
ਉਨ੍ਹਾਂ ਕਿਹਾ, “ਕਾਸ਼ੀ ਨਾਲ ਮੇਰਾ ਰਿਸ਼ਤਾ ਵਿਲੱਖਣ, ਅਟੁੱਟ ਅਤੇ ਬੇਮਿਸਾਲ ਹੈ। ਮੈਂ ਕਹਿ ਸਕਦਾ ਹਾਂ ਕਿ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।’’
Lok Sabha Elections 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵਾਰਾਣਸੀ ਲੋਕ ਸਭਾ ਸੀਟ ਤੋਂ ਅਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ, ਜਿਸ ਉਤੇ ਉਨ੍ਹਾਂ ਨੇ 2014 ਵਿਚ ਪਹਿਲੀ ਵਾਰ ਅਤੇ 2019 ਵਿਚ ਦੂਜੀ ਵਾਰ ਜਿੱਤ ਦਰਜ ਕੀਤੀ ਸੀ।
ਚਿੱਟੇ ਕੁਰਤਾ-ਪਜਾਮਾ ਅਤੇ ਨੀਲੇ ਰੰਗ ਦੀ ਸਦਰੀ ਪਹਿਨੇ ਮੋਦੀ ਅਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਵਾਰਾਣਸੀ ਜ਼ਿਲ੍ਹਾ ਕੁਲੈਕਟਰੇਟ ਪਹੁੰਚੇ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਮੌਜੂਦ ਸਨ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮੋਦੀ ਨੇ ਉਨ੍ਹਾਂ ਦਾ ਸਵਾਗਤ ਕਰਨ ਲਈ ਇਕੱਠੀ ਹੋਈ ਭੀੜ ਦਾ ਹੱਥ ਹਿਲਾ ਕੇ ਸਵਾਗਤ ਕੀਤਾ।
ਉਨ੍ਹਾਂ ਕਿਹਾ, “ਕਾਸ਼ੀ ਨਾਲ ਮੇਰਾ ਰਿਸ਼ਤਾ ਵਿਲੱਖਣ, ਅਟੁੱਟ ਅਤੇ ਬੇਮਿਸਾਲ ਹੈ। ਮੈਂ ਕਹਿ ਸਕਦਾ ਹਾਂ ਕਿ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।’’
ਵਾਰਾਣਸੀ ਲੋਕ ਸਭਾ ਹਲਕੇ ਤੋਂ ਅਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮੋਦੀ ਨੇ ਮੰਗਲਵਾਰ ਸਵੇਰੇ ਗੰਗਾ ਨਦੀ ਦੇ ਕਿਨਾਰੇ ਸਥਿਤ ਦਸ਼ਾਸ਼ਵਮੇਧ ਘਾਟ 'ਤੇ ਪੂਜਾ ਕੀਤੀ ਅਤੇ ਕਾਲ ਭੈਰਵ ਮੰਦਰ ਦੇ ਦਰਸ਼ਨ ਕੀਤੇ। ਉਨ੍ਹਾਂ ਨੇ ਵੈਦਿਕ ਭਜਨਾਂ ਦੇ ਜਾਪ ਦੇ ਵਿਚਕਾਰ ਘਾਟ 'ਤੇ ਆਰਤੀ ਵੀ ਕੀਤੀ। ਵਾਰਾਣਸੀ ਵਿਚ ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਵਿਚ 1 ਜੂਨ ਨੂੰ ਵੋਟਾਂ ਪੈਣਗੀਆਂ।
(For more Punjabi news apart from PM Modi files nomination papers in varanasi for Lok Sabha election, stay tuned to Rozana Spokesman)