
1 ਫਰਵਰੀ ਨੂੰ ਵਿੱਤ ਮੰਤਰੀ ਪੇਸ਼ ਕਰਨਗੇ ਆਮ ਬਜਟ
12 ਮਾਰਚ ਤੋਂ 6 ਅਪ੍ਰੈਲ ਤੱਕ ਚੱਲੇਗਾ ਸੈਸ਼ਨ ਦਾ ਦੂਜਾ ਗੇੜ
ਨਵੀਂ ਦਿੱਲੀ : ਸੰਸਦ ਦਾ ਬਜਟ ਇਜਲਾਸ 31 ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ 6 ਅਪ੍ਰੈਲ ਤੱਕ ਚੱਲੇਗਾ। ਸ਼ੁਰੂਆਤ ਵਿਚ ਰਾਸ਼ਟਰਪਤੀ ਦਰੋਪਦੀ ਮੁਰਮੂ ਸਦਨ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਇਸ ਇਜਲਾਸ ਦਾ ਪਹਿਲਾ ਗੇੜ 14 ਫਰਵਰੀ ਤੋਂ ਹੋਵੇਗਾ ਅਤੇ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲ ਸਿਤਾਰਮਨ ਆਮ ਬਜਟ ਪੇਸ਼ ਕਰਨਗੇ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਜਟ ਸੈਸ਼ਨ ’ਚ 6 ਅਪਰੈਲ ਤੱਕ ਚੱਲੇਗਾ। ਸੈਸ਼ਨ ਦਾ ਪਹਿਲਾ ਗੇੜ 31 ਜਨਵਰੀ ਤੋਂ 14 ਫਰਵਰੀ ਤੱਕ ਹੋਵੇਗਾ। ਇਸ ਤੋਂ ਇਲਾਵਾ ਬਜਟ ਸੈਸ਼ਨ ਦਾ ਦੂਜਾ ਗੇੜ 12 ਮਾਰਚ ਤੋਂ ਸ਼ੁਰੂ ਹੋ ਕੇ 6 ਅਪਰੈਲ ਤੱਕ ਚੱਲੇਗਾ।