ਬੰਗਾਲ ’ਚ ਵਕਫ ਪ੍ਰਦਰਸ਼ਨ ਦੌਰਾਨ ਆਈ.ਐਸ.ਐਫ. ਵਰਕਰਾਂ ਦੀ ਪੁਲਿਸ ਨਾਲ ਝੜਪ
Published : Apr 14, 2025, 9:55 pm IST
Updated : Apr 14, 2025, 10:10 pm IST
SHARE ARTICLE
South 24 Parganas: Charred remains of police vehicles that were set on fire allegedly by members of Indian Secular Front (ISF) during a protest march to Kolkata over Waqf (Amendment) Act, at Bhangar in South 24 Parganas district, West Bengal, Monday, April 14, 2025. (PTI Photo)
South 24 Parganas: Charred remains of police vehicles that were set on fire allegedly by members of Indian Secular Front (ISF) during a protest march to Kolkata over Waqf (Amendment) Act, at Bhangar in South 24 Parganas district, West Bengal, Monday, April 14, 2025. (PTI Photo)

ਕਈ ਜ਼ਖਮੀ, ਪੁਲਿਸ  ਦੀਆਂ ਗੱਡੀਆਂ  ਨੂੰ ਲਾਈ ਅੱਗ

ਕੋਲਕਾਤਾ : ਪਛਮੀ  ਬੰਗਾਲ ਦੇ ਦਖਣੀ 24 ਪਰਗਨਾ ਜ਼ਿਲ੍ਹੇ ਦੇ ਭੰਗਰ ’ਚ ਵਕਫ (ਸੋਧ) ਕਾਨੂੰਨ ਦੇ ਵਿਰੋਧ ’ਚ ਪ੍ਰਦਰਸ਼ਨ ਕਰ ਰਹੇ ਇੰਡੀਅਨ ਸੈਕੂਲਰ ਫਰੰਟ (ਆਈ.ਐੱਸ.ਐੱਫ.) ਦੇ ਸਮਰਥਕਾਂ ਦੀ ਸੋਮਵਾਰ ਨੂੰ ਪੁਲਿਸ  ਨਾਲ ਝੜਪ ਹੋ ਗਈ, ਜਿਸ ’ਚ ਕਈ ਲੋਕ ਜ਼ਖਮੀ ਹੋ ਗਏ ਅਤੇ ਕਈ ਪੁਲਿਸ  ਗੱਡੀਆਂ  ਨੂੰ ਅੱਗ ਲਾ ਦਿਤੀ  ਗਈ। ਹਾਲਾਂਕਿ ਮੁਰਸ਼ਿਦਾਬਾਦ ’ਚ ਅੱਜ ਸਥਿਤੀ ਸ਼ਾਂਤ ਰਹੀ ਜਿੱਥੇ ਪਿਛਲੇ ਦਿਨੀਂ ਹਿੰਸਾ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸੈਂਕੜੇ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਸੀ। 

ਇਹ ਝੜਪ ਉਸ ਸਮੇਂ ਸ਼ੁਰੂ ਹੋਈ ਜਦੋਂ ਪੁਲਿਸ ਨੇ ਆਈ.ਐਸ.ਐਫ. ਸਮਰਥਕਾਂ ਨੂੰ ਪਾਰਟੀ ਨੇਤਾ ਅਤੇ ਭੰਗਰ ਤੋਂ ਵਿਧਾਇਕ ਨੌਸ਼ਾਦ ਸਿੱਦੀਕੀ ਵਲੋਂ ਸੰਬੋਧਿਤ ਵਕਫ (ਸੋਧ) ਐਕਟ ਵਿਰੋਧੀ ਰੈਲੀ ’ਚ ਸ਼ਾਮਲ ਹੋਣ ਲਈ ਮੱਧ ਕੋਲਕਾਤਾ ਦੇ ਰਾਮਲੀਲਾ ਮੈਦਾਨ ਵਲ  ਜਾਣ ਤੋਂ ਰੋਕ ਦਿਤਾ। 

ਪੁਲਿਸ ਸੂਤਰਾਂ ਅਨੁਸਾਰ ਰੈਲੀ ਕਰਨ ਵਾਲਿਆਂ ਨੂੰ ਬਸੰਤੀ ਹਾਈਵੇਅ ’ਤੇ  ਭੋਜੇਰਹਾਟ ਨੇੜੇ ਰੋਕਿਆ ਗਿਆ, ਜਿੱਥੇ ਭੰਗਰ ਦੇ ਨਾਲ-ਨਾਲ ਮੀਨਾਖਨ ਅਤੇ ਸੰਦੇਸ਼ਖਾਲੀ ਵਰਗੇ ਗੁਆਂਢੀ ਇਲਾਕਿਆਂ ਤੋਂ ਵੱਡੀ ਗਿਣਤੀ ’ਚ ਆਈ.ਐਸ.ਐਫ. ਵਰਕਰ ਇਕੱਠੇ ਹੋਏ ਸਨ। ਤਣਾਅ ਉਦੋਂ ਵਧ ਗਿਆ ਜਦੋਂ ਭੀੜ ਨੇ ਪੁਲਿਸ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਦੋਹਾਂ  ਧਿਰਾਂ ਵਿਚਾਲੇ ਝੜਪ ਹੋ ਗਈ। 

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ  ਕਿ ਪ੍ਰਦਰਸ਼ਨਕਾਰੀਆਂ ਨੇ ਕੁੱਝ  ਪੁਲਿਸ ਗੱਡੀਆਂ  ਨੂੰ ਅੱਗ ਲਾ ਦਿਤੀ  ਅਤੇ ਕੁੱਝ  ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਚਸ਼ਮਦੀਦਾਂ ਨੇ ਦਸਿਆ  ਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ ਕਿਉਂਕਿ ਰਾਮਲੀਲਾ ਮੈਦਾਨ ’ਚ ਰੈਲੀ ਲਈ ਪੁਲਿਸ ਦੀ ਢੁਕਵੀਂ ਇਜਾਜ਼ਤ ਨਹੀਂ ਸੀ, ਜਿਸ ਕਾਰਨ ਆਈ.ਐਸ.ਐਫ. ਦੇ ਘੱਟੋ-ਘੱਟ ਇਕ  ਵਰਕਰ ਦੇ ਸਿਰ ’ਚ ਸੱਟ ਲੱਗ ਗਈ। ਸਥਿਤੀ ਤੇਜ਼ੀ ਨਾਲ ਵਿਗੜ ਗਈ, ਜਿਸ ਕਾਰਨ ਆਈ.ਐਸ.ਐਫ. ਦੇ ਕਾਰਕੁਨਾਂ ਨੂੰ ਹਾਈਵੇਅ ’ਤੇ  ਵਿਰੋਧ ਪ੍ਰਦਰਸ਼ਨ ਕਰਨਾ ਪਿਆ, ਜਿਸ ਕਾਰਨ ਸੜਕ ’ਤੇ  ਲੰਮੇ  ਸਮੇਂ ਤਕ  ਟ੍ਰੈਫਿਕ ਜਾਮ ਹੋ ਗਿਆ। 

ਕੋਲਕਾਤਾ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਦੀਕੀ ਨੇ ਵਕਫ (ਸੋਧ) ਕਾਨੂੰਨ ਦੀ ਆਲੋਚਨਾ ਕੀਤੀ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ, ‘‘ਇਹ ਕਾਨੂੰਨ ਸਿਰਫ ਮੁਸਲਮਾਨਾਂ ’ਤੇ  ਹਮਲਾ ਨਹੀਂ ਹੈ, ਇਹ ਸੰਵਿਧਾਨ ’ਤੇ  ਹਮਲਾ ਹੈ। ਅਸੀਂ ਇਸ ਐਕਟ ਨੂੰ ਮਨਜ਼ੂਰ ਨਹੀਂ ਕਰਾਂਗੇ। ਅਜਿਹੇ ਕਾਨੂੰਨਾਂ ਦਾ ਸਮਰਥਨ ਕਰਨ ਵਾਲੀ ਸਰਕਾਰ ਨੂੰ ਜਾਣਾ ਚਾਹੀਦਾ ਹੈ।’’ ਆਈ.ਐਸ.ਐਫ. ਨੇ ਭਾਜਪਾ ’ਤੇ  ਫਿਰਕੂ ਤਣਾਅ ਭੜਕਾਉਣ ਦੀ ਕੋਸ਼ਿਸ਼ ਕਰਨ ਅਤੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ’ਤੇ  ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਦਾ ਦੋਸ਼ ਲਾਇਆ।

