ਖ਼ਬਰਾਂ |

ਤਾਜ਼ਾ |

Jaipur News : ਰੰਗ ਲਗਾਉਣ ਤੋਂ ਇਨਕਾਰ ਕਰਨ ’ਤੇ ਨੌਜਵਾਨ ਦਾ ਗਲਾ ਘੁੱਟ ਕੇ ਕਤਲ

By : BALJINDERK

Published : Mar 14, 2025, 12:51 pm IST
Updated : Mar 14, 2025, 12:51 pm IST
SHARE ARTICLE
file photo
file photo

Jaipur News :ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿਚ ਤਿੰਨ ਵਿਅਕਤੀਆਂ ਨੇ ਇਕ 25 ਸਾਲਾ ਨੌਜਵਾਨ ਦਾ ਗਲਾ ਘੁੱਟ ਕੇ ਕੀਤਾ ਕਤਲ

Jaipur News in Punjabi : ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿਚ ਤਿੰਨ ਵਿਅਕਤੀਆਂ ਨੇ ਇਕ 25 ਸਾਲਾ ਨੌਜਵਾਨ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ ਕਿਉਂਕਿ ਉਸਨੇ ਰੰਗ ਲਗਾਉਣ ਤੋਂ ਇਨਕਾਰ ਕਰ ਦਿਤਾ ਸੀ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਨੇ ਦਸਿਆ ਕਿ ਇਹ ਘਟਨਾ ਬੁਧਵਾਰ ਸ਼ਾਮ ਨੂੰ ਰਾਲਵਾਸ ਪਿੰਡ ਵਿਚ ਵਾਪਰੀ। ਪੁਲਿਸ ਅਨੁਸਾਰ ਦੋਸ਼ੀ ਅਸ਼ੋਕ, ਬਬਲੂ ਅਤੇ ਕਾਲੂਰਾਮ, ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹੰਸਰਾਜ ’ਤੇ ਰੰਗ ਲਗਾਉਣ ਲਈ ਸਥਾਨਕ ਲਾਇਬ੍ਰੇਰੀ ਗਏ ਸਨ। 

ਐਡੀਸ਼ਨਲ ਸੁਪਰਡੈਂਟ ਆਫ਼ ਪੁਲਿਸ (ਏਐਸਪੀ) ਦਿਨੇਸ਼ ਅਗਰਵਾਲ ਨੇ ਕਿਹਾ ਕਿ ਜਦੋਂ ਹੰਸਰਾਜ ਨੇ ਰੰਗ ਲਗਵਾਉਣ ਤੋਂ ਇਨਕਾਰ ਕਰ ਦਿਤਾ, ਤਾਂ ਤਿੰਨਾਂ ਨੇ ਪਹਿਲਾਂ ਉਸਨੂੰ ਲੱਤਾਂ, ਮੁੱਕਿਆਂ ਅਤੇ ਬੈਲਟਾਂ ਨਾਲ ਕੁੱਟਿਆ ਅਤੇ ਬਾਅਦ ਵਿਚ ਉਸਦਾ ਗਲਾ ਘੁੱਟ ਕੇ ਕਤਲ ਕਰ ਦਿਤਾ। ਗੁੱਸੇ ਵਿਚ ਆਏ ਪ੍ਰਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਬਾਅਦ ਵਿਚ ਹੰਸਰਾਜ ਦੀ ਲਾਸ਼ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਇਲਾਕੇ ’ਚ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰ ਦਿਤਾ। ਪ੍ਰਦਰਸ਼ਨਕਾਰੀਆਂ ਨੇ ਹੰਸਰਾਜ ਦੇ ਪਰਵਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ, ਪਰਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਤਿੰਨਾਂ ਦੋਸ਼ੀਆਂ ਨੂੰ ਤੁਰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਅਧਿਕਾਰੀ ਨੇ ਕਿਹਾ ਕਿ ਪੁਲਿਸ ਦੇ ਭਰੋਸੇ ਤੋਂ ਬਾਅਦ, ਲਾਸ਼ ਨੂੰ ਰਾਸ਼ਟਰੀ ਰਾਜਮਾਰਗ ਤੋਂ ਹਟਾ ਦਿਤਾ ਗਿਆ।

(For more news apart from Youth strangled to death for refusing to apply paint News in Punjabi, stay tuned to Rozana Spokesman)

Location: India, Rajasthan, Jaipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM
Advertisement