ਫ਼ਾਰੂਕ ਤੇ ਉਮਰ ਅਬਦੁੱਲਾ ਨੇ 16 ਪਾਰਟੀ ਆਗੂਆਂ ਦੀ ਰਿਹਾਈ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ
Published : Jul 14, 2020, 7:16 am IST
Updated : Jul 14, 2020, 7:16 am IST
SHARE ARTICLE
Farooq Abdullah And Omar Abdullah
Farooq Abdullah And Omar Abdullah

ਫ਼ਾਰੂਕ ਤੇ ਉਮਰ ਅਬਦੁੱਲਾ ਨੇ ਪਿਛਲੀ ਪੰਜ ਅਗੱਸਤ ਤੋਂ ਹਿਰਾਸਤ 'ਚ ਲਏ 16 ਨੈਸ਼ਨਲ ਕਾਨਫ਼ਰੰਸ ਨੇ ਆਗੂਆਂ ਦੀ ਰਿਹਾਈ ਲਈ ਜੰਮੂ-ਕਸ਼ਮੀਰ ਹਾਈ

ਸ੍ਰੀਨਗਰ : ਫ਼ਾਰੂਕ ਤੇ ਉਮਰ ਅਬਦੁੱਲਾ ਨੇ ਪਿਛਲੀ ਪੰਜ ਅਗੱਸਤ ਤੋਂ ਹਿਰਾਸਤ 'ਚ ਲਏ 16 ਨੈਸ਼ਨਲ ਕਾਨਫ਼ਰੰਸ ਨੇ ਆਗੂਆਂ ਦੀ ਰਿਹਾਈ ਲਈ ਜੰਮੂ-ਕਸ਼ਮੀਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਪਟੀਸ਼ਨ 'ਚ ਨੈਸ਼ਨਲ ਕਾਨਫ਼ਰੰਸ ਦੇ ਇਨ੍ਹਾਂ ਆਗੂਆਂ ਦੀ ਘਰ ਨਜ਼ਰਬੰਦੀ ਨੂੰ ਗ਼ੈਰ-ਕਾਨੂੰਨੀ ਦਸਿਆ ਹੈ।

Farooq AbdullahFarooq Abdullah

ਜ਼ਿਕਰਯੋਗ ਹੈ ਕਿ ਇਨ੍ਹਾਂ ਆਗੂਆਂ ਨੇ ਪਿਛਲੇ ਸਾਲ ਉਦੋਂ ਉਨ੍ਹਾਂ ਨੂੰ ਘਰ 'ਚ ਹੀ ਹਿਰਾਸਤ 'ਚ ਰੱਖ ਲਿਆ ਸੀ, ਜਦੋਂ ਕੇਂਦਰ ਨੇ ਸੂਬੇ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰ ਦਿਤਾ ਸੀ। ਪਾਰਟੀ ਵਲੋਂ ਜਾਰੀ ਬਿਆਨ 'ਚ ਦਸਿਆ ਗਿਆ ਹੈ ਕਿ ਐੱਨਸੀ ਪ੍ਰਧਾਨ ਤੇ ਲੋਕ ਸਭਾ ਮੈਂਬਰ ਫ਼ਾਰੂਕ ਅਬਦੁੱਲਾ ਤੇ ਐਨਸੀ ਉਪ-ਪ੍ਰਧਾਨ ਉਮਰ ਅਬਦੁੱਲਾ ਨੇ ਸੀਨੀਅਰ ਆਗੂਆਂ ਤੇ ਅਧਿਕਾਰੀਆਂ ਦੀ 'ਨਾਜਾਇਜ਼ ਹਾਊਸ ਡਿਟੈਨਸ਼ਨ' ਨੂੰ ਚੁਣੌਤੀ ਦਿੰਦਿਆਂ ਪਟੀਸ਼ਨ ਦਾਖ਼ਲ ਕੀਤੀ ਹੈ।

omar abdullah new photoOmar abdullah 

ਸੂਬੇ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੇ ਅਲੀ ਮੁਹੰਮਦ ਸਾਗਰ, ਅਬਦੁੱਲ ਰਹੀਮ ਰਾਥਰ, ਨਾਸਿਰ ਅਸਲਮ ਵਾਨੀ, ਆਗਾ ਸੈਯਦ ਮਹਿਮੂਦ, ਮੁਹੰਮਦ ਖ਼ਲੀਲ ਬੰਦ, ਇਰਫ਼ਾਨ ਸ਼ਾਹ ਤੇ ਸਹਿਮੀਮਾ ਫਿਰਦੌਸ ਦੀ ਰਿਹਾਈ ਲਈ ਪਟੀਸ਼ਨ ਦਾਇਰ ਕੀਤੀ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement