
2029 ਤੱਕ ਗਰੀਬਾਂ ਲਈ ਮੁਫ਼ਤ ਰਾਸ਼ਨ ਸਕੀਮ ਪ੍ਰਦਾਨ ਕਰਨ ਦਾ ਵਾਅਦਾ
BJP Manifesto 2024: ਨਵੀਂ ਦਿੱਲੀ - ਭਾਜਪਾ ਨੇ ਐਤਵਾਰ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਇਸ ਨੂੰ ਮੋਦੀ ਦੀ ਗਾਰੰਟੀ ਦਾ ਨਾਂ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇਪੀ ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹੋਰ ਆਗੂ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿਚ ਮੌਜੂਦ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਵੱਖ-ਵੱਖ ਵਰਗਾਂ ਅਤੇ ਖੇਤਰਾਂ ਦੇ ਲੋਕਾਂ ਨੂੰ ਮੰਚ 'ਤੇ ਬੁਲਾਇਆ ਅਤੇ ਸੰਕਲਪ ਪੱਤਰ ਦੀ ਪਹਿਲੀ ਕਾਪੀ ਸੌਂਪੀ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਮੋਦੀ ਸਰਕਾਰ ਦੀ ਪਿਛਲੀ ਕਿਸੇ ਯੋਜਨਾ ਦਾ ਲਾਭ ਮਿਲਿਆ ਸੀ। ਇਸ ਦੇ ਨਾਲ ਹੀ ਪਿਛਲੇ 10 ਸਾਲਾਂ ਦੇ ਵਾਅਦਿਆਂ ਅਤੇ ਉਨ੍ਹਾਂ ਦੀ ਪੂਰਤੀ ਬਾਰੇ ਇੱਕ ਵੀਡੀਓ ਵੀ ਜਾਰੀ ਕੀਤੀ ਗਈ।
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿਚ ਪੰਜ ਵੱਡੇ ਵਾਅਦੇ ਕੀਤੇ...
1. 2029 ਤੱਕ ਗਰੀਬਾਂ ਲਈ ਮੁਫ਼ਤ ਰਾਸ਼ਨ ਸਕੀਮ ਪ੍ਰਦਾਨ ਕਰਨ ਦਾ ਵਾਅਦਾ
2. ਆਯੁਸ਼ਮਾਨ ਯੋਜਨਾ ਦੇ ਤਹਿਤ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦਾ ਵਾਅਦਾ।
3. ਮੁਦਰਾ ਯੋਜਨਾ ਦੇ ਤਹਿਤ ਲੋਨ ਦੀ ਸੀਮਾ 20 ਲੱਖ ਰੁਪਏ ਹੋਵੇਗੀ।
4. ਗਰੀਬਾਂ ਨੂੰ 3 ਕਰੋੜ ਘਰ ਦਿੱਤੇ ਜਾਣਗੇ।
5. ਇੱਕ ਰਾਸ਼ਟਰ, ਇੱਕ ਚੋਣ ਅਤੇ ਇੱਕ ਸਾਂਝੀ ਵੋਟਰ ਸੂਚੀ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ।
ਸੰਕਲਪ ਪੱਤਰ ਲਈ 15 ਲੱਖ ਤੋਂ ਵੱਧ ਸੁਝਾਅ ਪ੍ਰਾਪਤ ਹੋਏ।
ਪ੍ਰਧਾਨ ਮੰਤਰੀ ਮੋਦੀ ਨੇ 25 ਜਨਵਰੀ 2024 ਨੂੰ ਚੋਣ ਮੈਨੀਫੈਸਟੋ ਲਈ ਜਨਤਾ ਤੋਂ ਸੁਝਾਅ ਮੰਗੇ ਸਨ। ਇਸ ਤੋਂ ਬਾਅਦ ਪਾਰਟੀ ਨੂੰ 15 ਲੱਖ ਤੋਂ ਵੱਧ ਸੁਝਾਅ ਮਿਲੇ ਸਨ। ਰਿਪੋਰਟਾਂ ਮੁਤਾਬਕ ਪਾਰਟੀ ਨੂੰ 4 ਲੱਖ ਲੋਕਾਂ ਨੇ ਨਮੋ ਐਪ ਰਾਹੀਂ ਅਤੇ 11 ਲੱਖ ਲੋਕਾਂ ਨੇ ਵੀਡੀਓ ਰਾਹੀਂ ਆਪਣੇ ਸੁਝਾਅ ਦਿੱਤੇ ਹਨ।
