Salman Khan : ਗੋਲ਼ੀਬਾਰੀ ਮਾਮਲੇ 'ਚ ਸਲਮਾਨ ਖਾਨ ਦਾ ਵੱਡਾ ਬਿਆਨ  

By : BALJINDERK

Published : Jun 14, 2024, 11:53 am IST
Updated : Jun 14, 2024, 11:53 am IST
SHARE ARTICLE
Salman Khan
Salman Khan

Salman Khan : ਕਿਹਾ- ਮੈਨੂੰ ਵਾਰ -ਵਾਰ ਨਿਸ਼ਾਨਾ ਬਣਾਇਆ ਜਾ ਰਿਹਾ, ਅਦਾਲਤ ਮੈਨੂੰ ਪਹਿਲਾਂ ਹੀ ਦੇ ਚੁੱਕੀ ਹੈ ਸਜ਼ਾ  

Salman Khan : ਮੁਬੰਈ – ਦੋ ਮਹੀਨੇ ਪਹਿਲਾਂ 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਬਾਂਦਰਾ ਸਥਿਤ ਘਰ ਗਲੈਕਸੀ ਅਪਾਰਟਮੈਂਟ 'ਚ ਗੋਲ਼ੀਬਾਰੀ ਹੋਈ ਸੀ। ਘਟਨਾ ਦੇ ਬਾਅਦ ਸਲਮਾਨ ਖਾਨ ਨੇ ਮੁੰਬਈ ਪੁਲਿਸ ਨੂੰ ਬਿਆਨ ਦਿੱਤਾ ਹੈ। ਸਲਮਾਨ ਨੇ ਪੁਲਿਸ ਨੂੰ ਦੱਸਿਆ- 'ਮੈਂ ਵਾਰ-ਵਾਰ ਵੱਖ-ਵੱਖ ਲੋਕਾਂ ਦੁਆਰਾ ਨਿਸ਼ਾਨਾ ਬਣ ਕੇ ਥੱਕ ਗਿਆ ਹਾਂ। ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ, ਜੁਰਮਾਨੇ ਵੀ ਕੀਤੇ ਜਾ ਚੁੱਕੇ ਹਨ। ਮੈਂ ਕਈ ਮਾਮਲਿਆਂ ’ਚ ਉਲਝਿਆ ਹੋਇਆ ਹਾਂ। ਮੈਂ ਨਿਰਾਸ਼ ਹਾਂ। ਮੈਨੂੰ ਅਦਾਲਤ ਵੱਲੋਂ ਪਹਿਲਾਂ ਹੀ ਸਜ਼ਾ ਮਿਲ ਚੁੱਕੀ ਹੈ। ਅਦਾਕਾਰ ਨੇ ਦੱਸਿਆ ਕਿ 14 ਅਪ੍ਰੈਲ ਦੀ ਸਵੇਰ ਨੂੰ ਗੋਲ਼ੀ ਚੱਲਣ ਦੀ ਆਵਾਜ਼ ਸੁਣ ਕੇ ਉਹ ਜਾਗਿਆ। ਉਹ ਬਾਲਕੋਨੀ ’ਚ ਆਏ, ਪਰ ਉੱਥੇ ਕੋਈ ਨਹੀਂ ਸੀ। ਸਾਲ 1998 'ਚ ਫ਼ਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਸਲਮਾਨ ਨੇ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ। ਉਦੋਂ ਤੋਂ ਹੀ ਲਾਰੈਂਸ ਗੈਂਗ ਲਗਾਤਾਰ ਸਲਮਾਨ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਇਹ ਵੀ ਪੜੋ:Mohali News : ਮੁਹਾਲੀ ’ਚ ਮੰਤਰੀ ਕਟਾਰੂਚੱਕ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ 

ਘਟਨਾ ਦੇ ਸਮੇਂ ਅਰਬਾਜ਼ ਖਾਨ ਆਪਣੇ ਜੁਹੂ ਘਰ 'ਚ ਮੌਜੂਦ ਸਨ। ਉਨ੍ਹਾਂ  ਆਪਣੇ ਬਿਆਨ ’ਚ ਪੁਲਿਸ ਨੂੰ ਦੱਸਿਆ ਕਿ ਉਸਦੇ ਭਰਾ ਨੂੰ ਪਿਛਲੇ ਸਮੇਂ ’ਚ ਲਾਰੈਂਸ ਗੈਂਗ ਤੋਂ ਮਿਲੀਆਂ ਧਮਕੀਆਂ ਬਾਰੇ ਪਤਾ ਸੀ। ਇਸ ਮਾਮਲੇ ’ਚ ਪੁਲਿਸ ਨੇ ਸਲਮਾਨ ਤੋਂ ਤਿੰਨ ਘੰਟੇ ਤੱਕ ਪੁੱਛਗਿੱਛ ਕੀਤੀ ਅਤੇ ਉਸ ਦੇ ਦੋ ਭਰਾ ਅਰਬਾਜ਼ ਅਤੇ ਸੋਹੇਲ ਤੋਂ ਦੋ-ਦੋ ਘੰਟੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਉਸ ਦੇ ਭਰਾਵਾਂ ਨੂੰ ਕਰੀਬ 150 ਸਵਾਲ ਪੁੱਛੇ ਗਏ। ਹਾਲਾਂਕਿ ਉਮਰ ਦੇ ਕਾਰਨਾਂ ਕਾਰਨ ਸਲਮਾਨ ਦੇ ਪਿਤਾ ਸਲੀਮ ਖਾਨ ਦਾ ਬਿਆਨ ਦਰਜ ਨਹੀਂ ਕੀਤਾ ਗਿਆ। ਘਟਨਾ ਦੇ ਸਮੇਂ 88 ਸਾਲਾ ਸਲੀਮ ਖਾਨ ਵੀ ਘਰ ’ਚ ਮੌਜੂਦ ਸਨ। ਲੋੜ ਪੈਣ 'ਤੇ ਅਪਰਾਧ ਸ਼ਾਖਾ ਉਸ ਤੋਂ ਪੁੱਛਗਿੱਛ ਕਰੇਗੀ।
ਮੁੰਬਈ ਪੁਲਿਸ ਦੇ ਸੂਤਰਾਂ ਮੁਤਾਬਕ 14 ਅਪ੍ਰੈਲ ਨੂੰ ਦੋ ਮੋਟਰਸਾਈਕਲ  ਸਵਾਰ ਹਮਲਾਵਰਾਂ ਨੇ ਸਲਮਾਨ ਦੇ ਘਰ 'ਤੇ 7.6 ਬੋਰ ਦੀ ਬੰਦੂਕ ਨਾਲ 4 ਰਾਉਂਡ ਫਾਇਰ ਕੀਤੇ ਸਨ। ਫੋਰੈਂਸਿਕ ਮਾਹਿਰਾਂ ਨੂੰ ਮੌਕੇ ਤੋਂ ਜ਼ਿੰਦਾ ਗੋਲ਼ੀ ਮਿਲੀ ਸੀ। ਲਾਰੈਂਸ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਸਾਰੇ ਦੋਸ਼ੀਆਂ 'ਤੇ ਮਕੋਕਾ ਦੀਆਂ ਧਾਰਾਵਾਂ ਲਗਾਈਆਂ ਗਈਆਂ ਸਨ। ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਅਨੁਜ ਥਾਪਨ ਨੇ ਪੁਲਿਸ ਹਿਰਾਸਤ 'ਚ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਸ ਮਾਮਲੇ 'ਚ ਗੋਲ਼ੀ ਚਲਾਉਣ ਵਾਲਿਆਂ ਨੂੰ ਅਨੁਜ ਨੇ ਹਥਿਆਰ ਮੁਹੱਈਆ ਕਰਵਾਏ ਸਨ। ਦੋਸ਼ੀ ਅਨੁਜ ਥਾਪਨ ਦੀ ਖੁਦਕੁਸ਼ੀ ਦੀ ਜਾਂਚ ਸੂਬੇ ਦੀ  ਸੀਆਈਡੀ ਨੂੰ ਸੌਂਪੀ ਗਈ ਸੀ।

ਇਹ ਵੀ ਪੜੋ:Punjab News : ਪੰਜਾਬ ਸਰਕਾਰ ਨੇ ਨੇਤਰਹੀਣ ਵਿਅਕਤੀਆਂ ਦੇ ਸਹਾਇਕਾਂ ਲਈ ਮੁਫ਼ਤ ਬੱਸ ਯਾਤਰਾ ਦੀ ਸਹੂਲਤ ਸ਼ੁਰੂ ਕੀਤੀ: ਡਾ. ਬਲਜੀਤ ਕੌਰ

14 ਅਪ੍ਰੈਲ ਗਲੈਕਸੀ ਅਪਾਰਟਮੈਂਟ 'ਤੇ ਗੋਲ਼ੀਬਾਰੀ ਕਰਨ ਤੋਂ ਬਾਅਦ ਲਾਰੈਂਸ ਦਾ ਗੈਂਗ ਸਲਮਾਨ ਖਾਨ 'ਤੇ ਦੁਬਾਰਾ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਸੀ। 1 ਜੂਨ ਨੂੰ ਨਵੀਂ ਮੁੰਬਈ ਪੁਲਿਸ ਨੇ ਇਸ ਮਾਮਲੇ ’ਚ ਲਾਰੈਂਸ ਗੈਂਗ ਦੇ 4 ਗਿਰੋਹ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਚਾਰ ਮੁਲਜ਼ਮਾਂ ਦੀ ਪਛਾਣ ਧਨੰਜੈ ਉਰਫ਼ ਅਜੈ ਕਸ਼ਯਪ, ਗੌਰਵ ਭਾਟੀਆ ਉਰਫ਼ ਨਈ, ਵਸੀਮ ਖਾਨ ਉਰਫ਼ ਵਸੀਮ ਚਿਕਨਾ ਅਤੇ ਜੀਸ਼ਾਨ ਖਾਨ ਉਰਫ਼ ਜਾਵੇਦ ਖਾਨ ਵਜੋਂ ਹੋਈ ਹੈ। 
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਲੋਕ ਪਨਵੇਲ 'ਚ ਸਲਮਾਨ ਦੀ ਕਾਰ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਇਸ ਦੇ ਲਈ ਇਨ੍ਹਾਂ ਨੇ ਪਾਕਿਸਤਾਨ ਤੋਂ ਏ.ਕੇ.-47 ਸਮੇਤ ਕਈ ਹਥਿਆਰ ਮੰਗਵਾਉਣ ਦੀ ਯੋਜਨਾ ਬਣਾਈ ਸੀ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲਾਰੈਂਸ ਗੈਂਗ ਤੁਰਕੀ ਦੀ ਬਣੀ ਜ਼ਿਗਾਨਾ ਪਿਸਤੌਲ ਨਾਲ ਸਲਮਾਨ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਵੀ ਇਸੇ ਪਿਸਤੌਲ ਨਾਲ ਕਤਲ ਕੀਤਾ ਗਿਆ ਸੀ।
ਪੁਲਿਸ ਮੁਤਾਬਕ ਚਾਰੋਂ ਮੁਲਜ਼ਮ ਹਮਲੇ ਲਈ ਪਾਕਿਸਤਾਨੀ ਸਪਲਾਇਰਾਂ ਰਾਹੀਂ ਹਥਿਆਰ ਹਾਸਲ ਕਰਨ ਦੀ ਵੀ ਯੋਜਨਾ ਬਣਾ ਰਹੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਹਮਲਾਵਰ AK-47, M-16 ਅਤੇ AK-92 ਲੈਣ ਦੀ ਕੋਸ਼ਿਸ਼ ਕਰ ਰਹੇ ਸਨ।

ਇਹ ਵੀ ਪੜੋ:Patiala News : ਬਨੂੜ ਹਾਦਸੇ ’ਚ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਣ ਪਟਿਆਲਾ ਪਹੁੰਚੇ ਸਿਹਤ ਮੰਤਰੀ ਡਾ: ਬਲਬੀਰ ਸਿੰਘ  

ਅਭਿਨੇਤਾ ਦੇ ਫਾਰਮ ਹਾਊਸ, ਗੋਰੇਗਾਂਵ ਫ਼ਿਲਮ ਸਿਟੀ ਦੀ ਰੇਕੀ ਵੀ ਕੀਤੀ ਜਿਸ ’ਚ ਕਈ ਸ਼ੂਟਿੰਗ ਸਥਾਨ ਸ਼ਾਮਲ ਹਨ। ਮੁੰਬਈ, ਰਾਏਗੜ੍ਹ, ਨਵੀਂ ਮੁੰਬਈ, ਠਾਣੇ, ਪੁਣੇ ਅਤੇ ਗੁਜਰਾਤ ਤੋਂ ਆਉਣ ਵਾਲੇ ਲਾਰੈਂਸ ਅਤੇ ਸੰਪਤ ਨਹਿਰਾ ਗੈਂਗ ਦੇ ਕਰੀਬ 60 ਤੋਂ 70 ਗੁੰਡੇ ਸਲਮਾਨ ਖਾਨ 'ਤੇ ਨਜ਼ਰ ਰੱਖ ਰਹੇ ਹਨ। ਪੁਲਿਸ ਨੇ ਫੜੇ ਗਏ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਤੋਂ ਅਜਿਹੀਆਂ ਕਈ ਵੀਡੀਓਜ਼ ਵੀ ਬਰਾਮਦ ਕੀਤੀਆਂ ਹਨ। ਪੁਲਿਸ ਨੇ ਕਈ ਫ਼ੋਨ ਅਤੇ ਸਿਮ ਕਾਰਡ ਵੀ ਬਰਾਮਦ ਕੀਤੇ ਹਨ।
ਘਟਨਾ ਨੂੰ ਅੰਜਾਮ ਦੇਣ ਲਈ ਨਾਬਾਲਿਗਾਂ ਦੇ ਜ਼ਰੀਏ ਸਲਮਾਨ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਹਮਲੇ ਤੋਂ ਬਾਅਦ ਇਨ੍ਹਾਂ ਦੀ ਯੋਜਨਾ ਕੰਨਿਆਕੁਮਾਰੀ ਤੋਂ ਕਿਸ਼ਤੀ ਰਾਹੀਂ ਸ੍ਰੀਲੰਕਾ ਭੱਜਣ ਦੀ ਸੀ।

(For more news apart from  Salman Khan big statement in the firing case News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement