
ਪਾਕਿਸਤਾਨ ਨੇ ਸ਼ਨੀਵਾਰ ਸ਼ਾਮ ਕਰੀਬ 6 ਵਜੇ ਜੰਮੂ ਦੇ ਪੁੰਛ ਸੈਕਟਰ ਦੇ ਬਾਲਾਕੋਟ ਵਿਖੇ ਐਲਓਸੀ 'ਤੇ ਫਾਇਰਿੰਗ ਸ਼ੁਰੂ ਕੀਤੀ।
ਜੰਮੂ: ਜੰਮੂ ਵਿੱਚ ਹਮਲਿਆਂ ਦੀ ਗਿਣਤੀ ਲਗਾਤਾਰ ਵਧੀ ਜਾ ਰਹੀ ਹੈ। ਪਾਕਿ ਨੇ ਮੁੜ ਇਕ ਵਾਰ ਫਿਰ ਤੋਂ ਨਾਪਾਕ ਹਰਕੱਤ ਕੀਤੀ। ਪਰ ਸੀਜ਼ਫਾਈਰ ਦੀ ਉਲੰਘਣਾ ਦਾ ਭਾਰਤੀ ਫੌਜ ਵਲੋਂ ਢੁਕਵਾਂ ਜਵਾਬ ਵੀ ਦਿੱਤਾ ਗਿਆ। ਦੱਸ ਦੇਈਏ ਕਿ ਅੱਤਵਾਦੀਆਂ ਨੂੰ ਘੁਸਪੈਠ ਕਰਨ ਦੇ ਇਰਾਦੇ ਨਾਲ ਪਾਕਿਸਤਾਨ ਨੇ ਸ਼ਨੀਵਾਰ ਸ਼ਾਮ ਨੂੰ ਜੰਮੂ ਦੇ ਪੁੰਛ ਸੈਕਟਰ ਵਿਚ ਐਲਓਸੀ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਜਿਸ ਦਾ ਭਾਰਤੀ ਫੌਜ ਨੇ ਢੁਕਵਾਂ ਜਵਾਬ ਦਿੱਤਾ।
ਜਾਣੋ ਪੂਰਾ ਮਾਮਲਾ
ਐਤਵਾਰ ਨੂੰ ਜੰਮੂ-ਕਸ਼ਮੀਰ ਵਿਚ ਜ਼ਿਲ੍ਹਾ ਵਿਕਾਸ ਪਰਿਸ਼ਦ ਚੋਣਾਂ ਤੋਂ ਕੁਝ ਘੰਟੇ ਪਹਿਲਾਂ ਪਾਕਿਸਤਾਨ ਨੇ ਇੱਕ ਵਾਰ ਫਿਰ ਆਪਣੀ ਨਾਪਾਕ ਹਰਕਤਾਂ ਨੂੰ ਅੰਜਾਮ ਦਿੱਤਾ। ਪਾਕਿਸਤਾਨ ਨੇ ਸ਼ਨੀਵਾਰ ਸ਼ਾਮ ਕਰੀਬ 6 ਵਜੇ ਜੰਮੂ ਦੇ ਪੁੰਛ ਸੈਕਟਰ ਦੇ ਬਾਲਾਕੋਟ ਵਿਖੇ ਐਲਓਸੀ 'ਤੇ ਫਾਇਰਿੰਗ ਸ਼ੁਰੂ ਕੀਤੀ।
ਜੰਮੂ ਵਿੱਚ ਸੈਨਾ ਦੇ ਬੁਲਾਰੇ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਮੁਤਾਬਕ, ਪਾਕਿਸਤਾਨ ਨੇ ਪਹਿਲਾਂ ਬਾਲਾਕੋਟ ਸੈਕਟਰ ਵਿੱਚ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਫਿਰ ਅਗਲੀਆਂ ਚੌਕੀਆਂ ‘ਤੇ ਮੋਰਟਾਰ ਸੁੱਟੇ। ਐਲਓਸੀ 'ਤੇ ਤਾਇਨਾਤ ਭਾਰਤੀ ਫੌਜ ਦੇ ਜਵਾਨਾਂ ਨੇ ਵੀ ਉਨ੍ਹਾਂ ਦੀ ਭਾਸ਼ਾ ਵਿੱਚ ਹੀ ਪਾਕਿਸਤਾਨ ਦੇ ਨਾਪਾਕ ਹਰਕਤ ਦਾ ਜਵਾਬ ਦਿੱਤਾ।