
4600 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਕੀਤੀ ਜਾ ਚੁੱਕੀ ਕੁਰਕ
1.75 ਲੱਖ ਕੰਪਨੀਆਂ ਦਾ ਪੰਜੀਕਰਨ ਵੀ ਕੀਤਾ ਰੱਦ
ਨਵੀਂ ਦਿੱਲੀ : ਮੋਦੀ ਸਰਕਾਰ ਨੇ 1.25 ਲੱਖ ਕਰੋੜ ਰੁਪਏ ਦਾ ਕਲਾ ਧਨ ਜ਼ਬਤ ਕੀਤਾ ਹੈ।ਪਾਰਦਰਸ਼ਤਾ ਯਕੀਨੀ ਬਣਾਉਣ ਲਈ 4600 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਵੀ ਕੁਰਕ ਕੀਤੀ ਜਾ ਚੁੱਕੀ ਹੈ।
ਇੰਨਾ ਹੀ ਨਹੀਂ ਸਗੋਂ 1.75 ਲੱਖ ਕੰਪਨੀਆਂ ਦਾ ਪੰਜੀਕਰਨ ਵੀ ਰੱਦ ਕਰ ਦਿੱਤਾ ਗਿਆ ਹੈ। ਪਾਰਦਰਸ਼ਤਾ ਮਜੂਦਾ ਸਰਕਾਰ ਦੇ ਸੁਸ਼ਾਸ਼ਨ ਮਾਡਲ ਦਾ ਇੱਕ ਮੁੱਖ ਪਹਿਲੂ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਡਲ ਨੂੰ ਹੁਣ ਕੌਮੀ ਪੱਧਰ 'ਤੇ ਲਾਗੂ ਕੀਤਾ ਜਾ ਰਿਹਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਡਿਜੀਟਲ ਤਕਨੀਕ 'ਤੇ ਜ਼ੋਰ ਦਿੱਤਾ ਹੈ ਅਤੇ ਯੂਪੀਆਈ ਪ੍ਰਣਾਲੀ ਬਣਾਈ ਹੈ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਨੇ 45 ਕਰੋੜ ਜਨ-ਧਨ ਖਾਤੇ ਖੋਲ੍ਹੇ ਹਨ ਅਤੇ 26 ਲੱਖ ਕਰੋੜ ਰੁਪਏ ਲਾਭਪਾਤਰੀਆਂ ਨੂੰ ਵੰਡੇ ਗਏ ਹਨ।
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਉਸ ਬਿਆਨ ਨੂੰ ਚੇਤੇ ਕਰਦਿਆਂ ਕਿਹਾ ਕਿ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਜੇਕਰ ਗਰੀਬਾਂ ਦੀ ਭਲਾਈ ਲਈ 1 ਰੁਪਏ ਭੇਜਿਆ ਜਾਂਦਾ ਤਾਂ ਸਿਰਫ 15 ਪੈਸੇ ਹੀ ਉਨ੍ਹਾਂ ਤੱਕ ਪਹੁੰਚਦੇ ਸਨ, ਪਰ ਅੱਜ ਸਿੱਧੇ ਬੈਂਕ ਟਰਾਂਸਫਰ ਰਾਹੀਂ 100 ਫੀਸਦੀ ਪੈਸਾ ਲਾਭਪਾਤਰੀਆਂ ਤੱਕ ਪਹੁੰਚਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਸ ਸਮੇਂ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕਿਹਾ ਸੀ ਕਿ 85 ਫੀਸਦੀ ਸਕੀਮਾਂ ਅਣਗੌਲੀਆਂ ਜਾਂਦੀਆਂ ਹਨ, ਜੋ ਲੋਕਾਂ ਤੱਕ ਨਹੀਂ ਪਹੁੰਚਦੀਆਂ, ਪਰ ਅੱਜ 26 ਲੱਖ ਕਰੋੜ ਰੁਪਏ ਸਿੱਧੇ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਹੋ ਗਏ ਹਨ।
ਸਾਲ ਸੋਨਾ ਜ਼ਬਤ (ਕਿਲੋਗ੍ਰਾਮ ਵਿਚ)
2019 3,673
2020 2,154
2021 2,383
2022 3,083 (ਨਵੰਬਰ ਤੱਕ)