ਕੋਰੋਨਾ ਵਾਇਰਸ ਨੇ ਇਕ ਦਿਨ ਵਿਚ ਲਈਆਂ 500 ਜਾਨਾਂ
Published : Jul 14, 2020, 10:47 am IST
Updated : Jul 14, 2020, 10:47 am IST
SHARE ARTICLE
Covid 19
Covid 19

ਕੋਰੋਨਾ ਵਾਇਰਸ ਦੇ ਸੱਭ ਤੋਂ ਵੱਧ 28701 ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ 878254 ਹੋਈ

ਨਵੀਂ ਦਿੱਲੀ, 13 ਜੁਲਾਈ : ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਲਾਗ ਦੇ ਸੱਭ ਤੋਂ ਵੱਧ 28701 ਮਾਮਲੇ ਸਾਹਮਣੇ ਆਉਣ ਮਗਰੋਂ ਪੀੜਤਾਂ ਦੀ ਕੁਲ ਗਿਣਤੀ ਸੋਮਵਾਰ ਨੂੰ ਵੱਧ ਕੇ 878254 ਹੋ ਗਈ ਜਦਕਿ ਇਸ ਖ਼ਤਰਨਾਕ ਵਾਇਰਸ ਕਾਰਨ 500 ਹੋਰ ਲੋਕਾਂ ਦੀ ਮੌਤ ਮਗਰੋਂ ਦੇਸ਼ ਵਿਚ ਮਿ੍ਰਤਕਾਂ ਦੀ ਕੁਲ ਗਿਣਤੀ 23174 ਹੋ ਗਈ ਹੈ।

ਸਿਹਤ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਹੁਣ ਤਕ 553470 ਲੋਕ ਸਿਹਤਯਾਬ ਹੋ ਚੁਕੇ ਹਨ ਜਦਕਿ 301609 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਇਕ ਵਿਅਕਤੀ ਦੇਸ਼ ਤੋਂ ਬਾਹਰ ਜਾ ਚੁਕਾ ਹੈ। ਹੁਣ ਤਕ 63.01 ਫ਼ੀ ਸਦੀ ਮਰੀਜ਼ ਠੀਕ ਹੋ ਗਏ ਹਨ। ਲਾਗ ਦੀ ਪੁਸ਼ਟੀ ਵਾਲੇ ਕੁਲ ਮਾਮਲਿਆਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। 

File Photo File Photo

ਇਹ ਲਗਾਤਾਰ ਚੌਥਾ ਦਿਨ ਹੈ ਜਦ ਦੇਸ਼ ਵਿਚ ਲਾਗ ਦੇ 26000 ਤੋਂ ਵੱਧ ਮਾਮਲੇ ਆਏ ਹਨ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ 12 ਜੁਲਾਈ ਤਕ 11806256 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 219103 ਨਮੂਨਿਆਂ ਦੀ ਜਾਂਚ ਐਤਵਾਰ ਨੂੰ ਹੋਈ। ਲਾਗ ਕਾਰਨ ਹੋਈਆਂ 500 ਮੌਤਾਂ ਵਿਚੋਂ ਸੱਭ ਤੋਂ ਵੱਧ ਮਹਾਰਾਸ਼ਟਰ ਵਿਚ 173 ਮੌਤਾਂ ਹੋਈਆਂ ਹਨ ਜਦਕਿ ਕਰਨਾਟਕ ਵਿਚ 71, ਤਾਮਿਲਨਾਡੂ ਵਿਚ 68, ਦਿੱਲੀ ਵਿਚ 37, ਪਛਮੀ ਬੰਗਾਲ ਵਿਚ 26,

ਯੂਪੀ ਵਿਚ 21, ਆਂਧਰਾ ਪ੍ਰਦੇਸ਼ ਵਿਚ 19, ਗੁਜਰਾਤ ਵਿਚ 13, ਬਿਹਾਰ ਵਿਚ 12, ਜੰਮੂ ਕਸ਼ਮੀਰ ਵਿਚ 10, ਮੱਧ ਪ੍ਰਦੇਸ਼ ਵਿਚ ਨੌਂ, ਤੇਲੰਗਾਨਾ ਵਿਚ ਅੱਠ, ਰਾਜਸਥਾਨ ਅਤੇ ਝਾਰਖੰਡ ਵਿਚ ਸੱਤ-ਸੱਤ, ਹਰਿਆਣਾ ਅਤੇ ਪੰਜਾਬ ਵਿਚ ਚਾਰ-ਚਾਰ, ਉੜੀਸਾ ਵਿਚ ਤਿੰਨ, ਕੇਰਲਾ, ਗੋਆ ਅਤੇ ਛੱਤੀਸਗੜ੍ਹ ਵਿਚ ਦੋ-ਦੋ ਅਤੇ ਉਤਰਾਖੰਡ ਤੇ ਚੰਡੀਗੜ੍ਹ ਵਿਚ ਇਕ-ਇਕ ਮੌਤ ਹੋਈ।  ਹੁਣ ਤਕ ਹੋਈਆਂ ਕੁਲ 23174 ਮੌਤਾਂ ਵਿਚੋਂ ਮਹਾਰਾਸ਼ਟਰ ਵਿਚ ਸੱਭ ਤੋਂ ਵੱਧ 10289 ਲੋਕਾਂ ਦੀ ਮੌਤ ਹੋਈ ਜਦਕਿ ਦਿੱਲੀ ਵਿਚ 3371, ਗੁਜਰਾਤ ਵਿਚ 2045,

ਤਾਮਿਲਨਾਡੂ ਵਿਚ 1966, ਯੂਪੀ ਵਿਚ 934, ਪਛਮੀ ਬੰਗਾਲ ਵਿਚ 932, ਮੱਧ ਪ੍ਰਦੇਸ਼ ਵਿਚ 653, ਕਰਨਾਟਕ ਵਿਚ 684 ਅਤੇ ਰਾਜਸਥਾਨ ਵਿਚ 510 ਮੌਤਾਂ ਹੋਈਆਂ। ਹੁਣ ਤਕ ਤੇਲੰਗਾਨਾ ਵਿਚ ਕੋਵਿਡ ਨਾਲ 356 ਲੋਕਾਂ ਦੀ ਮੌਤ ਹੋਈ ਹੈ ਜਦਕਿ ਆਂਧਰਾ ਪ੍ਰਦੇਸ਼ ਵਿਚ 328, ਹਰਿਆਣਾ ਵਿਚ 301, ਪੰਜਾਬ ਵਿਚ 199, ਜੰਮੂ ਕਸ਼ਮੀਰ ਵਿਚ 179, ਬਿਹਾਰ ਵਿਚ 143,

ਉੜੀਸਾ ਵਿਚ 64, ਉਤਰਾਖੰਡ ਵਿਚ 47, ਹਿਮਾਚਲ ਪ੍ਰਦੇਸ਼ ਵਿਚ 11, ਚੰਡੀਗੜ੍ਹ ਵਿਚ ਅੱਠ, ਅਰੁਣਾਂਚਲਾ ਪ੍ਰਦੇਸ਼, ਮੇਘਾਲਿਆ ਅਤੇ ਤਿ੍ਰਪੁਰਾ ਵਿਚ ਦੋ ਦੋ ਅਤੇ ਲਦਾਖ਼ ਵਿਚ ਇਕ ਮੌਤ ਹੋਈ ਹੈ। ਸਿਹਤ ਮੰਤਰਾਲੇ ਨੇ ਦਸਿਆ ਕਿ 70 ਫ਼ੀ ਸਦੀ ਤੋਂ ਵੱਧ ਮੌਤਾਂ ਮਰੀਜ਼ਾਂ ਅੰਦਰ ਹੋਰ ਬੀਮਾਰੀਆਂ ਕਾਰਨ ਹੋਈਆਂ ਹਨ। (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement