
ਇਸ ਵਾਰ ਗਣਤੰਤਰਤਾ ਦਿਵਸ ਮੌਕੇ ਕਿਸੇ ਵੀ ਦੇਸ਼ ਦੇ ਰਾਸ਼ਟਰ ਪ੍ਰਮੁੱਖ ਚੀਫ਼ ਗੇਸਟ...
ਨਵੀਂ ਦਿੱਲੀ: ਇਸ ਵਾਰ ਗਣਤੰਤਰਤਾ ਦਿਵਸ ਮੌਕੇ ਕਿਸੇ ਵੀ ਦੇਸ਼ ਦੇ ਰਾਸ਼ਟਰ ਪ੍ਰਮੁੱਖ ਚੀਫ਼ ਗੇਸਟ ਵਜੋਂ ਮੌਜੂਦ ਨਹੀਂ ਹੋਣਗੇ। ਵਿਦੇਸ਼ ਮੰਤਰਾਲਾ ਨੇ ਅੱਜ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੋਰੋਨਾ ਦੇ ਕਾਰਨ ਇਸ ਸਾਲ ਦੇ ਗਣਤੰਤਰਤਾ ਦਿਵਸ ‘ਤੇ ਚੀਫ਼ ਗੇਸਟ ਵਜੋਂ ਕਿਸੇ ਵਿਦੇਸ਼ੀ ਰਾਸ਼ਟਰ ਪ੍ਰਮੁੱਖ ਜਾਂ ਸਰਕਾਰ ਮੁੱਖੀ ਨੂੰ ਸੱਦਾ ਨਾ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ 1966 ਵਿਚ ਅਜਿਹਾ ਹੋਇਆ ਸੀ, ਜਦੋਂ ਗਣਤੰਤਰਤਾ ਦਿਵਸ ਬਿਨਾਂ ਚੀਫ਼ ਗੇਸਟ ਦੇ ਮਨਾਇਆ ਗਿਆ ਸੀ।
Republic Day Prade
ਦੱਸ ਦਈਏ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਇਸ ਸਾਲ ਗਣਤੰਤਰਤਾ ਦਿਵਸ ਮੌਕੇ ਚੀਫ਼ ਗੇਸਟ ਸੀ, ਬਾਅਦ ਵਿਚ ਉਨ੍ਹਾਂ ਨੇ ਅਪਣਾ ਭਾਰਤ ਦੌਰਾ ਰੱਦ ਕਰ ਦਿੱਤਾ। ਬੋਰਿਸ ਜਾਨਸਨ ਨੇ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਚਲਦੇ ਭਾਰਤ ਦੌਰਾਨ ਰੱਦ ਕੀਤਾ। ਗਣਤੰਤਰਤਾ ਦਿਵਸ ‘ਤੇ ਆਉਣ ਨਾ ਆਉਣ ‘ਤੇ ਬੋਰਿਸ ਜਾਨਸਨ ਨੇ ਅਪਣੇ ਫ਼ੈਸਲੇ ‘ਤੇ ਮੁਆਫ਼ੀ ਵੀ ਮੰਗੀ ਸੀ।
Boris Johnson
ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ ਅਤੇ ਭਾਰਤ ਨਾ ਆਉਣ ਦੇ ਲਈ ਮੁਆਫ਼ੀ ਮੰਗੀ। ਪੀਐਮ ਨਾਲ ਗੱਲ ਕਰਦਿਆਂ ਬੋਰਿਸ ਜਾਨਸਨ ਨੇ ਕਿਹਾ ਸੀ ਕਿ ਜਿਸ ਗਤੀ ਨਾਲ ਬ੍ਰਿਟੇਨ ਵਿਚ ਨਵਾਂ ਕੋਰੋਨਾ ਵਾਇਰਸ ਫ਼ੈਲ ਰਿਹਾ ਹੈ, ਉਨ੍ਹਾਂ ਦੇ ਲਈ ਬ੍ਰਿਟੇਨ ਵਿਚ ਰਹਿਣਾ ਹੀ ਮਹੱਤਵਪੂਰਨ ਹੈ ਤਾਂਕਿ ਉਹ ਵਾਇਰਸ ਘਰੇਲੂ ਪ੍ਰਤੀਕ੍ਰਿਆ ਉਤੇ ਧਿਆਨ ਕੇਂਦਰਿਤ ਕਰ ਸਕਣ। ਇਹ ਚੌਥਾ ਅਜਿਹਾ ਮੌਕਾ ਹੋਵੇਗਾ ਜਦੋਂ ਭਾਰਤੀ ਗਣਤੰਤਰਤਾ ਦਿਵਸ ਮੌਕੇ ਕੋਈ ਵੀ ਚੀਫ਼ ਗੇਸਟ ਨਹੀਂ ਹੋਵੇਗਾ।
Corona virus
ਇਸਤੋਂ ਪਹਿਲਾਂ 1952,1953 ਅਤੇ 1966 ਵਿਚ ਅਜਿਹਾ ਹੋ ਚੁੱਕਿਆ ਹੈ। ਉਥੇ ਹੀ ਕਈ ਵਾਰ ਅਜਿਹੇ ਮੌਕੇ ਵੀ ਆਏ ਜਦੋਂ ਦੇਸ਼ ਦੇ ਗਣਤੰਤਰ ਦਿਵਸ ਮੌਕੇ ਦੋ-ਦੋ ਚੀਫ਼ ਗੇਸਟ ਵੀ ਸ਼ਾਮਲ ਹੋਏ ਸਨ। ਸਾਲ 1956,1968 ਅਤੇ 1974 ਵਿਚ ਦੋ-ਦੋ ਚੀਫ਼ ਗੇਸਟ ਸ਼ਾਮਲ ਹੋਏ ਸਨ। ਉਥੇ ਹੀ ਸਾਲ 2018 ਵਿਚ 10 ਏਸ਼ਿਆਈ ਦੇਸ਼ਾਂ ਦੇ ਚੀਫ਼ ਗੇਸਟ ਵਜੋਂ ਭਾਰਤੀ ਗਣਤੰਤਰਤਾ ਦਿਵਸ ਮੌਕੇ ਸ਼ਾਮਲ ਹੋਏ ਸਨ। ਇਹ ਪਹਿਲੀ ਵਾਰ ਸੀ ਜਦੋਂ ਇੰਨੇ ਦੇਸ਼ਾਂ ਦੇ ਮੁਖੀ 26 ਜਨਵਰੀ ਦੀ ਪਰੇਡ ‘ਚ ਸ਼ਾਮਲ ਹੋਏ ਸਨ।