ਰੂਸ ’ਚ ਪੜ੍ਹਨ ਗਏ 480 ਭਾਰਤੀ ਵਿਦਿਆਰਥੀ ਪਰਤੇ ਦੇਸ਼
Published : Jul 14, 2020, 11:28 am IST
Updated : Jul 14, 2020, 11:28 am IST
SHARE ARTICLE
 480 Indian students return to Russia
480 Indian students return to Russia

ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਜਾਰੀ ਤਾਲਾਬੰਦੀ ਦੀਆਂ ਪਾਬੰਦੀਆਂ ਕਾਰਨ ਰੂਸ ਵਿਚ ਫਸੇ 480 ਦੇ ਕਰੀਬ ਭਾਰਤੀ ਮੈਡੀਕਲ

ਮੁੰਬਈ, 13 ਜੁਲਾਈ : ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਜਾਰੀ ਤਾਲਾਬੰਦੀ ਦੀਆਂ ਪਾਬੰਦੀਆਂ ਕਾਰਨ ਰੂਸ ਵਿਚ ਫਸੇ 480 ਦੇ ਕਰੀਬ ਭਾਰਤੀ ਮੈਡੀਕਲ ਵਿਦਿਆਰਥੀਆਂ ਨੂੰ ਲੈ ਕੇ ਇਕ ਚਾਰਟਰਡ ਜਹਾਜ਼  ਅੱਜ ਮੁੰਬਈ ਪੁੱਜਾ। ਇਹ ਵਿਦਿਆਰਥੀ ਰੂਸ ’ਚ ਗਰੈਜੂਏਟ ਮੈਡੀਕਲ ਕੋਰਸ ਲਈ ਗਏ ਸਨ। ਵਾਪਸ ਪਰਤੇ ਕੱੁਝ ਵਿਦਿਆਰਥੀਆਂ ਨੇ ਮਹਾਰਾਸ਼ਟਰ ਦੇ ਮੰਤਰੀ ਆਦਿਤਿਆ ਠਾਕਰੇ ਨੂੰ ਮਦਦ ਲਈ ਧਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਰੂਸ ਤੋਂ ਰਾਇਲ ਫ਼ਲਾਈਟ ਬੋਇੰਗ 777 ਰਾਹੀਂ ਪਰਤੇ ਵਿਦਿਆਰਥੀਆਂ ਵਿਚ 470 ਮਹਾਰਾਸ਼ਟਰ ਦੇ, 4 ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰ ਅਤੇ ਨਾਗਰ ਹਵੇਲੀ ਦੇ, 4 ਮੱਧ ਪ੍ਰਦੇਸ਼ ਦੇ ਅਤੇ 2 ਗੋਆ ਦੇ ਹਨ। ਇਸ ਬਾਬਤ ਸ਼ਿਵ ਸੈਨਾ ਦੇ ਦਖਣੀ ਮੁੰਬਈ ਦੇ ਸੰਸਦ ਮੈਂਬਰ ਅਰਵਿੰਦ ਸਾਵੰਤ ਨੇ ਦਸਿਆ ਕਿ ਉਨ੍ਹਾਂ ਨਾਲ ਸੰਪਰਕ ਕਰਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਸਲਾਹ ਦਿਤੀ ਸੀ ਕਿ ਉਹ ਮਦਦ ਲਈ ਠਾਕਰੇ ਨੂੰ ਟਵੀਟ ਕਰਨ ਕਿਉਂਕਿ ਠਾਕਰੇ ਕੈਬਨਿਟ ਮੰਤਰੀ ਹੋਣ ਦੇ ਨਾਲ-ਨਾਲ ਪ੍ਰੋਟੋਕਾਲ ਮਹਿਕਮੇ ਦੇ ਮੰਤਰੀ ਵੀ ਹਨ।

File Photo File Photo

ਉਧਰ ਉਡਾਣ ਦੀ ਵਿਵਸਥਾ ਕਰਨ ਵਾਲੀ ਦਿੱਲੀ ਦੀ ਆਨਲਾਈਨ ਟਿਕਟ ਕੰਪਨੀ ‘ਨਿਕਸਟੂਰ ਇੰਡੀਆ’ ਦੇ ਡਾਇਰੈਕਟਰ ਨਿਕੇਸ਼ ਰੰਜਨ ਨੇ ਦਸਿਆ ਕਿ ਹਰੇਕ ਵਿਦਿਆਰਥੀ ਨੇ ਯਾਤਰਾ ਲਈ 400 ਡਾਲਰ (ਲਗਭਗ 3,000 ਰੁਪਏ) ਦਾ ਭੁਗਤਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਠਾਕਰੇ ਨੇ ਇਨ੍ਹਾਂ ਵਿਦਿਆਰਥੀਆਂ ਦੀ ਵਾਪਸੀ ਲਈ ਵਿਦੇਸ਼ ਮੰਤਰਾਲਾ, ਸੂਬਾ ਸਰਕਾਰ ਅਤੇ ਭਾਰਤੀ ਦੂਤਘਰ ਨਾਲ ਤਾਲਮੇਲ ਕਰਨ ਵਿਚ ਮਦਦ ਕੀਤੀ। ਰੂਸ ਵਿਚ ਸੂਬੇ ਦੇ ਲਗਭਗ 800 ਵਿਦਿਆਰਥੀ ਸਨ ਅਤੇ ਹਰ ਕੋਈ ‘ਵੰਦੇ ਭਾਰਤ ਮਿਸ਼ਨ’ ਤਹਿਤ ਸਰਕਾਰ ਵਲੋਂ ਆਯੋਜਿਤ ਉਡਾਣਾਂ ਤੋਂ ਵਾਪਸ ਨਹੀਂ ਪਰਤ ਸਕਦਾ ਸੀ।

ਰੰਜਨ ਕਿਹਾ ਕਿ ਰੂਸ ਦੇ ਕੱੁਝ ਵਿਦਿਆਰਥੀਆਂ ਨੇ ਯੂਕ੍ਰੇਨ ਤੋਂ ਸਾਡੇ ਵਿਦਿਆਰਥੀਆਂ ਦੀ ਵਾਪਸੀ ਬਾਰੇ ਸੁਣਿਆ ਅਤੇ ਮੇਰੇ ਨਾਲ ਸੰਪਰਕ ਕੀਤਾ। ਮੈਂ ਆਦਿਤਿਆ ਠਾਕਰੇ ਨੂੰ ਈ-ਮੇਲ ਵੀ ਕੀਤਾ ਅਤੇ ਚਾਰਟਰਡ ਫ਼ਲਾਈਟ ਬਾਰੇ ਟਵੀਟ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਸਹਿਯੋਗ ਕੀਤਾ। ਉਨ੍ਹਾਂ ਕਿਹਾ ਕਿ ਮੈਂ 7 ਜੁਲਾਈ ਨੂੰ ਉਨ੍ਹਾਂ ਨੂੰ ਪ੍ਰਸਤਾਵ ਭੇਜਿਆ ਸੀ ਅਤੇ ਵਿਦਿਆਰਥੀ ਹੁਣ ਘਰ ਵਾਪਸ ਆ ਗਏ ਹਨ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement