ਨਕਲੀ ਕਰੰਸੀ ਬਣਾਉਣ ਵਾਲਾ ਗਰੋਹ ਕਾਬੂ
Published : Jun 14, 2018, 4:59 am IST
Updated : Jun 14, 2018, 4:59 am IST
SHARE ARTICLE
Fake currency
Fake currency

ਹਰਿਆਣਾ ਪੁਲਿਸ ਨੇ ਮਹੁੱਤਵਪੂਰਨ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਨਕਲੀ ਕਰੰਸੀ ਬਣਾਉਣ ਵਾਲੇ ਇਕ ਗਿਰੋਹ ਦਾ ਭੱਡਾ ਫੋੜ ਕਰ ਕੇ ਜ਼ਿਲ੍ਹਾ ਸਿਰਸਾ ...

ਚੰਡੀਗੜ੍ਹ, ਹਰਿਆਣਾ ਪੁਲਿਸ ਨੇ ਮਹੁੱਤਵਪੂਰਨ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਨਕਲੀ ਕਰੰਸੀ ਬਣਾਉਣ ਵਾਲੇ ਇਕ ਗਿਰੋਹ ਦਾ ਭੱਡਾ ਫੋੜ ਕਰ ਕੇ ਜ਼ਿਲ੍ਹਾ ਸਿਰਸਾ ਤੋਂ ਦੋ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਮੌਕੇ 'ਤੇ 40,000 ਰੁਪਏ ਦੇ 100-100 ਰੁਪਏ ਦੇ ਨਕਲੀ ਨੋਟ ਵੀ ਬਰਾਮਦ ਕੀਤੇ। ਇਸ ਸਬੰਧ ਵਿਚ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੁਲਿਸ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਪੁਲਿਸ ਟੀਮ ਨੇ ਨਕਲੀ ਨੋਟ ਬਣਾਉਣ ਵਿਚ ਵਰਤੋਂ ਹੋਣ ਵਾਲ ਕੰਪਿਊਟਰ, ਪ੍ਰਿੰਟਰ ਅਤੇ ਹੋਰ ਉਪਕਰਣ ਬਰਾਮਦ ਕੀਤੇ ਹਨ।

ਬੁਲਾਰੇ ਨੇ ਦਸਿਆ ਕਿ ਮਹੱਤਵਪੂਰਨ ਸੂਚਨਾ ਦੇ ਆਧਾਰ 'ਤੇ ਇਕ ਪੁਲਿਸ ਟੀਮ ਨੇ ਚਤੱਰਗੜਪੱਟੀ ਖੇਤਰ ਵਿਚ ਬਲਵੰਤ ਦੇ ਮਕਾਨ 'ਤੇ ਛਾਪਾ ਮਾਰਿਆ। ਇਸ ਦੌਰਾਨ ਪੁਲਿਸ ਪਾਰਟੀ ਨੇ ਮਕਾਨ ਵਿਚ ਦੋ ਨੌਜੁਆਨ ਬਲਵੰਤ ਵਾਸੀ ਝੌਪੜਾ ਸਿਰਸਾ ਤੇ ਵਿਨੋਦ ਕੁਮਾਰ ਵਾਸੀ ਨੇਜਾਡੇਲਾ ਕਲਾਂ ਨੂੰ ਕਾਬੂ ਕਰ ਕੇ ਤਲਾਸ਼ੀ ਲਈ, ਤਾਂ ਕਮਰੇ ਅੰਦਰ ਤੋਂ 40,000 ਦੇ ਨਕਲੀ ਨੋਟ, 54 ਪੇਜ ਜਿਨ 'ਤੇ ਨੋਟ ਅੱਧੇ ਬਣੇ ਹੋਏ ਸਨ, ਇਕ ਕੰਪਿਊਟਰ, ਇਕ ਪ੍ਰਿੰਟਰ ਇਕ ਸੀ.ਪੀ.ਯੂ., ਵਾਇਰ, ਨਕਲੀ ਨੋਟ ਬਣਾਉਣ ਦੇ ਉਪਕਰਣ ਤੇ ਨੋਟ ਬਣਾਉਣ ਦੇ ਪੇਪਰ ਬਰਾਮਦ ਕੀਤੇ ਹਨ।

ਫੜੇ ਗਏ ਦੋਸ਼ੀਆਂ ਨੇ ਪੁਲਿਸ ਪੁਛਤਾਛ ਵਿਚ ਦਸਿਆ ਹੈ ਕਿ ਉਹ ਹੁਣ ਤਕ ਕਰੀਬ 70,000 ਰੁਪਏ ਦੇ ਨਕਲੀ ਕਰੰਸੀ ਨੋਟ ਬਣਾ ਚੁੱਕੇ ਹਨ ਅਤੇ ਤੀਜੇ ਸਾਥੀ ਰਾਹੀਂ ਕੁਝ ਰਕਮ ਲੋਕਲ ਬਾਜਾਰ ਵਿਚ ਚਲਾ ਚੁੱਕੇ ਹਨ। ਦੋਸ਼ੀ ਦੇ ਤੀਜੇ ਸਾਥੀ ਦੀ ਪਛਾਣ ਕਰ ਲਈ ਗਈ ਹੈ, ਜਿਸ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਕ ਹੋਰ ਮਾਮਲੇ ਵਿਚ ਜਿਲਾ ਦੀ ਸੀ.ਆਈ.ਏ. ਨੇ ਗਸ਼ਤ 'ਤੇ ਚੈਕਿੰਗ ਦੌਰਾਨ ਨਸ਼ੀਲੀ ਪ੍ਰਤੀਬੰਧਿਤ ਦਵਾਈਆਂ ਦੇ ਨਾਲ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਫੜੇ ਗਏ ਦੋਸ਼ੀ ਦੀ ਪਛਾਣ ਤਰਸੇਮ ਕੁਮਾਰ ਵਾਸੀ ਪਿੰਡ ਅਲੀਕਾਂ ਹਾਲ ਜੰਭੇਸ਼ਵਰ ਨਗਰ ਡਬਵਾਲੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸ਼ੱਕ ਤੋਂ ਬਿਨਾਂ ਪੁਲਿਸ ਟੀਮ ਨੇ ਰੋਕ ਕੇ ਗੱਡੀ ਦੀ ਤਲਾਸ਼ੀ ਲਈ, ਤਾਂ ਗੱਡੀ ਤੋਂ 576 ਵਾਇਰ ਕੋਕਸਵਿਲ ਤੇ 22 ਨਸ਼ੀਲੇ ਇੰਜੈਕਸ਼ਨ ਬਰਾਮਦ ਹੋਈ। ਉਪਰੋਕਤ ਨਸ਼ੀਲੀ ਦਵਾਈਆਂ ਨੂੰ ਕਬਜ਼ੇ ਵਿਚ ਲੈ ਕਰ ਪੁਲਿਸ ਨੇ ਗੱਡੀ ਡਰਾਈਵਰ ਨੂੰ ਕਾਬੂ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement