ਮਮਤਾ ਨੇ ਵ੍ਹੀਲ ਚੇਅਰ ’ਤੇ ਬੈਠ ਕੇ ਟੀਐਮਸੀ ਰੋਡ ਸ਼ੋਅ ਦੀ ਕੀਤੀ ਅਗਵਾਈ 
Published : Mar 14, 2021, 9:38 pm IST
Updated : Mar 14, 2021, 9:38 pm IST
SHARE ARTICLE
Mamata Banerjee
Mamata Banerjee

 ਕਿਹਾ- ਜ਼ਖ਼ਮੀ ਸ਼ੇਰ ਹੋਰ ਜ਼ਿਆਦਾ ਖ਼ਤਰਨਾਕ ਹੁੰਦੈ

ਕੋਲਕਾਤਾ : ਪਛਮੀ ਬੰਗਾਲ ਦੇ ਨੰਦੀਗਰਾਮ ਵਿਚ ਚੋਣ ਮੁਹਿੰਮ ਦੌਰਾਨ ਜ਼ਖ਼ਮੀ ਹੋਣ ਦੇ ਤਕਰੀਬਨ ਚਾਰ ਦਿਨ ਬਾਅਦ ਤਿ੍ਰਣਮੂਲ ਕਾਂਗਰਸ (ਟੀਐਮਸੀ) ਦੀ ਮੁਖੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਇਕ ਵ੍ਹੀਲਚੇਅਰ ਉੱਤੇ ਬੈਠ ਕੇ ਅਪਣੀ ਪਾਰਟੀ ਦੇ ਰੋਡ ਸ਼ੋਅ ਦੀ ਅਗਵਾਈ ਕੀਤੀ ਅਤੇ ਕਿਹਾ ਕਿ ਇਕ ਜ਼ਖ਼ਮੀ ਸ਼ੇਰ ਜ਼ਿਆਦਾ ਖ਼ਤਰਨਾਕ ਹੁੰਦਾ ਹੈ। 

Mamata BanerjeeMamata Banerjee

ਬੈਨਰਜੀ ਦੇ ਨਾਲ ਟੀਐਮਸੀ ਦੇ ਸੀਨੀਅਰ ਆਗੂ ਵੀ ਸਨ। ਬੈਨਰਜੀ ਹੱਥ ਜੋੜ ਕੇ ਲੋਕਾਂ ਦੀਆਂ ਸ਼ੁਭਕਾਮਨਾਵਾਂ ਕਬੂਲ ਕਰ ਕਰ ਰਹੀ ਸੀ ਜਦਕਿ ਸੁਰੱਖਿਆ ਕਰਮਚਾਰੀ ਉਨ੍ਹਾਂ ਦੀ ਵ੍ਹੀਲਚੇਅਰ ਨੂੰ ਫੜ ਕੇ ਅੱਗੇ ਵਧਾ ਰਹੇ ਸਨ। ਬੈਨਰਜੀ ‘ਨੰਦੀਗ੍ਰਾਮ’ ਦਿਵਸ ਮੌਕੇ ਮਾਯੋ ਰੋਡ ਤੋਂ ਹਜ਼ਾਰਾ ਮੋਡ ਤਕ ਪੰਜ ਕਿਲੋਮੀਟਰ ਲੰਮੇ ਰੋਡ ਸ਼ੋਅ ’ਚ ਸ਼ਾਮਲ ਹੋਈ।

Mamata BanerjeeMamata Banerjee

ਬੈਨਰਜੀ ਪਹਿਲੀ ਵਾਰ ਹਾਈ ਪ੍ਰੋਫਾਈਲ ਨੰਦੀਗ੍ਰਾਮ ਸੀਟ ’ਤੇ ਚੋਣ ਲੜ ਰਹੇ ਹਨ। ਬੈਨਰਜੀ ਦਾ ਮੁਕਾਬਲਾ ਉਨ੍ਹਾਂ ਦੇ ਸਾਬਕਾ ਭਰੋਸੇਮੰਦ ਸ਼ੁਭੇਂਦੁ ਅਧਿਕਾਰੀ ਦੇ ਨਾਲ ਹੈ, ਜੋ ਹੁਣ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਕ ਘੰਟੇ ਦੇ ਰੋਡ ਸ਼ੋਅ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੂੰ ਚੋਣ ਪ੍ਰਚਾਰ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ ਸਨ। ਉਨ੍ਹਾਂ ਨੇ ਕਿਹਾ ਕਿ ਉਹ ਰਾਜ ਭਰ ਵਿਚ ਟੀਐਮਸੀ ਉਮੀਦਵਾਰਾਂ ਲਈ ਵ੍ਹੀਲਚੇਅਰ ’ਤੇ ਪ੍ਰਚਾਰ ਕਰੇਗੀ।

Mamata BanerjeeMamata Banerjee

ਉਨ੍ਹਾਂ ਨੇ ਕਿਹਾ ਕਿ ਮੈਂ ਅਪਣੀ ਜ਼ਿੰਦਗੀ ਵਿਚ ਬਹੁਤ ਸਾਰੇ ਹਮਲਿਆਂ ਦਾ ਸਾਹਮਣਾ ਕੀਤਾ ਹੈ, ਪਰ ਮੈਂ ਕਦੇ ਕਿਸੇ ਅੱਗੇ ਸਮਰਪਣ ਨਹੀਂ ਕੀਤਾ।ਮੈਂ ਕਦੇ ਅਪਣਾ ਸਿਰ ਨਹੀਂ ਝੁਕਾਵਾਂਗੀ। ਇਕ ਜ਼ਖ਼ਮੀ ਸ਼ੇਰ ਜ਼ਿਆਦਾ ਖ਼ਤਰਨਾਕ ਹੋ ਜਾਂਦਾ ਹੈ। ਮੇਰਾ ਦਰਦ ਲੋਕਾਂ ਦੇ ਦਰਦ ਤੋਂ ਵਧ ਨਹੀਂ ਹੈ, ਕਿਉਂਕਿ ਤਾਨਾਸ਼ਾਹੀ ਜ਼ਰੀਏ ਲੋਕਤੰਤਰ ਨੂੰ ਕੁਚਲਿਆ ਜਾ ਰਿਹਾ ਹੈ। ਉਧਰ, ਤਿ੍ਰਣਮੂਲ ਕਾਂਗਰਸ ਸਮਰਥਕਾਂ ਨੇ ਭਾਜਪਾ ਖ਼ਿਲਾਫ਼ ਨਾਹਰੇਬਾਜ਼ੀ ਕੀਤੀ ਅਤੇ ਵਿਧਾਨ ਸਭਾ ਚੋਣਾਂ ਵਿਚ ਬਾਹਰੀ ਲੋਕਾਂ ਨੂੰ ਹਰਾਉਣ ਦੀ ਅਪੀਲ ਕੀਤੀ। 

Mamata BanerjeeMamata Banerjee

ਦਸਣਯੋਗ ਹੈ ਕਿ ਮਮਤਾ ਬੈਨਰਜੀ ਨੂੰ 10 ਮਾਰਚ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਪ੍ਰਚਾਰ ਕਰਨ ਦੌਰਾਨ ਨੰਦੀਗ੍ਰਾਮ ’ਚ ਸੱਟਾਂ ਲੱਗੀਆਂ ਸਨ। ਤਿ੍ਰਣਮੂਲ ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਇਹ ਉਨ੍ਹਾਂ ਦੀ ਜਾਨ ਲੈਣ ਦੀ ਭਾਜਪਾ ਦੀ ਸਾਜ਼ਸ਼ ਸੀ। ਚੋਣ ਕਮਿਸ਼ਨ ਨੇ ਹਾਲਾਂਕਿ ਇਸ ਤੋਂ ਇਨਕਾਰ ਕੀਤਾ ਹੈ ਕਿ ਪਛਮੀ ਬੰਗਾਲ ਦੀ ਮੁੱਖ ਮੰਤਰੀ ’ਤੇ ਕੋਈ ਹਮਲਾ ਹੋਇਆ ਸੀ।   

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement