
ਗੁਜਰਾਤ ਦੇ ਵਡੋਦਰਾ ਸਥਿਤ ਪੋਇਚਾ ਟੂਰਿਸਟ ਪਲੇਸ 'ਤੇ ਵਾਪਰਿਆ
Tourist Drowned : ਗੁਜਰਾਤ ਵਿੱਚ ਇੱਕ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨਰਮਦਾ ਨਦੀ 'ਚ 8 ਸੈਲਾਨੀ ਡੁੱਬ ਗਏ ਹਨ। ਇਹ ਹਾਦਸਾ ਗੁਜਰਾਤ ਦੇ ਵਡੋਦਰਾ ਸਥਿਤ ਪੋਇਚਾ ਟੂਰਿਸਟ ਪਲੇਸ 'ਤੇ ਵਾਪਰਿਆ ਹੈ।
ਜਾਣਕਾਰੀ ਮੁਤਾਬਕ ਨਰਮਦਾ 'ਚ ਡੁੱਬਣ ਵਾਲੇ ਸਾਰੇ ਸੈਲਾਨੀ ਗੁਜਰਾਤ ਦੇ ਸੂਰਤ ਦੇ ਰਹਿਣ ਵਾਲੇ ਸਨ, ਜੋ ਪੋਇਚਾ ਘੁੰਮਣ ਆਏ ਸਨ।ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਰਾਹਤ ਟੀਮ ਮੌਕੇ 'ਤੇ ਪਹੁੰਚ ਗਈ ਹੈ।
ਗੋਤਾਖੋਰਾਂ ਅਤੇ ਐਨਡੀਆਰਐਫ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਕ ਜਤਾਸ਼ੱਇਆ ਜਾ ਰਿਹਾ ਹੈ ਕਿ ਸੈਲਾਨੀ ਨਹਾਉਣ ਲਈ ਨਦੀ 'ਚ ਉਤਰੇ ਹੋਣਗੇ ਪਰ ਪਾਣੀ ਦੇ ਵਹਿਣ 'ਚ ਫਸ ਜਾਣ ਕਾਰਨ ਡੁੱਬ ਗਏ। ਸੈਲਾਨੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।