
ਸਰਕਾਰ ਇਕ ਅਪ੍ਰੈਲ ਤੋਂ ਘਰੇਲੂ ਵਰਤੋਂ ਦੀ ਕੁਦਰਤੀ ਗੈਸ ਦੀ ਕੀਮਤ 10 ਫ਼ੀਸਦੀ ਵਧਾ ਕੇ 3.72 ਡਾਲਰ ਪ੍ਰਤੀ ਇਕਾਈ ਐਮਐਮਬੀਟੀਯੂ ਕਰ ਸਕਦੀ ਹੈ.....
ਨਵੀਂ ਦਿੱਲੀ : ਸਰਕਾਰ ਇਕ ਅਪ੍ਰੈਲ ਤੋਂ ਘਰੇਲੂ ਵਰਤੋਂ ਦੀ ਕੁਦਰਤੀ ਗੈਸ ਦੀ ਕੀਮਤ 10 ਫ਼ੀਸਦੀ ਵਧਾ ਕੇ 3.72 ਡਾਲਰ ਪ੍ਰਤੀ ਇਕਾਈ ਐਮਐਮਬੀਟੀਯੂ ਕਰ ਸਕਦੀ ਹੈ। ਇਸ ਨਾਲ ਓਐਨਜੀਸੀ ਅਤੇ ਰਿਲਾਇੰਸ ਇੰਡਸਟ੍ਰਰੀਜ਼ ਵਰਗੀਆਂ ਕੰਪਨੀਆਂ ਨੂੰ ਲਾÎਭ ਹੋਵੇਗਾ। ਜਾਣਕਾਰੀ ਮੁਤਾਬਕ ਸਖ਼ਤ ਇਲਾਕਿਆਂ ਵਿਚ ਉਤਪਾਦਤ ਗੈਸ ਦੀ ਦਰ ਵੀ ਵਧਾ ਕੇ ਲਗਭਗ 9 ਡਾਲਰ ਪ੍ਰਤੀ ਐਮਐਮਬੀਟੀਯੂ ਕੀਤੀ ਜਾ ਸਕਦੀ ਹੈ ਜੋ ਫ਼ਿਲਹਾਲ 7.67 ਡਾਲਰ ਹੈ। ਲਗਾਤਾਰ ਚੌਥੀ ਵਾਰ ਗੈਸ ਦੀ ਕੀਮਤਾਂ ਵਿਚ ਵਾਧਾ ਹੋਵੇਗਾ। ਕੁਦਰਤੀ ਗੈਸ ਦੀਆਂ ਕੀਮਤਾਂ ਹਰ 6 ਮਹੀਨੇ ਇਕ ਅਪ੍ਰੈਲ ਇਕ ਅਕਤੂਬਰ ਵਿਚ ਤੈਅ ਕੀਤੀ ਜਾਂਦੀ ਹੈ।
ਇਸ ਲਈ ਕੁਦਰਤੀ ਗੈਸ ਦੀਆਂ ਕੀਮਤਾਂ ਗੈਸ ਵੇਚਣ ਵਾਲਿਆਂ ਅਮਰੀਕਾ, ਰੂਸ ਅਤੇ ਕੈਨੇਡਾ ਵਰਗੇ ਦੇਸ਼ਾਂ ਵਿਚ ਗੈਸ ਵਿਕਰੀ ਕੇਂਦਰਾਂ ਵਿਚ ਇਕ ਤਿਮਾਹੀ ਸਮਾਪਤ ਸਾਲ ਵਿਚ ਗੈਸ ਦੀ ਔਸਤ ਦਰਾਂ ਵਿਚ ਆਧਾਰ ਨਿਰਧਾਰਿਤ ਕੀਤੀ ਜਾਂਦੀ ਹੈ। ਇਸ ਲਈ ਇਸ ਵਾਰ ਪਹਿਲੀ ਅਪ੍ਰੈਲ ਤੋਂ 30 ਸਤੰਬਰ ਦੀ ਅਵਧੀ ਲਈ ਪਿਛਲੀ ਸਾਲ ਇਕ ਜਨਵਰੀ ਤੋਂ ਇਕ ਦਸੰਬਰ ਦੀ ਅਵਧੀ ਵਿਚ ਇੰਨ੍ਹਾਂ ਕੇਂਦਰਾਂ ਦੀ ਕੀਮਤਾਂ ਵਿਚ ਭਾਰੀ ਮੌਕੇ ਦੇ ਅਧਾਰ 'ਤੇ ਤੈਅ ਕੀਤੀ ਜਾਵੇਗੀ। (ਭਾਸ਼ਾ)