ਲੋਕਾਂ ਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ, ਪਰ ਕਾਨੂੰਨ ਹੱਥਾਂ ’ਚ ਨਾ ਲੈਥ : ਮਮਤਾ ਬੈਨਰਜੀ

ਕੋਲਕਾਤਾ : ਵਕਫ਼ (ਸੋਧ) ਕਾਨੂੰਨ ਵਿਰੋਧੀ ਪ੍ਰਦਰਸ਼ਨ ਵਿਚਕਾਰ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ  ਨੂੰ ਕਿਹਾ ਕਿ ਹਰ ਕਿਸੇ ਕੋਲ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ, ਪਰ ਕਿਸੇ ਨੂੰ ਵੀ ਕਾਨੂੰਨ ਅਪਣੇ ਹੱਥਾਂ ’ਚ ਨਹੀਂ ਲੈਣਾ ਚਾਹੀਦਾ। ਦਖਣੀ ਕੋਲਕਾਤਾ ’ਚ ਕਾਲੀਘਾਟ ਵਿਖੇ ਕਾਲੀ ਮਾਤਾ ਮੰਦਰ ਨੇੜੇ ਸਕਾਈਵਾਕ ਦਾ ਉਦਘਾਟਨ ਕਰਦਿਆਂ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਧਰਮ ਦੇ ਨਾਂ ਤੇ ਗ਼ੈਰ-ਧਾਰਮਕ ਗਤੀਵਿਧੀਆਂ ’ਚ ਸ਼ਾਮਲ ਨਾ ਹੋਣ। ਉਨ੍ਹਾਂ ਨੇ ਲੋਕਾਂ ਨੂੰ ਕਿਸੇ ਭੜਕਾਹਟ ਦੇ ਦਾ ਵੀ ਨਿਸ਼ਾਨਾ ਨਾ ਬਣਨ ਲਈ ਕਿਹਾ। 

ਬੰਗਾਲ ਭਾਜਪਾ ਪ੍ਰਧਾਨ ਨੇ ਮਾਲਦਾ ਰਾਹਤ ਕੈਂਪ ਦਾ ਦੌਰਾ ਕੀਤਾ

ਮਾਲਦਾ : ਪਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਸੁਕਾਂਤਾ ਮਜੂਮਦਾਰ ਨੇ ਸੋਮਵਾਰ ਨੂੰ ਮਾਲਦਾ ਜ਼ਿਲ੍ਹੇ ਦੇ ਇਕ ਰਾਹਤ ਕੈਂਪ ਦਾ ਦੌਰਾ ਕੀਤਾ, ਜਿੱਥੇ ਵਕਫ ਸੋਧ ਕਾਨੂੰਨ ਨੂੰ ਲੈ ਕੇ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਦੌਰਾਨ ਮੁਰਸ਼ਿਦਾਬਾਦ ਦੇ ਸੈਂਕੜੇ ਪਰਿਵਾਰਾਂ ਨੇ ਅਪਣੇ ਘਰਾਂ ਤੋਂ ਭੱਜ ਕੇ ਪਨਾਹ ਲਈ ਹੈ। ਮਜੂਮਦਾਰ, ਜੋ ਕੇਂਦਰੀ ਸਿੱਖਿਆ ਰਾਜ ਮੰਤਰੀ ਵੀ ਹਨ, ਨੇ ਕਾਲੀਆਚੱਕ ਬਲਾਕ 3 ਦੇ ਪਰਾਲਾਲਪੁਰ ਹਾਈ ਸਕੂਲ ’ਚ ਅਸਥਾਈ ਕੈਂਪ ਦਾ ਦੌਰਾ ਕੀਤਾ। ਉੱਥੇ, ਉਨ੍ਹਾਂ ਨੇ ਵਿਸਥਾਪਿਤ ਪਰਿਵਾਰਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ’ਚ ਬਹੁਤ ਸਾਰੀਆਂ ਔਰਤਾਂ ਅਤੇ ਬੱਚੇ ਹਨ। ਸਥਾਨਕ ਅਧਿਕਾਰੀਆਂ ਮੁਤਾਬਕ ਲਗਭਗ 640 ਲੋਕਾਂ ਨੇ ਮਾਲਦਾ ’ਚ ਸ਼ਰਨ ਲਈ ਹੈ, ਜਿਨ੍ਹਾਂ ’ਚੋਂ 550 ਇਸ ਸਮੇਂ ਹਾਈ ਸਕੂਲ ਕੈਂਪ ’ਚ ਰਹਿ ਰਹੇ ਹਨ ਅਤੇ ਬਾਕੀ ਨੇੜਲੇ ਪਿੰਡਾਂ ’ਚ ਰਿਸ਼ਤੇਦਾਰਾਂ ਕੋਲ ਰਹਿ ਰਹੇ ਹਨ।

