Egg Roll Boy Jaspreet : Egg Role Boy ਜਸਪ੍ਰੀਤ ਦੀ ਮਾਂ ਦਾ ਪਹਿਲਾਂ ਬਿਆਨ ਆਇਆ ਸਾਹਮਣੇ, ਸਹੁਰੇ ਪਰਿਵਾਰ 'ਤੇ ਲਗਾਏ ਇਲਜ਼ਾਮ 
Published : May 14, 2024, 9:34 am IST
Updated : May 14, 2024, 9:34 am IST
SHARE ARTICLE
10-Year-Old Viral Egg Roll Boy Jaspreets mother statement Viral
10-Year-Old Viral Egg Roll Boy Jaspreets mother statement Viral

ਜਸਪ੍ਰੀਤ ਦੀ ਮਾਂ ਨੇ ਕਿਹਾ ਕਿ ਇਹ ਦੋਸ਼ ਉਸ ਦੇ ਸਹੁਰਿਆਂ ਵੱਲੋਂ ਰਚੀ ਗਈ ਸਾਜ਼ਿਸ਼ ਤੋਂ ਵੱਧ ਕੁਝ ਨਹੀਂ ਹਨ। 

Egg Roll Boy Jaspreet : ਨਵੀਂ ਦਿੱਲੀ: ਦਿੱਲੀ ਦੇ ਤਿਲਕ ਨਗਰ ਦੇ 10 ਸਾਲਾ ਲੜਕੇ ਜਸਪ੍ਰੀਤ ਸਿੰਘ ਦੀ ਕਹਾਣੀ ਵਿਚ ਨਵਾਂ ਮੋੜ ਆਇਆ ਹੈ, ਜਿਸ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਫੂਡ ਕਾਰਟ ਚਲਾ ਕੇ ਪੂਰੇ ਦੇਸ਼ ਦਾ ਦਿਲ ਜਿੱਤ ਲਿਆ। ਹੁਣ ਜਸਪ੍ਰੀਤ ਸਿੰਘ ਦੀ ਮਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।  

ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਆਪਣੇ ਬੱਚੇ ਜਸਪ੍ਰੀਤ ਅਤੇ ਉਸ ਦੀ ਭੈਣ ਨੂੰ ਛੱਡਣ ਪਿੱਛੇ ਜੋ ਕਾਰਨ ਚਰਚਾ ਵਿਚ ਆਇਆ ਸੀ ਮਾਂ ਨੇ ਉਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਜਸਪ੍ਰੀਤ ਦੀ ਮਾਂ ਨੇ ਕਿਹਾ ਕਿ ਇਹ ਦੋਸ਼ ਉਸ ਦੇ ਸਹੁਰਿਆਂ ਵੱਲੋਂ ਰਚੀ ਗਈ ਸਾਜ਼ਿਸ਼ ਤੋਂ ਵੱਧ ਕੁਝ ਨਹੀਂ ਹਨ। 

ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਇਕ ਵੀਡੀਓ 'ਚ ਉਸ ਨੇ ਬੱਚਿਆਂ ਪ੍ਰਤੀ ਆਪਣੇ ਸਹੁਰੇ ਪਰਿਵਾਰ ਦੀ ਇਮਾਨਦਾਰੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜੋਕਰ ਉਹ ਜਸਪ੍ਰੀਤ ਪ੍ਰਤੀ ਸੱਚਮੁੱਚ ਚਿੰਤਤ ਹਨ ਤਾਂ ਫਿਰ ਉਸ ਨੂੰ ਰੇਹੜੀ ਕਿਉਂ ਲਗਾਉਣੀ ਰੈ ਰਹੀ ਹੈ। ਆਪਣੇ ਮਾਪਿਆਂ ਦੇ ਅਧਿਕਾਰਾਂ ਦਾ ਦਾਅਵਾ ਕਰਦੇ ਹੋਏ ਕੌਰ ਨੇ ਕਿਹਾ ਹੈ ਕਿ ਜੇ ਉਸ ਦੇ ਬੱਚੇ ਉਸ ਦੀ ਕਸਟਡੀ ਵਿਚ ਵਾਪਸ ਨਹੀਂ ਕੀਤੇ ਜਾਂਦੇ ਤਾਂ ਉਹ ਪੁਲਿਸ ਸ਼ਿਕਾਇਤ ਦਰਜ ਕਰਵਾਏਗੀ। ਇਨ੍ਹਾਂ ਨਵੇਂ ਘਟਨਾਕ੍ਰਮ ਨਾਲ ਜਸਪ੍ਰੀਤ ਦੇ ਪਰਿਵਾਰ ਦੇ ਆਲੇ-ਦੁਆਲੇ ਪਹਿਲਾਂ ਤੋਂ ਹੀ ਗੁੰਝਲਦਾਰ ਸਥਿਤੀ ਨੇ ਇਕ ਹੋਰ ਮੋੜ ਲੈ ਲਿਆ ਹੈ।

ਸਿਮਰਨ ਕੌਰ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਵਾਲਿਾਂ ਨੇ ਉਸ ਨੂੰ ਘਰੋਂ ਜਾਣ ਲਈ ਕਿਹਾ। ਜਦੋਂ ਕੌਰ ਨੂੰ ਪੁੱਛਿਆ ਗਿਆ ਕਿ ਕੀ ਉਹ ਇਸ ਦੀ ਸ਼ਿਕਾਇਤ ਲੈ ਕੇ ਕਿਸੇ ਕੋਲ ਗਏ ਤਾਂ ਸਿਮਰਨ ਨੇ ਦੱਸਿਆ ਕਿ ਉਸ ਨੂੰ ਸ਼ਿਕਾਇਤ ਕਰਨ ਲਈ ਵੀ ਜਾਣ ਨਹੀਂ ਦਿੱਤਾ। ਉਸ ਨੇ ਕਿਹਾ ਕਿ ਉਹ ਦਿੱਲੀ ਤੋਂ ਰਾਜਪੁਰਾ ਤੱਕ ਕਿਸੇ ਤੋਂ ਉਧਾਰੇ ਪੈਸੇ ਲੈ ਕੇ ਆਈ ਹੈ ਤੇ ਉਸ ਕੋਲ ਕਿਤੇ ਹੋਰ ਜਾਣ ਲਈ ਪੈਸੇ ਨਹੀਂ ਸਨ। ਉਸੇ ਸਮੇਂ ਸ਼ਿਕਾਇਤ ਇਸ ਕਰ ਕੇ ਹੀ ਨਹੀਂ ਕਰਵਾ ਪਾਈ। 

ਸਿਮਰਨ ਕੌਰ ਨੇ ਕਿਹਾ ਕਿ ਉਸ ਦੀ ਉਸ ਦੇ ਬੱਚਿਆਂ ਨਾਲ ਵੀ ਗੱਲ ਨਹੀਂ ਹੋ ਪਾਈ ਕਿਉਂਕਿ ਸਹੁਰੇ ਪਰਿਵਾਰ ਨੇ ਉਸ ਦਾ ਫੋਨ ਤੋੜ ਦਿੱਤਾ ਸੀ। ਸਿਮਰਨ ਕੌਰ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਅਪਣੇ ਪੁੱਤ ਤੇ ਪਤੀ ਨਾਲ ਰੇਹੜੀ ਲਗਾ ਕੇ ਗੁਜ਼ਾਰਾ ਕਰਦੀ ਸੀ ਤੇ ਹੁਣ ਵੀ ਉਹ ਅਪਣੇ ਬੱਚਿਆਂ ਦਾ ਗੁਜ਼ਾਰਾ ਕਰ ਲਵੇਗੀ ਤੇ ਉਸ ਨੂੰ ਬੱਚੇ ਉਸ ਦੇ ਹਵਾਲੇ ਕੀਤੇ ਜਾਣ, ਉਸ ਨੂੰ ਹੋਰ ਕੁੱਝ ਨਹੀਂ ਚਾਹੀਦਾ। 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement