Foreign Exchange: ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 5.16 ਅਰਬ ਡਾਲਰ ਵਧ ਕੇ 657.16 ਅਰਬ ਡਾਲਰ ’ਤੇ ਪਹੁੰਚਿਆ
Published : Jul 14, 2024, 9:03 am IST
Updated : Jul 14, 2024, 9:03 am IST
SHARE ARTICLE
Foreign exchange
Foreign exchange

Foreign Exchange: ਇਸ ਸਾਲ 7 ਜੂਨ ਨੂੰ ਵਿਦੇਸ਼ੀ ਕਰੰਸੀ ਭੰਡਾਰ 655.82 ਅਰਬ ਡਾਲਰ ਦੇ ਸਰਵਕਾਲੀ ਉੱਚ ਪੱਧਰ ’ਤੇ ਪਹੁੰਚ ਗਿਆ ਸੀ।

 

Foreign exchange: ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 5 ਜੁਲਾਈ ਨੂੰ ਖ਼ਤਮ ਹਫ਼ਤੇ ’ਚ 5.16 ਅਰਬ ਡਾਲਰ ਉਛਲ ਕੇ 657.16 ਅਰਬ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ ਨੇ ਇਹ ਜਾਣਕਾਰੀ ਦਿਤੀ। ਇਸ ਤੋਂ ਪਿਛਲੇ ਹਫ਼ਤੇ ’ਚ ਕੁਲ ਕਰੰਸੀ ਭੰਡਾਰ 1.71 ਅਰਬ ਡਾਲਰ ਘਟ ਕੇ 651.99 ਅਰਬ ਡਾਲਰ ਰਿਹਾ ਸੀ। ਇਸ ਸਾਲ 7 ਜੂਨ ਨੂੰ ਵਿਦੇਸ਼ੀ ਕਰੰਸੀ ਭੰਡਾਰ 655.82 ਅਰਬ ਡਾਲਰ ਦੇ ਸਰਵਕਾਲੀ ਉੱਚ ਪੱਧਰ ’ਤੇ ਪਹੁੰਚ ਗਿਆ ਸੀ।

ਇਹ ਖ਼ਬਰ ਪੜ੍ਹੋ :  ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ 'ਤੇ ਗੋਲੀਬਾਰੀ: ਟਰੰਪ ਨੇ ਕਿਹਾ- ਗੋਲੀ ਉਨ੍ਹਾਂ ਦੇ ਕੰਨ 'ਚ ਲੱਗੀ

ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ 5 ਜੁਲਾਈ ਨੂੰ ਖ਼ਤਮ ਹਫ਼ਤੇ ’ਚ ਕਰੰਸੀ ਭੰਡਾਰ ਦਾ ਅਹਿਮ ਹਿੱਸਾ ਮੰਨੀਆਂ ਜਾਣ ਵਾਲੀਆਂ ਵਿਦੇਸ਼ੀ ਕਰੰਸੀ ਜਾਇਦਾਦਾਂ 4.23 ਅਰਬ ਡਾਲਰ ਵਧ ਕੇ 577.11 ਅਰਬ ਡਾਲਰ ਹੋ ਗਈਆਂ। ਡਾਲਰ ਦੇ ਸਬੰਧ ’ਚ ਜ਼ਿਕਰਯੋਗ ਵਿਦੇਸ਼ੀ ਕਰੰਸੀ ਜਾਇਦਾਦਾਂ ’ਚ ਵਿਦੇਸੀ ਕਰੰਸੀ ਭੰਡਾਰ ’ਚ ਰੱਖੇ ਗਏ ਯੂਰੋ, ਪਾਊਂਡ ਅਤੇ ਯੇਨ ਵਰਗੀਆਂ ਗ਼ੈਰ-ਅਮਰੀਕੀ ਕਰੰਸੀਆਂ ਦੀ ਘਟ-ਵਧ ਦਾ ਅਸਰ ਸ਼ਾਮਲ ਹੁੰਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਰਿਜ਼ਰਵ ਬੈਂਕ ਨੇ ਕਿਹਾ ਕਿ ਸਮੀਖਿਆ ਅਧੀਨ ਹਫ਼ਤੇ ਦੌਰਾਨ ਸੋਨੇ ਦੇ ਰਾਖਵੇਂ ਭੰਡਾਰ ਦਾ ਮੁੱਲ 90.4 ਕਰੋੜ ਡਾਲਰ ਵਧ ਕੇ 57.43 ਅਰਬ ਡਾਲਰ ਰਿਹਾ। ਵਿਸ਼ੇਸ਼ ਡਰਾਇੰਗ ਅਧਿਕਾਰ (ਐਸ. ਡੀ. ਆਰ.) 2.1 ਕਰੋੜ ਡਾਲਰ ਵਧ ਕੇ 18.04 ਅਰਬ ਡਾਲਰ ਹੋ ਗਿਆ। ਰਿਜ਼ਰਵ ਬੈਂਕ ਨੇ ਕਿਹਾ ਕਿ ਸਮੀਖਿਆ ਅਧੀਨ ਹਫ਼ਤੇ ’ਚ ਕੌਮਾਂਤਰੀ ਕਰੰਸੀ ਫ਼ੰਡ (ਆਈ. ਐਮ. ਐਫ਼.) ਕੋਲ ਭਾਰਤ ਦਾ ਰਾਖਵਾਂ ਜਮ੍ਹਾਂ 40 ਲੱਖ ਡਾਲਰ ਵਧ ਕੇ 4.58 ਅਰਬ ਡਾਲਰ ਹੋ ਗਿਆ। ਕੇਂਦਰੀ ਬੈਂਕ ਅਪਣੀ ਦੋਮਾਹੀ ਕਰੰਸੀ ਨੀਤੀ ਤੈਅ ਕਰਦੇ ਸਮੇਂ ਮੁੱਖ ਤੌਰ ’ਤੇ ਖੁਦਰਾ ਮਹਿੰਗਾਈ ਨੂੰ ਧਿਆਨ ’ਚ ਰਖਦਾ ਹੈ।      

​(For more Punjabi news apart from Foreign exchange reserves of the country increased by 5.16 billion dollars to 657.16 billion dollars, stay tuned to Rozana Spokesman)

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement