
ਕਈਆਂ ਦੇ ਫਸੇ ਹੋਣ ਦਾ ਖਦਸ਼ਾ
ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਕਸ਼ਮੀਰੀ ਗੇਟ ਨੇੜੇ ਨਿਕਲਸਨ ਰੋਡ 'ਤੇ ਇਕ ਨਿਰਮਾਣ ਅਧੀਨ ਇਮਾਰਤ ਡਿੱਗ ਗਈ। ਮਲਬੇ ਹੇਠ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਹੁਣ ਤੱਕ ਅੱਠ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਮੌਕੇ 'ਤੇ ਦਰਜਨ ਤੋਂ ਵੱਧ ਐਂਬੂਲੈਂਸਾਂ, ਕਈ ਪੀਸੀਆਰ ਅਤੇ ਕਈ ਫਾਇਰ ਇੰਜਣ ਮੌਜੂਦ ਹਨ। ਰਾਹਤ ਅਤੇ ਬਚਾਅ ਕੰਮ ਜਾਰੀ ਹੈ।
PHOTO
ਜਾਣਕਾਰੀ ਅਨੁਸਾਰ ਕਸ਼ਮੀਰੀ ਗੇਟ ਦੇ ਨਿਕਲਸਨ ਰੋਡ 'ਤੇ ਉਸਾਰੀ ਅਧੀਨ ਇਮਾਰਤ 1724/25 ਦੇ ਡਿੱਗਣ ਦਾ ਸਮਾਚਾਰ ਹੈ। ਸੂਚਨਾ ਮਿਲਣ 'ਤੇ ਤੁਰੰਤ ਅੱਧੀ ਦਰਜਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਇਸ ਦੇ ਨਾਲ ਹੀ NDRF ਅਤੇ DDMA ਦੀਆਂ ਟੀਮਾਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਲਈ ਬੁਲਾਇਆ ਗਿਆ ਹੈ। ਮਲਬੇ ਹੇਠ ਦੱਬੇ ਅੱਠ ਲੋਕਾਂ ਨੂੰ ਬਚਾ ਲਿਆ ਗਿਆ ਹੈ। ਬਾਕੀ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ।
PHOTO