Haryana News: 30 ਫੁੱਟ ਦੀ ਉਚਾਈ ਤੋਂ ਡਿੱਗ ਕੇ ਔਰਤ ਦੀ ਹੋਈ ਮੌਤ

By : GAGANDEEP

Published : Jan 14, 2024, 5:07 pm IST
Updated : Jan 14, 2024, 5:45 pm IST
SHARE ARTICLE
A woman died after falling from a height of 30 feet Haryana News in punjabi
A woman died after falling from a height of 30 feet Haryana News in punjabi

Haryana News: ਬਾਲਕੋਨੀ 'ਚੋਂ ਗੁਆਂਢੀਆਂ ਦੇ ਬੱਚੇ ਨੂੰ ਬੁਲਾਉਂਦੇ ਸਮੇਂ ਵਿਗੜਿਆ ਸੰਤੁਲਨ

A woman died after falling from a height of 30 feet Haryana News in punjabi: ਹਰਿਆਣਾ ਦੇ ਪਾਣੀਪਤ ਸ਼ਹਿਰ ਦੀ ਇੱਕ ਬਸਤੀ ਵਿਚ ਇਕ 23 ਸਾਲਾ ਔਰਤ 30 ਫੁੱਟ ਦੀ ਉਚਾਈ ਤੋਂ ਡਿੱਗ ਗਈ। ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਔਰਤ ਦਾ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Punjab Weather Update : ਪੰਜਾਬ ’ਚ ਠੰਢ ਦਾ ਕਹਿਰ ਹੋਰ ਵਧਿਆ, ਇਸ ਜ਼ਿਲ੍ਹੇ ਦਾ 0 ਡਿਗਰੀ ਦਰਜ ਕੀਤਾ ਗਿਆ ਤਾਪਮਾਨ

ਜਾਣਕਾਰੀ ਦਿੰਦਿਆਂ ਮਹਿਤਾਬ ਅੰਸਾਰੀ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਗੋਰਖਪੁਰ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਸ ਦਾ ਵਿਆਹ ਅਗਸਤ 2022 ਵਿੱਚ ਫੋਜ਼ੀਆ ਨਾਲ ਹੋਇਆ ਸੀ। ਇਹ ਪਰਿਵਾਰ ਕਰੀਬ 15 ਸਾਲਾਂ ਤੋਂ ਪਾਣੀਪਤ 'ਚ ਰਹਿ ਰਿਹਾ ਹੈ, ਇਸ ਲਈ ਉਹ ਆਪਣੀ ਪਤਨੀ ਨੂੰ ਵੀ ਪਾਣੀਪਤ ਲੈ ਕੇ ਆਇਆ ਸੀ। ਇੱਥੇ ਉਹ ਸ਼ਹਿਰ ਦੇ ਸ਼ਿਵਨਗਰ ਸਥਿਤ ਨੂਤਨ ਇੰਡਸਟਰੀ ਵਿੱਚ ਕੰਮ ਕਰਦਾ ਹੈ ਅਤੇ ਉੱਥੇ ਬਣੇ ਕੁਆਰਟਰਾਂ ਵਿੱਚ ਰਹਿੰਦਾ ਹੈ।

ਇਹ ਵੀ ਪੜ੍ਹੋ: Delhi News: ਦਿੱਲੀ ’ਚ ਅੱਗ ਦੇ ਧੂੰਏਂ ਕਾਰਨ ਦਮ ਘੁੱਟਣ ਦੀਆਂ ਦੋ ਵੱਖ-ਵੱਖ ਘਟਨਾਵਾਂ ’ਚ 6 ਲੋਕਾਂ ਦੀ ਮੌਤ 

ਐਤਵਾਰ ਸਵੇਰੇ 11:30 ਵਜੇ ਉਸ ਦੀ ਪਤਨੀ ਫੋਜ਼ੀਆ ਘਰ ਦਾ ਕੰਮ ਨਿਪਟਾ ਕੇ ਤੀਜੀ ਮੰਜ਼ਿਲ 'ਤੇ ਆਈ ਸੀ। ਹੋਰ ਮਜ਼ਦੂਰ ਵੀ ਇੱਥੇ ਧੂਣੀ ਸੇਕ ਰਹੇ ਸਨ। ਉਹ ਵੀ ਉਨ੍ਹਾਂ ਨਾਲ ਧੂਣੀ ਸੇਕਣ ਲੱਗੀ। ਇਸ ਦੌਰਾਨ ਫੋਜ਼ੀਆ ਹੇਠਾਂ ਰੌਲਾ ਪਾ ਕੇ ਗੁਆਂਢੀਆਂ ਦੇ ਬੱਚੇ ਨੂੰ  ਉੱਪਰ ਬੁਲਾਉਣ ਲੱਗੀ, ਜਿਸ ਦੌਰਾਨ ਉਹ ਆਪਣਾ ਸੰਤੁਲਨ ਗੁਆ ​​ਬੈਠੀ ਅਤੇ ਹੇਠਾਂ ਡਿੱਗ ਗਈ।

ਇਸ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਨੂੰ ਦੇਖ ਕੇ ਉਸ ਦਾ ਪਤੀ ਵੀ ਮੌਕੇ 'ਤੇ ਪਹੁੰਚ ਗਿਆ ਤੇ ਉਹ ਤੁਰੰਤ ਆਪਣੀ ਜ਼ਖ਼ਮੀ ਪਤਨੀ ਨੂੰ ਚੁੱਕ ਕੇ ਨਿੱਜੀ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ। ਜਦੋਂ ਉਹ ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ ਲੈ ਕੇ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Punjab Weather Update news in punjabi, stay tuned to Rozana Spokesman) 

 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement