
ਬੈਸਟਿਲ ਡੇਅ ਪਰੇਡ ਵਿਚ ਭਾਰਤੀ ਫੌਜ ਦੀ ਪੰਜਾਬ ਰੈਜੀਮੈਂਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਲਾਮੀ ਦਿੱਤੀ
ਪੈਰਿਸ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਰਾਸ਼ਟਰੀ ਦਿਵਸ ਸਮਾਰੋਹ ਦੇ ਹਿੱਸੇ ਵਜੋਂ ਬੈਸਟਿਲ ਡੇਅ ਪਰੇਡ ਲਈ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਗੈਸਟ ਆਫ ਆਨਰ ਵਜੋਂ ਸ਼ਾਮਲ ਹੋਏ। ਬੈਸਟਿਲ ਡੇਅ ਪਰੇਡ ਵਿਚ ਭਾਰਤੀ ਫੌਜ ਦੀ ਪੰਜਾਬ ਰੈਜੀਮੈਂਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਲਾਮੀ ਦਿੱਤੀ, ਜਿਸ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਹੈ।
ਉਹਨਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ''ਬੈਸਟਿਲ ਡੇਅ ਪਰੇਡ ਦੇ ਮੌਕੇ ਸਾਡੇ ਬਹਾਦਰ ਪੁਰਸ਼ ਅਤੇ ਔਰਤ ਸੈਨਿਕਾਂ ਨੂੰ ਯੂਨੀਫਾਰਮ ਵਿਚ ਦੇਖਣਾ ਤੇ ਉਹਨਾਂ ਦਾ ਚੈਂਪਸ ਐਲੀਸੀ ਵਿਚ ਪਰੇਡ ਕਰਨਾ ਬਹੁਤ ਮਾਣ ਵਾਲੀ ਗੱਲ ਹੈ, ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਹਨਾਂ ਨੂੰ ਸਲਾਮੀ ਵੀ ਦਿੱਤੀ। ਉਹਨਾਂ ਨੇ ਯੁੱਧ ਦੇ ਸਮੇਂ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ ਜਦੋਂ ਪੈਰਿਸ ਵਿਚ 1916 ਵਿਚ ਮਾਰਚ ਕੀਤਾ ਗਿਆ ਸੀ।''