼ਰਾਬ ਹੋ ਰਿਹਾ ਹੈ।

Tihar JailTihar Jail

ਇਸ ਤੋਂ ਬਾਅਦ ਜੱਜ ਨੇ ਸਾਰੇ ਦੋਸ਼ੀਆਂ ਨੂੰ 13 ਦਸੰਬਰ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਸਨ। ਦੋਸ਼ੀ ਰਹਿਮ ਦੀ ਅਪੀਲ ਸਬੰਧੀ ਅਪਣਾ ਪੱਖ ਰੱਖ ਸਕਦੇ ਹਨ। ਜੱਜ ਨੇ ਨਿਰਭਿਆ ਦੀ ਮਾਂ ਨੂੰ ਸਾਫ਼ ਸ਼ਬਦਾਂ ਵਿਚ ਕਿਹਾ ਸੀ ਕਿ ਇਸ ਮਾਮਲੇ 'ਚ ਸਾਰੇ ਦੋਸ਼ੀਆਂ ਦੇ ਡੈਥ ਵਾਰੰਟ ਇਕੱਠੇ ਹੀ ਜਾਰੀ ਹੋਣਗੇ। ਦੂਜੇ ਪਾਸੇ ਨਿਰਭਿਆ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਫ਼ਾਂਸੀ ਦੇਣ ਦੀ ਤਿਆਰੀ ਚੱਲ ਰਹੀ ਹੈ।

Nirbhaya CaseNirbhaya Case

ਤਿਹਾੜ ਜੇਲ੍ਹ ਦੇ ਸੁਪਰਡੰਟ ਨੇ ਉੱਤਰ ਪ੍ਰਦੇਸ਼ ਪੁਲਿਸ ਦੇ ਡਾਇਰੈਕਟਰ ਜਨਰਲ (ਜੇਲ) ਤੋਂ ਜਲਾਦ (ਹੈਂਗਮੈਨ) ਦੀ ਮੰਗ ਕੀਤੀ ਸੀ। ਇਸ ਤੇ ਡੀਜੀ ਆਨੰਦ ਕੁਮਾਰ ਨੇ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਜਵਾਬ ਭੇਜਦਿਆਂ ਕਿਹਾ ਕਿ ਉਨ੍ਹਾਂ ਨੂੰ ਜਦੋਂ ਜ਼ਰੂਰਤ ਹੋਵੇ, ਜਲਾਦ ਨੂੰ ਲਿਜਾ ਸਕਦੇ ਹਨ। ਸਾਡੇ ਪਾਸ ਦੋ ਹੈਂਗਮੈਨ ਮੌਜੂਦ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement