
ਪ੍ਰਤਾਪ ਸਾਰੰਗੀ ਨੇ ਅਫਰੀਦੀ ਦੇ ਟਵੀਟ ਦਾ ਦਿੱਤਾ ਜਵਾਬ
ਨਵੀਂ ਦਿੱਲੀ - ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਦਾ ਕੋਰੋਨਾ ਵਾਇਰਸ ਟੈਸਟ ਕੱਲ੍ਹ ਪਾਜੀਟਿਵ ਆਇਆ ਹੈ। ਇਸ ਦੀ ਜਾਣਕਾਰੀ ਅਫਰੀਦੀ ਨੇ ਖੁਦ ਦਿੱਤੀ ਸੀ ਕਿ ਵੀਰਵਾਰ ਤੋਂ ਉਸ ਦੀ ਸਿਹਤ ਠੀਕ ਨਹੀਂ ਸੀ। ਉਸ ਨੇ ਪ੍ਰਸ਼ੰਸਕਾਂ ਨੂੰ ਪ੍ਰਾਰਥਨਾ ਕਰਨ ਲਈ ਕਿਹਾ ਤਾਂ ਜੋ ਉਹ ਜਲਦੀ ਠੀਕ ਹੋ ਜਾਵੇ। ਇਸੇ ਦੌਰਾਨ ਕੇਂਦਰੀ ਮੰਤਰੀ ਪ੍ਰਤਾਪ ਸਾਰੰਗੀ ਨੇ ਅਫਰੀਦੀ ਨੂੰ ਕੋਰੋਨਾ ਤੋਂ ਬਚਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ੜਨ ਵਿਚ ਆਉਣ ਦੀ ਸਲਾਹ ਦਿੱਤੀ ਹੈ।
File Photo
ਦੱਸ ਦਈਏ ਕਿ ਸ਼ਾਹਿਦ ਅਫਰੀਦੀ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਕੋਰੋਨਾ ਨਾਲ ਸੰਕਰਮਿਤ ਹੋਣ ਬਾਰੇ ਦੱਸਿਆ ਸੀ। ਪ੍ਰਤਾਪ ਸਾਰੰਗੀ ਨੇ ਅਫਰੀਦੀ ਦੇ ਟਵੀਟ ਦਾ ਜਵਾਬ ਦਿੱਤਾ ਹੈ। ਕੇਂਦਰੀ ਮੰਤਰੀ ਪ੍ਰਤਾਪ ਸਾਰੰਗੀ ਨੇ ਟਵੀਟ ਕੀਤਾ, ‘ਮੈਨੂੰ ਪਾਕਿਸਤਾਨ ਦੇ ਹਰ ਹਸਪਤਾਲ ਬਾਰੇ ਪੂਰੀ ਜਾਣਕਾਰੀ ਹੈ। ਜੇ ਤੁਸੀਂ ਕੋਵਿਡ -19 ਤੋਂ ਬਚਣਾ ਚਾਹੁੰਦੇ ਹੋ, ਤਾਂ ਮੋਦੀ ਜੀ ਦਾ ਸਹਾਰਾ ਲਓ।
File Photo
PM ਮੋਦੀ ਖਿਲਾਫ ਕੀਤੀਆਂ ਸਨ ਟਿਪਣੀਆਂ
ਦੱਸ ਦਈਏ ਕਿ ਪਿਛਲੇ ਦਿਨੀਂ ਸ਼ਾਹਿਦ ਅਫਰੀਦੀ ਨੇ ਕਸ਼ਮੀਰ ਮੁੱਦੇ ਤੇ ਪੀਐਮ ਮੋਦੀ ਖਿਲਾਫ ਵਿਵਾਦਪੂਰਨ ਟਿੱਪਣੀਆਂ ਕੀਤੀਆਂ ਸਨ ਜਿਸ ਕਰ ਕੇ ਉਹ ਸੁਰਖੀਆਂ 'ਚ ਆ ਗਏ ਸਨ। ਅਫਰੀਦੀ ਨੇ ਕਿਹਾ ਸੀ ਕਿ ਕੋਰੋਨਾ ਤੋਂ ਵੱਡੀ ਬਿਮਾਰੀ ਮੋਦੀ ਦੇ ਦਿਲ ਅਤੇ ਦਿਮਾਗ ਵਿਚ ਹੈ ਅਤੇ ਇਹ ਬਿਮਾਰੀ ਇਕ ਧਰਮ ਹੈ। ਉਹ ਉਸ ਬਿਮਾਰੀ ਬਾਰੇ ਰਾਜਨੀਤੀ ਕਰ ਰਿਹਾ ਹੈ ਅਤੇ ਕਸ਼ਮੀਰੀ ਭਰਾਵਾਂ, ਭੈਣਾਂ ਅਤੇ ਬਜ਼ੁਰਗਾਂ ਨਾਲ ਅੱਤਿਆਚਾਰ ਕਰ ਰਿਹਾ ਹੈ। ਉਨ੍ਹਾਂ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।