ਹਾਈ ਕੋਰਟਾਂ ਵਿਚ ਸਿਰਫ਼ 73 ਮਹਿਲਾ ਜੱਜ
Published : Jan 14, 2019, 1:15 pm IST
Updated : Jan 14, 2019, 1:15 pm IST
SHARE ARTICLE
Women Judges In The High Courts
Women Judges In The High Courts

ਨਵੀਂ ਦਿੱਲੀ : ਦੇਸ਼ ਦੀਆਂ ਵੱਖ ਵੱਖ ਹਾਈ ਕੋਰਟਾਂ ਵਿਚ ਤੈਨਾਤ 670 ਜੱਜਾਂ ਵਿਚੋਂ ਸਿਰਫ਼ 73 ਮਹਿਲਾ ਜੱਜ ਹਨ.........

ਨਵੀਂ ਦਿੱਲੀ : ਦੇਸ਼ ਦੀਆਂ ਵੱਖ ਵੱਖ ਹਾਈ ਕੋਰਟਾਂ ਵਿਚ ਤੈਨਾਤ 670 ਜੱਜਾਂ ਵਿਚੋਂ ਸਿਰਫ਼ 73 ਮਹਿਲਾ ਜੱਜ ਹਨ। ਸਰਕਾਰ ਨੇ ਸੰਸਦੀ ਕਮੇਟੀ ਨੂੰ ਇਹ ਜਾਣਕਾਰੀ ਦਿਤੀ ਹੈ। ਸਰਕਾਰ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ 23 ਮਾਰਚ 2018 ਤਕ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ 1079 ਸੀ ਜਦਕਿ ਸਿਰਫ਼ 670 ਜੱਜ ਹੀ ਦੇਸ਼ ਦੀਆਂ 24 ਹਾਈ ਕੋਰਟ ਵਿਚ ਨਿਯੁਕਤ ਸਨ। ਇਸ ਤਰ੍ਹਾਂ 409 ਅਹੁਦੇ ਸਨ। ਕਾਨੂੰਨ ਮੰਤਰਾਲੇ ਦੇ ਨਿਆਂ ਵਿਭਾਗ ਨੇ ਸੰਸਦੀ ਕਮੇਟੀ ਨੂੰ ਦਸਿਆ ਕਿ 23 ਮਾਰਚ 2018 ਤਕ ਵੱਖ ਵੱਖ ਹਾਈ ਕੋਰਟਾਂ ਵਿਚ 73 ਮਹਿਲਾ ਜੱਜ ਸੇਵਾਵਾਂ ਦੇ ਰਹੀਆਂ ਸਨ ਜੋ ਕਾਰਜ ਸਮਰੱਥਾ ਦਾ 10.89 ਫ਼ੀ ਸਦੀ ਹੈ।

ਔਰਤਾਂ ਅਤੇ ਹਾਸ਼ੀਏ 'ਤੇ ਮੌਜੂਦ ਤਬਕਿਆਂ ਦੀ ਘੱਟ ਪ੍ਰਤੀਨਿਧਤਾ 'ਤੇ ਚਿੰਤਾ ਪ੍ਰਗਟ ਕਰਦਿਆਂ ਮੰਤਰਾਲੇ ਨੇ ਕਿਹਾ ਕਿ ਕੇਂਦਰ ਹਾਈ ਕੋਰਟਾਂ ਦੇ ਮੁੱਖ ਜੱਜਾਂ ਨੂੰ ਇਹ ਬੇਨਤੀ ਕਰਦਾ ਰਿਹਾ ਹੈ ਕਿ ਜੱਜਾਂ ਦੀ ਨਿਯੁਕਤੀ ਲਈ ਤਜਵੀਜ਼ ਭੇਜੇ ਜਾਣ ਦੌਰਾਨ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਹੋਰ ਪਿਛਡਾ ਵਰਗ ਅਤੇ ਘੱਟਗਿਣਤੀ ਤਬਕਿਆਂ ਤੇ ਔਰਤਾਂ ਵਿਚੋਂ ਢੁਕਵੇਂ ਉਮੀਦਵਾਰਾਂ 'ਤੇ ਵਿਚਾਰ ਕਰੇ ਹਾਲਾਂਕਿ ਕੇਂਦਰ ਨੇ ਸਪੱਸ਼ਟ ਕੀਤਾ ਹੈ ਕਿ ਉੱਚ ਨਿਆਂਪਾਲਿਕਾ ਵਿਚ ਰਾਖਵਾਂਕਰਨ ਲਈ ਧਾਰਾ 124 ਅਤੇ 217 ਵਿਚ ਸੋਧ ਕਰਨ ਦੀ ਕੋਈ ਤਜਵੀਜ਼ ਨਹੀਂ ਹੈ।

ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਕਮੇਟੀ ਨੂੰ ਅਜਿਹਾ ਲਗਦਾ ਹੈ ਕਿ ਮੁੱਖ ਮੰਤਰੀ/ਰਾਜਪਾਲ ਨੂੰ ਦਿਤੀ ਗਈ ਛੇ ਮਹੀਨੇ ਦੀ ਸਮਾਂ ਸੀਮਾ ਜੱਜਾਂ ਦੀ ਨਿਯੁਕਤੀ ਦੀ ਪ੍ਰਕ੍ਰਿਆ ਤੇਜ਼ ਕਰਨ ਲਈ ਘਟਾਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਜਿਸ ਵਕਤ ਇਹ ਰੀਪੋਰਟ ਤਿਆਰ ਕੀਤੀ ਗਈ ਸੀ, ਉਸ ਸਮੇਂ ਦੇਸ਼ ਵਿਚ 24 ਹਾਈ ਕੋਰਟਾਂ ਸਨ। ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਲਈ ਵੱਖੋ-ਵੱਖ ਹਾਈ ਕੋਰਟ ਹੋ ਜਾਣ ਮਗਰੋਂ ਇਸ ਸਾਲ ਇਕ ਜਨਵਰੀ ਤੋਂ ਇਨ੍ਹਾਂ ਦੀ ਗਿਣਤੀ ਵਧ ਕੇ 25 ਹੋ ਗਈ ਹੈ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement