ਮੌਰੀਆ ਐਕਸਪ੍ਰੈਸ 'ਚ ਵੜੀ ਟਰੈਕ ਕਿਨਾਰੇ ਪਈ ਪਟੜੀ, ਇਕ ਯਾਤਰੀ ਦੀ ਮੌਤ, 2 ਜ਼ਖ਼ਮੀ
Published : Apr 14, 2018, 1:45 pm IST
Updated : Apr 14, 2018, 1:45 pm IST
SHARE ARTICLE
Maurya Express
Maurya Express

ਮੌਰੀਆ ਐਕਸਪ੍ਰੈਸ 'ਚ ਵੜੀ ਟਰੈਕ ਕਿਨਾਰੇ ਪਈ ਪਟੜੀ, ਇਕ ਯਾਤਰੀ ਦੀ ਮੌਤ, 2 ਜ਼ਖ਼ਮੀ

ਪਟਨਾ :  ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਦੇ ਕਿਊਲ ਰੇਲਵੇ ਸਟੇਸ਼ਨ ਕੋਲ ਸ਼ਨੀਵਾਰ ਨੂੰ ਟ੍ਰੈਕ ਕਿਨਾਰੇ ਰੱਖੀ ਰੇਲ ਪਟਰੀ ਮੌਰੀਆ ਐਕਸਪ੍ਰੈਸ ਦੀ ਇਕ ਡੱਬੇ ਵਿਚ ਵੜਨ ਨਾਲ ਇਕ ਯਾਤਰੀ ਦੀ ਮੌਤ ਹੋ ਗਈ ਜਦੋਂ ਕਿ ਦੋ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਕਿਊਲ ਰੇਲਵੇ ਸਟੇਸ਼ਨ ਕੋਲ ਹਟਿਆ - ਗੋਰਖ਼ਪੁਰ ਮੌਰੀਆ ਐਕਸਪ੍ਰੈਸ ਜਿਸ ਟ੍ਰੈਕ ਤੋਂ ਲੰਘ ਰਹੀ ਸੀ, ਉਸ ਦੇ ਕੋਲ ਰੱਖੀ ਰੇਲ ਪਟਰੀਆਂ ਵਿਚੋਂ ਇਕ 10 ਫੁੱਟ ਦੀ ਪਟਰੀ ਅਚਾਨਕ ਡੱਬੇ ਵਿਚ ਵੜ ਗਈ। ਇਸ ਪਟਰੀ ਦੀ ਚਪੇਟ ਵਿਚ ਆਉਣ ਨਾਲ ਇਕ ਯਾਤਰੀ ਦੀ ਮੌਤ ਹੋ ਗਈ ਜਦੋਂ ਕਿ ਦੋ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਹਿਚਾਣ ਸਹਾਰਨਪੁਰ ਦੇ ਮੰਗਲ ਸੇਠ ਦੇ ਰੂਪ ਵਿਚ ਕੀਤੀ ਗਈ ਹੈ। ​

Maurya ExpressMaurya Expressਇਸ ਘਟਨਾ ਤੋਂ ਦੌਰਾਨ ਤੇਜ਼ ਅਵਾਜ਼ ਦੀ ਵਜ੍ਹਾ ਨਾਲ ਰੇਲਗੱਡੀ ਵਿਚ ਹਫੜਾ ਤਫ਼ੜੀ ਮੱਚ ਗਈ। ਕਿਊਲ ਰੇਲ ਥਾਣੇ ਦੇ ਮੁਖੀ ਅਸ਼ੋਕ ਕੁਮਾਰ  ਨੇ ਦਸਿਆ ਕਿ ਜ਼ਖ਼ਮੀਆਂ ਨੂੰ ਕਿਊਲ ਰੇਲਵੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ, ਜਿਥੇ ਗੰਭੀਰ ਹਾਲਤ ਨੂੰ ਵੇਖਦੇ ਹੋਏ ਇਕ ਯਾਤਰੀ ਨੂੰ ਪਟਨਾ ਜਦੋਂ ਕਿ ਦੂਜੇ ਨੂੰ ਲਖੀਸਰਾਏ ਹਸਪਤਾਲ ਭੇਜ ਦਿਤਾ ਗਿਆ ਹੈ। 

Maurya ExpressMaurya Express
ਪੂਰਬੀ - ਮੱਧ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਰਾਜੇਸ਼ ਕੁਮਾਰ ਨੇ ਦਸਿਆ ਕਿ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਸੇ ਸਾਜ਼ਿਸ਼ ਦਾ ਸ਼ੱਕ ਜਾਹਰ ਹੋਏ ਕਿਹਾ ਕਿ ਪੁਰਾਣੀ ਪਟਰੀਆਂ ਰੇਲ ਪਟਰੀ ਦੇ ਕੰਡੇ ਹੀ ਰਖੀਆਂ ਜਾਂਦੀਆਂ ਰਹੀਆਂ ਹਨ ਪਰ ਅਜਿਹੀਆਂ ਘਟਨਾਵਾਂ ਕਦੇ ਨਹੀਂ ਘਟੀਆਂ। ਉਨ੍ਹਾਂ ਦਸਿਆ ਕਿ ਮੌਰੀਆ ਐਕਸਪ੍ਰੈਸ ਨੂੰ ਵੀ ਦੂਜੇ ਸਥਾਨ ਲਈ ਰਵਾਨਾ ਕਰ ਦਿਤਾ ਗਿਆ ਹੈ। 

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement