Kangana Ranaut Nomination : ਹਿਮਾਚਲੀ ਟੋਪੀ ਪਹਿਨ ਕੇ ਕੰਗਨਾ ਰਣੌਤ ਨੇ ਭਰਿਆ ਨਾਮਜ਼ਦਗੀ ਪੱਤਰ ,ਰੋਡ ਸ਼ੋਅ 'ਚ ਉਮੜੀ ਭਾਰੀ ਭੀੜ
Published : May 14, 2024, 3:31 pm IST
Updated : May 14, 2024, 3:31 pm IST
SHARE ARTICLE
 Kangana Ranaut
Kangana Ranaut

ਕੰਗਨਾ ਰਣੌਤ ਅਤੇ ਵਿਕਰਮਾਦਿੱਤਿਆ ਸਿੰਘ ਵਿਚਾਲੇ ਟੱਕਰ

Kangana Ranaut Nomination: ਬਾਲੀਵੁੱਡ ਅਭਿਨੇਤਰੀ ਅਤੇ ਭਾਜਪਾ ਉਮੀਦਵਾਰ ਕੰਗਨਾ ਰਣੌਤ  (Kangana Ranaut) ਨੇ ਮੰਗਲਵਾਰ ਨੂੰ ਮੰਡੀ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਨਾਮਜ਼ਦਗੀ ਤੋਂ ਪਹਿਲਾਂ ਕੰਗਨਾ ਨੇ ਪਡਲ ਮੈਦਾਨ ਤੋਂ ਲੈ ਕੇ ਡੀਸੀ ਦਫਤਰ ਤੱਕ ਮੈਗਾ ਰੋਡ ਸ਼ੋਅ ਕੱਢਿਆ। ਇਸ ਰੋਡ ਸ਼ੋਅ ਵਿੱਚ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਇਸ ਰੋਡ ਸ਼ੋਅ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਭਾਜਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ। ਵਰਕਰ ਕੰਗਨਾ ਨਾਲ ਨੱਚਦੇ-ਗਾਉਂਦੇ ਡੀਸੀ ਦਫ਼ਤਰ ਦੇ ਗੇਟ 'ਤੇ ਪਹੁੰਚੇ। ਕੰਗਣਾ ਦੇ ਰੋਡ ਸ਼ੋਅ ਨਾਲ ਕਾਂਗਰਸ ਦੀ ਨਾਮਜ਼ਦਗੀ ਰੈਲੀ ਦਾ ਜਵਾਬ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ।

ਕੰਗਨਾ ਨੇ ਕਹੀ ਇਹ ਗੱਲ  

ਨਾਮਜ਼ਦਗੀ ਭਰਨ ਤੋਂ ਬਾਅਦ ਕੰਗਨਾ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਨਾਮਜ਼ਦਗੀ ਨੂੰ ਲੈ ਕੇ ਪੂਰੇ ਮੰਡੀ ਸੰਸਦੀ ਹਲਕੇ 'ਚ ਤਿਉਹਾਰ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਹੋਰ ਵੀ ਉਤਸ਼ਾਹ ਹੈ ਕਿ ਮੰਡੀ ਦੀ ਬੇਟੀ ਅੱਜ ਚੋਣ ਮੈਦਾਨ ਵਿੱਚ ਹੈ ਅਤੇ ਉਸ ਨੂੰ ਹਰ ਹਾਲ 'ਚ ਜੇਤੂ ਬਣਾਉਣਾ ਹੈ। ਕੰਗਨਾ ਨੇ ਕਿਹਾ ਕਿ ਇੱਥੇ ਜੋ ਭੀੜ ਇਕੱਠੀ ਹੋਈ ਹੈ, ਉਹ ਭਾਜਪਾ ਦੇ ਪੱਖ 'ਚ ਜ਼ਰੂਰ ਵੋਟ ਪਾਉਣਗੇ ਪਰ ਜੋ ਨਹੀਂ ਆਏ ਉਹ ਵੀ ਭਾਜਪਾ ਦੇ ਪੱਖ 'ਚ ਹੀ ਵੋਟ ਪਾਉਣਗੇ।

ਸਾਬਕਾ ਸੀਐਮ ਜੈਰਾਮ ਵੀ ਮੌਜੂਦ 

ਕੰਗਨਾ ਰਣੌਤ ਦੀ ਨਾਮਜ਼ਦਗੀ ਦਾਖਲ ਕਰਵਾਉਣ ਲਈ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ, ਭਾਜਪਾ ਦੇ ਸੂਬਾ ਪ੍ਰਧਾਨ ਡਾਕਟਰ ਰਾਜੀਵ ਬਿੰਦਲ ਅਤੇ ਕੰਗਨਾ ਦੀ ਮਾਂ ਵੀ ਪਹੁੰਚੀ ਸੀ। ਕੰਗਨਾ ਚੋਣ ਅਧਿਕਾਰੀ ਦੇ ਸਾਹਮਣੇ ਪਹੁੰਚੀ ਅਤੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਤੋਂ ਬਾਅਦ ਕੰਗਨਾ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕੀਤੀ। ਕੰਗਨਾ ਨੇ ਕਿਹਾ ਕਿ ਫਿਲਮੀ ਦੁਨੀਆ 'ਚ ਉਸ ਨੇ ਜੋ ਨਾਂ ਕਮਾਇਆ ਹੈ, ਹੁਣ ਰਾਜਨੀਤੀ 'ਚ ਵੀ ਵੱਡਾ ਨਾਂ ਕਮਾਉਣ ਦੀ ਉਸ ਦੀ ਕੋਸ਼ਿਸ਼ ਰਹੇਗੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਉਨ੍ਹਾਂ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜਨ ਦਾ ਮੌਕਾ ਮਿਲਿਆ ਹੈ।

ਕੰਗਨਾ ਰਣੌਤ ਅਤੇ ਵਿਕਰਮਾਦਿੱਤਿਆ ਸਿੰਘ ਵਿਚਾਲੇ ਟੱਕਰ 

ਕੰਗਨਾ ਰਣੌਤ ਦੀ ਇਹ ਪਹਿਲੀ ਚੋਣ ਹੈ। ਉਨ੍ਹਾਂ ਦਾ ਮੁਕਾਬਲਾ ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਕਾਂਗਰਸ ਉਮੀਦਵਾਰ ਵਿਕਰਮਾਦਿੱਤਿਆ ਸਿੰਘ ਨਾਲ ਹੋਵੇਗਾ। ਦੋਵਾਂ ਵਿਚਾਲੇ ਸਖਤ ਟੱਕਰ ਹੋਣੀ ਤੈਅ ਹੈ। ਕੰਗਨਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਅਤੇ ਕੰਮ ਤੋਂ ਕ੍ਰਿਸ਼ਮਾ ਮਿਲਣ ਦੀ ਉਮੀਦ ਹੈ। ਪਿਛਲੇ ਇੱਕ ਮਹੀਨੇ ਤੋਂ ਆਪਣੇ ਪ੍ਰਚਾਰ ਦੌਰਾਨ ਉਹ ਪੀਐਮ ਮੋਦੀ ਦੇ ਕਸੀਦੇ ਪੜ੍ਹ ਰਹੀ ਹੈ। ਉਹ ਆਪਣੇ ਵਿਰੋਧੀਆਂ ਨੂੰ ਪੱਪੂ, ਸ਼ਹਿਜ਼ਾਦੇ ਕਹਿ ਕੇ ਨਿਸ਼ਾਨਾ ਸਾਧ ਰਹੀ ਹੈ।

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement