
ਬ੍ਰਾਹਮਣ ਨੂੰ ਬ੍ਰਾਹਮਣ ਕਹੋ ਤਾਂ ਬੁਰਾ ਨਹੀਂ ਲੱਗਦਾ। ਕਾਰਨ ਕੀ ਹੈ?
ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਰਨਜੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਮਮਤਾ ਨਿਰਾਸ਼ ਹੈ ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਉਨ੍ਹਾਂ ਦਾ ਸ਼ਾਸਨ ਸਮਾਪਤ ਹੋਣ ਵਾਲਾ ਹੈ। ਪ੍ਰਗਿਆ ਠਾਕੁਰ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਭਾਜਪਾ ਜਿੱਤੇਗੀ ਤੇ ਪੱਛਮੀ ਬੰਗਾਲ 'ਚ ਹਿੰਦੂ ਰਾਜ ਹੋਵੇਗਾ।
ਭਾਜਪਾ ਸੰਸਦ ਮੈਂਬਰ ਨੇ ਪਾਰਟੀ ਪ੍ਰਧਾਨ ਜੇਪੀ ਨੱਢਾ ਨੇ ਕਾਫਿਲੇ 'ਤੇ ਹੋਏ ਹਮਲੇ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ 'ਚ ਇਹ ਗੱਲ ਕਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ, ਸ਼ੂਦਰ ਨੂੰ ਸ਼ੂਦਰ ਕਹੋ ਤਾਂ ਬੁਰਾ ਲੱਗ ਜਾਂਦਾ ਹੈ, ਬ੍ਰਾਹਮਣ ਨੂੰ ਬ੍ਰਾਹਮਣ ਕਹੋ ਤਾਂ ਬੁਰਾ ਨਹੀਂ ਲੱਗਦਾ। ਕਾਰਨ ਕੀ ਹੈ?