ਸੂਬੇ ਵਕਫ ਕਾਨੂੰਨ ਲਾਗੂ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ: ਭਾਜਪਾ 

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵਕਫ ਸੋਧ ਕਾਨੂੰਨ ਦਾ ਵਿਰੋਧ ਕਰਨ ਲਈ ਕਾਂਗਰਸ ਅਤੇ ‘ਇੰਡੀਆ’ ਬਲਾਕ ਦੀਆਂ ਪਾਰਟੀਆਂ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਸੂਬੇ ਸੰਵਿਧਾਨਕ ਵਿਵਸਥਾਵਾਂ ਕਾਰਨ ਇਸ ਨੂੰ ਲਾਗੂ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ। ਜ਼ਿਕਰਯੋਗ ਹੈ ਕਿ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ’ਚ ਵਕਫ਼ (ਸੋਧ) ਕਾਨੂੰਨ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿਤਾ ਸੀ। ਭਾਜਪਾ ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਕਰਨਾਟਕ ਦੇ ਮੰਤਰੀ ਬੀ.ਜੇਡ. ਜ਼ਮੀਰ ਅਹਿਮਦ ਖਾਨ ਅਤੇ ਝਾਰਖੰਡ ਦੇ ਮੰਤਰੀ ਹਾਫਿਜ਼ੁਲ ਹਸਨ ਵਲੋਂ ਸੰਵਿਧਾਨ ਦੀ ਬਜਾਏ ਸ਼ਰੀਆ ਨੂੰ ਤਰਜੀਹ ਦੇਣ ਦੀ ਟਿਪਣੀ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦਸਿਆ। ਤ੍ਰਿਵੇਦੀ ਨੇ ਉਨ੍ਹਾਂ ’ਤੇ ਬੀ.ਆਰ. ਅੰਬੇਡਕਰ ਦਾ ਅਪਮਾਨ ਕਰਨ ਅਤੇ ਸੰਵਿਧਾਨਕ ਸੋਧਾਂ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ। ਤ੍ਰਿਵੇਦੀ ਨੇ ਕਿਹਾ, ‘‘ਕੋਈ ਵੀ ਰਾਜ ਕੇਂਦਰ ਵਲੋਂ ਪਾਸ ਕੀਤੇ ਕਾਨੂੰਨ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ।’’ ਉਨ੍ਹਾਂ ਨੇ ਭਾਜਪਾ ਨੂੰ ਸੰਵਿਧਾਨ ਨੂੰ ‘ਅਪਣੇ ਦਿਲਾਂ ਵਿਚ’ ਰੱਖਣ ਵਾਲਾ ਦਸਿਆ। ਉਨ੍ਹਾਂ ਨੇ ਕਾਂਗਰਸ ਨੂੰ ਚੁਨੌਤੀ ਦਿਤੀ ਕਿ ਉਹ ਅਸੰਤੁਸ਼ਟ ਮੰਤਰੀਆਂ ਵਿਰੁਧ ਕਾਰਵਾਈ ਕਰੇ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement