
Indira Gandhi Airport: ਸਾਰੀਆਂ ਉਡਾਣਾਂ ਨੂੰ ਟਰਮੀਨਲ-1 ’ਤੇ ਕੀਤਾ ਗਿਆ ਤਬਦੀਲ
ਟਰਮੀਨਲ-2 ’ਤੇ ਰੱਖ-ਰਖਾਅ ਤੇ ਮੁਰੰਮਤ ਦੇ ਕੰਮ ਕਾਰਨ ਲਿਆ ਫ਼ੈਸਲਾ
Indira Gandhi Airport: ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦਾ ਟਰਮੀਨਲ-2, 15 ਅਪ੍ਰੈਲ ਤੋਂ ਅਗਲੇ ਹੁਕਮਾਂ ਤੱਕ ਪੂਰੀ ਤਰ੍ਹਾਂ ਬੰਦ ਰਹੇਗਾ ਤੇ ਅਜਿਹੀ ਸਥਿਤੀ ’ਚ ਸਾਰੀਆਂ ਉਡਾਣਾਂ ਟਰਮੀਨਲ-1 ਤੋਂ ਚੱਲਣਗੀਆਂ। ਇਹ ਜਾਣਕਾਰੀ ਦਿੱਲੀ ਹਵਾਈ ਅੱਡੇ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ’ਤੇ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਦਿੱਲੀ ਹਵਾਈ ਅੱਡੇ ਤੋਂ ਟਿਕਟਾਂ ਬੁੱਕ ਕਰਨ ਤੋਂ ਪਹਿਲਾਂ ਸਾਰੀ ਜਾਣਕਾਰੀ ਪ੍ਰਾਪਤ ਕਰਨ ਤੇ ਉਸ ਅਨੁਸਾਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ। ਦਰਅਸਲ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉਡਾਣਾਂ ਦੇ ਚੜ੍ਹਨ ਤੇ ਉੱਤਰਨ ਨਾਲ ਸਬੰਧਤ ਇਕ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ । ਇਸ ਨਾਲ ਆਈ.ਜੀ.ਆਈ. ਹਵਾਈ’ ਅੱਡੇ ਤੋਂ ਯਾਤਰਾ ਕਰਨ ਵਾਲੇ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋ ਸਕਦੇ ਹਨ।
ਹਵਾਈ ਅੱਡੇ ਦੇ ਐਕਸ ਹੈਂਡਲ ’ਤੇ ਇਕ ਪੋਸਟ ਦੇ ਮੁਤਾਬਿਕ ਦਿੱਲੀ ਹਵਾਈ ਅੱਡੇ ਦਾ ਟਰਮੀਨਲ-2 ਅਗਲੇ ਕੁਝ ਦਿਨਾਂ ਲਈ ਬੰਦ ਰਹੇਗਾ ਅਤੇ ਸਾਰੀਆਂ ਉਡਾਣਾਂ ਟਰਮੀਨਲ-1 ਤੋਂ ਉੱਤਰਨਗੀਆਂ ਤੇ ਰਵਾਨਾ ਹੋਣਗੀਆਂ । ਇਹ ਵੱਡਾ ਫ਼ੈਸਲਾ ਟਰਮੀਨਲ-2 ’ਤੇ ਰੱਖ-ਰਖਾਅ ਤੇ ਮੁਰੰਮਤ ਦੇ ਕੰਮ ਕਾਰਨ ਲਈ ਲਿਆ ਗਿਆ ਹੈ ।
(For more news apart from Indira Gandhi Airport Latest News, stay tuned to Rozana Spokesman)