'ਮੋਦੀ ਦੀ ਗਾਰੰਟੀ'
'ਸੇਵਾ ਸੁਸਾਸ਼ਨ ਤੇ ਗਰੀਬ ਕਲਿਆਣ'
* ਮੁਫ਼ਤ ਰਾਸ਼ਨ
* ਹਰ ਘਰ ਨਲ ਤੋਂ ਜਲ
* ਮੁਫ਼ਤ ਗੈਸ ਕਨੈਕਸ਼ਨ
* ਜ਼ੀਰੋ ਬਿਜਲੀ ਬਿੱਲ
* ਰਾਸ਼ਟਰੀ ਸਿੱਖਿਆ ਨੀਤੀ ਹੋਵੇਗੀ ਲਾਗੂ
* 2036 ਵਿਚ ਭਾਰਤ ਕਰੇਗਾ ਓਲੰਪਿਕ ਦੀ ਮੇਜ਼ਬਾਨੀ
* ਨਾਰੀ ਵੰਦਨ ਬਿੱਲ ਹੋਵੇਗਾ ਲਾਗੂ
* ਇੱਕ ਦੇਸ਼ ਇੱਕ ਚੋਣ ਦਾ ਵਾਅਦਾ
* ਭਾਰਤ ਦਾ ਬੁਨਿਆਦੀ ਢਾਂਚਾ ਹੋਰ ਉੱਚਾ ਚੁੱਕਾਂਗੇ
* ਸੈਰ ਸਪਾਟੇ ਨੂੰ ਵਿਕਸਤ ਕਰਾਂਗੇ
* ਰਾਮ ਮੰਦਿਰ ਦਾ ਹੋਰ ਵਿਕਾਸ ਹੋਵੇਗਾ
* 3 ਕਰੋੜ ਭੈਣਾਂ ਨੂੰ ਬਣਾਵਾਂਗੇ ਲੱਖਪਤੀ ਦੀਦੀ
* ਸਰਵਾਈਕਲ ਕੈਂਸਰ, ਬ੍ਰੈਸਟ ਕੈਂਸਰ 'ਤੇ ਖਾਸ ਧਿਆਨ
* ਪੇਪਰ ਲੀਕ ਨੂੰ ਰੋਕਣ ਲਈ ਕਾਨੂੰਨ ਲਾਗੂ ਹੋਵੇਗਾ
* ਪ੍ਰਧਾਨ ਮੰਤਰੀ ਕਿਸਾਨ ਯੋਜਨਾ ਨਾਲ ਕਿਸਾਨਾ ਨੂੰ ਮਜ਼ਬੂਤੀ ਮਿਲੇਗੀ
* MSP ਵਿਚ ਕੀਤਾ ਜਾਵੇਗਾ ਵਾਧਾ
* ਸਬਜ਼ੀਆਂ ਦੇ ਉਤਪਾਦਨ ਅਤੇ ਸਟੋਰੇਜ ਲਈ ਨਵੇਂ ਕਲੱਸਟਰ ਬਣਨਗੇ
* ਖੇਤੀਬਾੜੀ ਸੈਟੇਲਾਈਟ ਕੀਤਾ ਜਾਵੇਗਾ ਲਾਂਚ
* ਭਾਰਤ ਨੂੰ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਵਾਂਗੇ
* ਪਾਈਪ ਜ਼ਰੀਏ ਘਰ-ਘਰ ਪਹੁੰਚਾਈ ਜਾਵੇਗੀ ਗੈਸ
* ਗਰੀਬਾਂ ਲਈ 3 ਕਰੋੜ ਘਰ ਬਣਾਵਾਂਗੇ
* ਬਜ਼ੁਰਗ ਲੋਕਾਂ ਦਾ ਮੁਫ਼ਤ ਇਲਾਜ
ਮੈਨੀਫੈਸਟੋ ਜਾਰੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦਾ ਮੈਨੀਫੈਸਟੋ ਨੌਜਵਾਨਾਂ, ਔਰਤਾਂ, ਕਿਸਾਨਾਂ ਅਤੇ ਗਰੀਬਾਂ ਦੇ ਸਸ਼ਕਤੀਕਰਨ ਤੋਂ ਇਲਾਵਾ ਨਿਵੇਸ਼ ਰਾਹੀਂ ਵਧੀਆ ਅਤੇ ਮਿਆਰੀ ਜੀਵਨ ਅਤੇ ਨੌਕਰੀਆਂ ਪ੍ਰਦਾਨ ਕਰਨ 'ਤੇ ਕੇਂਦ੍ਰਤ ਹੈ।
ਭਾਜਪਾ ਹੈੱਡਕੁਆਰਟਰ 'ਚ ਆਯੋਜਿਤ ਇਕ ਸਮਾਰੋਹ 'ਚ ਪਾਰਟੀ ਦਾ ਮੈਨੀਫੈਸਟੋ ਜਾਰੀ ਕਰਨ ਤੋਂ ਬਾਅਦ ਆਪਣੇ ਸੰਬੋਧਨ 'ਚ ਮੋਦੀ ਨੇ ਕਿਹਾ ਕਿ ਪੂਰਾ ਦੇਸ਼ ਭਾਜਪਾ ਦੇ ਸੰਕਲਪ ਪੱਤਰ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਇਕ ਵੱਡਾ ਕਾਰਨ ਇਹ ਹੈ ਕਿ 10 ਸਾਲਾਂ 'ਚ ਪਾਰਟੀ ਨੇ ਇਸ ਦੇ ਹਰ ਨੁਕਤੇ ਨੂੰ ਗਾਰੰਟੀ ਦੇ ਤੌਰ 'ਤੇ ਲਾਗੂ ਕੀਤਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਮੈਨੀਫੈਸਟੋ ਦੀ ਪਵਿੱਤਰਤਾ ਬਹਾਲ ਕਰ ਦਿੱਤਾ ਹੈ। ਇਹ ਮੈਨੀਫੈਸਟੋ ਵਿਕਸਤ ਭਾਰਤ ਦੇ ਚਾਰ ਮਜ਼ਬੂਤ ਥੰਮ੍ਹਾਂ - ਨੌਜਵਾਨ ਸ਼ਕਤੀ, ਮਹਿਲਾ ਸ਼ਕਤੀ, ਗਰੀਬ ਅਤੇ ਕਿਸਾਨਾਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ। ਸਾਡਾ 'ਫੋਕਸ' ਸਨਮਾਨਜਨਕ ਅਤੇ ਗੁਣਵੱਤਾ ਭਰਪੂਰ ਜੀਵਨ ਅਤੇ ਨਿਵੇਸ਼ ਨੌਕਰੀ 'ਤੇ ਹੈ।
ਉਨ੍ਹਾਂ ਕਿਹਾ ਕਿ ਹੁਣ ਭਾਜਪਾ ਨੇ ਸੰਕਲਪ ਲਿਆ ਹੈ ਕਿ 70 ਸਾਲ ਤੋਂ ਵੱਧ ਉਮਰ ਦੇ ਹਰ ਬਜ਼ੁਰਗ ਵਿਅਕਤੀ ਨੂੰ ਆਯੁਸ਼ਮਾਨ ਯੋਜਨਾ ਦੇ ਦਾਇਰੇ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ 70 ਸਾਲ ਤੋਂ ਵੱਧ ਉਮਰ ਦੇ ਹਰੇਕ ਬਜ਼ੁਰਗ ਵਿਅਕਤੀ, ਚਾਹੇ ਉਹ ਗਰੀਬ, ਮੱਧ ਵਰਗ ਜਾਂ ਉੱਚ ਮੱਧ ਵਰਗ ਹੋਵੇ, ਨੂੰ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ। ''
ਉਨ੍ਹਾਂ ਕਿਹਾ ਕਿ ਮੋਦੀ ਨੇ ਗਾਰੰਟੀ ਦਿੱਤੀ ਹੈ ਕਿ ਮੁਫ਼ਤ ਰਾਸ਼ਨ ਯੋਜਨਾ ਆਉਣ ਵਾਲੇ ਪੰਜ ਸਾਲਾਂ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਗਰੀਬਾਂ ਦੀ ਭੋਜਨ ਪਲੇਟ ਪੌਸ਼ਟਿਕ, ਸੰਤੁਸ਼ਟੀਜਨਕ ਅਤੇ ਕਿਫਾਇਤੀ ਹੋਵੇ। '' ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਰਟੀ ਦਾ ਮੈਨੀਫੈਸਟੋ ਬਾਬਾ ਸਾਹਿਬ ਅੰਬੇਡਕਰ ਦੀ ਜਯੰਤੀ 'ਤੇ ਜਾਰੀ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਬਹੁਤ ਹੀ ਸ਼ੁਭ ਦਿਨ ਹੈ। ਇਸ ਸਮੇਂ ਦੇਸ਼ ਦੇ ਕਈ ਸੂਬਿਆਂ 'ਚ ਨਵੇਂ ਸਾਲ ਦਾ ਉਤਸ਼ਾਹ ਹੈ। ਅੱਜ, ਨਵਰਾਤਰੀ ਦੇ ਛੇਵੇਂ ਦਿਨ, ਅਸੀਂ ਸਾਰੇ ਮਾਂ ਕਾਤਿਆਯਨੀ ਦੀ ਪੂਜਾ ਕਰਦੇ ਹਾਂ ਅਤੇ ਮਾਂ ਕਾਤਿਆਯਨੀ ਨੇ ਆਪਣੀਆਂ ਦੋਵੇਂ ਬਾਹਾਂ ਵਿੱਚ ਕਮਲ ਫੜਿਆ ਹੋਇਆ ਹੈ। ਇਹ ਇਤਫਾਕ ਵੀ ਇੱਕ ਵੱਡੀ ਬਰਕਤ ਹੈ। ''