ਅਪਣੇ ਹੀ ਮੁੱਖ ਸਕੱਤਰ ਨਾਲ ਧੱਕਾ ਮੁੱਕੀ ਕਰਨ ਦੇ ਇਲਜ਼ਾਮ ਹੇਠ ਕੇਜਰੀਵਾਲ ਉਤੇ ਦੋਸ਼ ਤੈਅ
Published : Aug 14, 2018, 9:29 am IST
Updated : Aug 14, 2018, 9:29 am IST
SHARE ARTICLE
Arvind kejriwal
Arvind kejriwal

ਦਿੱਲੀ ਸਰਕਾਰ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦੀ ਕਥਿਤ ਤੌਰ 'ਤੇ ਕੁੱਟਮਾਰ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਦੋਸ਼-ਪੱਤਰ ਦਾਖ਼ਲ ਕਰ ਦਿਤਾ ਹੈ।

ਨਵੀਂ ਦਿੱਲੀ, 13 ਅਗੱਸਤ:  ਦਿੱਲੀ ਸਰਕਾਰ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦੀ ਕਥਿਤ ਤੌਰ 'ਤੇ ਕੁੱਟਮਾਰ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਦੋਸ਼-ਪੱਤਰ ਦਾਖ਼ਲ ਕਰ ਦਿਤਾ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਦਾਖ਼ਲ ਚਾਰਜਸ਼ੀਟ ਵਿਚ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ 11 ਵਿਧਾਇਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ ਜਿਨ੍ਹਾਂ ਵਿਚ ਅਮਾਨਤੁਲਾ ਖ਼ਾਨ, ਪ੍ਰਕਾਸ਼ ਜਰਵਾਲ, ਨਿਤਿਨ ਤਿਆਗੀ, ਰਿਤੂਰਾਜ ਗੋਵਿੰਦ, ਸੰਜੀਵ ਝਾਅ, ਅਜੇ ਦੱਤ, ਰਾਜੇਸ਼ ਰਿਸ਼ੀ, ਰਾਜੇਸ਼ ਗੁਪਤਾ, ਮਦਨ ਲਾਲ, ਪ੍ਰਵੀਨ ਕੁਮਾਰ ਅਤੇ ਦਿਨੇਸ਼ ਮੋਹਨੀਆ ਸ਼ਾਮਲ ਹਨ। 

arvind kejriwalarvind kejriwal


ਅਦਾਲਤ ਹੁਣ 25 ਅਗੱਸਤ ਨੂੰ ਇਸ ਮਾਮਲੇ 'ਤੇ ਸੁਣਵਾਈ ਕਰੇਗੀ। ਸੂਤਰਾਂ ਮੁਤਾਬਕ 19 ਫ਼ਰਵਰੀ ਦੀ ਰਾਤ ਮੁੱਖ ਮੰਤਰੀ ਦੇ ਘਰ ਮੁੱਖ ਸਕੱਤਰ ਦੀ ਕਥਿਤ ਕੁੱਟਮਾਰ ਦੇ ਮਾਮਲੇ ਵਿਚ ਪੁਲਿਸ ਨੇ ਕਈ ਜਣਿਆਂ ਦੇ ਬਿਆਨ ਅਤੇ ਸਬੂਤਾਂ ਦੇ ਆਧਾਰ 'ਤੇ ਚਾਰਜਸ਼ੀਟ ਤਿਆਰ ਕੀਤੀ ਹੈ। ਇਹ ਘਟਨਾ 19 ਫ਼ਰਵਰੀ 2018 ਦੀ ਹੈ ਜਦ ਕੇਜਰੀਵਾਲ ਦੇ ਘਰ ਰਾਸ਼ਨ ਕਾਰਡ ਅਤੇ ਹੋਰ ਮੁੱਦਿਆਂ ਬਾਰੇ ਹੋਈ ਬੈਠਕ ਦੌਰਾਨ ਮੁੱਖ ਮੰਤਰੀ ਸਕੱਤਰ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਗਈ ਸੀ।

arvind kejriwalarvind kejriwal

ਅੰਸ਼ੂ ਪ੍ਰਕਾਸ਼ ਦਾ ਦੋਸ਼ ਹੈ ਕਿ ਕੇਜਰੀਵਾਲ ਅਤੇ ਸਿਸੋਦੀਆ ਉਥੇ ਹੀ ਮੌਜੂਦ ਸਨ ਅਤੇ ਉਹ ਤਮਾਸ਼ਾ ਵੇਖਦੇ ਰਹੇ। ਘਟਨਾ ਮਗਰੋਂ ਦਿੱਲੀ ਦੇ ਆਈਏਐਸ ਅਧਿਕਾਰੀਆਂ ਨੇ ਕੇਜਰੀਵਾਲ ਸਰਕਾਰ ਅਤੇ ਮੰਤਰੀਆਂ ਨੂੰ ਮਿਲਣਾ ਬੰਦ ਕਰ ਦਿਤਾ ਸੀ। ਅਧਿਕਾਰੀਆਂ ਦੇ ਇਸ ਰੁਖ਼ ਕਾਰਨ ਕੇਜਰੀਵਾਲ ਨੇ ਅਪਣੇ ਤਿੰਨ ਮੰਤਰੀਆਂ ਨਾਲ ਐਲਜਪੀ ਦਫ਼ਤਰ ਵਿਚ ਧਰਨਾ ਦਿਤਾ ਸੀ। 

Location: India, Delhi

SHARE ARTICLE

ਏਜੰਸੀ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement