ਭਾਰਤ ਨੇ ਸ਼ੁਰੂ ਕੀਤਾ ਮਨੁੱਖੀ ਕਲੀਨਿਕਲ ਟਰਾਇਲ ਪਟਨਾ ਏਮਜ਼ ਨੇ 18 ਵਲੰਟੀਅਰ ਚੁਣੇ
Published : Jul 14, 2020, 11:10 am IST
Updated : Jul 14, 2020, 11:10 am IST
SHARE ARTICLE
Corona Vaccine
Corona Vaccine

ਦੁਨੀਆਂ ਦੇ ਪ੍ਰਮੁੱਖ ਕੋਰੋਨਾਵਾਇਰਸ ਟੀਕੇ ਲਈ ਮਨੁੱਖੀ ਟਰਾਇਲ ਦਾ ਸਫਲਤਾਪੂਰਵਕ ਸਿੱਟਾ ਕੱਢਣ ਵਾਲਾ ਰੂਸ ਪਹਿਲਾ ਦੇਸ਼ ਬਣਨ ਤੋਂ

ਨਵੀਂ ਦਿੱਲੀ, 13 ਜੁਲਾਈ : ਦੁਨੀਆਂ ਦੇ ਪ੍ਰਮੁੱਖ ਕੋਰੋਨਾਵਾਇਰਸ ਟੀਕੇ ਲਈ ਮਨੁੱਖੀ ਟਰਾਇਲ ਦਾ ਸਫਲਤਾਪੂਰਵਕ ਸਿੱਟਾ ਕੱਢਣ ਵਾਲਾ ਰੂਸ ਪਹਿਲਾ ਦੇਸ਼ ਬਣਨ ਤੋਂ ਬਾਅਦ, ਭਾਰਤ ਸਾਰਸ-ਕੋਵ 2 ਵਿਰੁਧ ਟੀਕਿਆਂ ਲਈ ਮਨੁੱਖੀ ਕਲੀਨਿਕਲ ਟਰਾਇਲ ਦੀ ਸ਼ੁਰੂਆਤ ਕਰਨ ਵਾਲਾ ਹੈ, ਜੋ ਕਿ ਇਕ ਖ਼ਤਰਨਾਕ ਕੋਰੋਨਾਵਾਇਰਸ ਬਿਮਾਰੀ ਦਾ ਕਾਰਨ ਬਣਦਾ ਹੈ। ਟਰਾਇਲ ਦੇ ਉਦੇਸ਼ ਲਈ ਪਟਨਾ ਵਿਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਨੇ 18 ਵਲੰਟੀਅਰ ਚੁਣੇ ਹਨ, ਜਿਨ੍ਹਾਂ ’ਤੇ ਟੀਕੇ ਦੇ ਟਰਾਇਲ ਕੀਤੇ ਜਾਣਗੇ।

File Photo File Photo

ਹਸਪਤਾਲ ਅਥਾਰਟੀ ਟੀਕੇ ਦੇ ਮਨੁੱਖੀ ਅਜ਼ਮਾਇਸ਼ਾਂ ਅੱਜ 13 ਜੁਲਾਈ ਸੋਮਵਾਰ ਤੋਂ ਸ਼ੁਰੂ ਕਰਨ ਜਾ ਰਹੀ ਹੈ। ਹੁਣ ਤਕ ਸਿਰਫ਼ ਭਾਰਤ ਬਾਇਉਟੈਕ ਇੰਟਰਨੈਸ਼ਨਲ ਲਿਮਟਿਡ ਅਤੇ ਜ਼ੈਡਸ ਕੈਡਿਲਾ ਫ਼ਾਰਮਾਸਿਟਿਕਲ ਕੰਪਨੀਆਂ ਦੀਆਂ ਦੇਸੀ ਵਿਕਸਤ ਟੀਕਾ ਪ੍ਰੋਟੋਟਾਈਪਾਂ ਨੂੰ ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ ਤੋਂ ਮਨੁੱਖੀ ਟਰਾਇਲ ਲਈ ਮਨਜ਼ੂਰੀ ਮਿਲ ਗਈ ਹੈ।

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ ਇਕ ਬਿਆਨ ਵਿਚ ਕੋਰੋਨਾ ਵਾਇਰਸ ਦਾ ਟੀਕਾ 15 ਅਗੱਸਤ ਤਕ ਲਾਂਚ ਕੀਤਾ ਜਾ ਸਕਦਾ ਹੈ। ਇਸਦੇ ਲਈ ਆਈਸੀਐਮਆਰ ਨੇ ਸਾਰੀਆਂ ਕਾਰਵਾਈਆਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਨਿਰਦੇਸ਼ ਦਿਤੇ ਹਨ। ਕੋਰੋਨਾ ਦੀ ਟੀਕਾ ਕੋਵੈਕਸਿਨ ਲਾਂਚ ਹੋ ਸਕਦੀ ਹੈ।  ਇਹ ਟੀਕਾ ਫਾਰਮਾਸਿਊਟਿਕਲ ਕੰਪਨੀ ਭਾਰਤ ਬਾਇਉਟੈਕ ਦੁਆਰਾ ਤਿਆਰ ਕੀਤੀ ਗਈ ਹੈ। ਭਾਰਤ ਬਾਇਉਟੈਕ ਅਤੇ ਆਈਸੀਐਮਆਰ ਇਸ ਟੀਕੇ ਨੂੰ ਤਿਆਰ ਕਰਨ ਵਿਚ ਭਾਈਵਾਲ ਹਨ।     (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹੁਸ਼ਿਆਰਪੁਰ ਲੋਕਸਭਾ ਸੀਟ 'ਤੇ ਕੌਣ ਮਾਰੇਗਾ ਬਾਜ਼ੀ? ਚੱਬੇਵਾਲ, ਠੰਢਲ, ਗੋਮਰ ਜਾਂ ਅਨੀਤਾ, ਕੌਣ ਹੈ ਮਜ਼ਬੂਤ ਉਮੀਦਵਾਰ?

29 Apr 2024 11:38 AM

ਕਰਮਜੀਤ ਅਨਮੋਲ ਦੇ ਹੱਕ 'ਚ CM ਮਾਨ ਦੀ ਸਟੇਜ ਤੋਂ ਜ਼ਬਰਦਸਤ ਸਪੀਚ, ਤਾੜੀਆਂ ਨਾਲ ਗੂੰਜਿਆ ਪੰਡਾਲ

29 Apr 2024 11:13 AM

ਰੱਬਾ ਆਹ ਕੀ ਕਰ ‘ਤਾ, ਖੇਡਦਾ ਖੇਡਦਾ ਬਾਥਰੂਮ ਚ ਬਾਲਟੀ ਚ ਡੁੱਬ ਗਿਆ ਮਾਸੂਮ ਪੁੱਤ, ਹੋਈ ਮੌ.ਤ, ਦਾਦੀ ਦਾ ਹਾਲ ਨਹੀਂ ਦੇਖ

29 Apr 2024 10:39 AM

ਟੱਕਰ ਮਗਰੋਂ ਮੋਟਰਸਾਈਕਲ ਸਵਾਰ ਦਾ ਕਾਰ ਚਾਲਕ ਨਾਲ ਪੈ ਗਿਆ ਪੰਗਾ.. ਬਹਿਸਬਾਜ਼ੀ ਮਗਰੋਂ ਹੱਥੋਪਾਈ ਤੱਕ ਪੁੱਜੀ ਗੱਲ.......

29 Apr 2024 10:09 AM

Punjab Congress 'ਚ ਹੋਵੇਗਾ ਇੱਕ ਹੋਰ ਧਮਾਕਾ ! ਪਾਰਟੀ ਛੱਡਣ ਦੀ ਤਿਆਰੀ 'ਚ Dalvir Singh Goldy , Social Media..

29 Apr 2024 9:57 AM
Advertisement