
ਸੁਤੰਤਰਤਾ ਦਿਵਸ ਯਾਨੀ 15 ਅਗਸਤ ਦੇ ਮੱਦੇਨਜ਼ਰ ਖ਼ੁਫ਼ੀਆ ਏਜੰਸੀ (ਆਈ ਬੀ) ਨੇ ਇਕ ਵੱਡਾ ਚੇਤਾਵਨੀ ਜਾਰੀ ਕੀਤੀ ਹੈ।
ਨਵੀਂ ਦਿੱਲੀ : ਸੁਤੰਤਰਤਾ ਦਿਵਸ ਯਾਨੀ 15 ਅਗਸਤ ਦੇ ਮੱਦੇਨਜ਼ਰ ਖ਼ੁਫ਼ੀਆ ਏਜੰਸੀ (ਆਈ ਬੀ) ਨੇ ਇਕ ਵੱਡਾ ਚੇਤਾਵਨੀ ਜਾਰੀ ਕੀਤੀ ਹੈ। ਆਈ ਬੀ ਨੇ ਕਿਹਾ ਹੈ ਕਿ ਖ਼ਾਲਿਸਤਾਨ ਦੀ ਮੰਗ ਕਰਨ ਵਾਲੇ ਸਿੱਖ ਫ਼ਾਰ ਜਸਟਿਸ ਦੀ ਅਗਵਾਈ ਵਾਲੇ ਅਹੁਦੇਦਾਰਾਂ ਵਿਚੋਂ ਇਕ ਨੇ ਲਾਲ ਕਿਲ੍ਹੇ ’ਤੇ 14, 15 ਅਤੇ 16 ਅਗੱਸਤ ਨੂੰ ਖ਼ਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਨੂੰ ਸਵਾ ਲੱਖ ਡਾਲਰ ਦੇਣ ਦਾ ਐਲਾਨ ਕੀਤਾ ਹੈ।
Sikhs for Justice
ਇਸ ਲਈ ਸਿੱਖ ਫ਼ਾਰ ਜਸਟਿਸ ਵਲੋਂ ਇਕ ਵੀਡੀਉ ਵੀ ਅਪਲੋਡ ਕੀਤਾ ਗਿਆ ਹੈ। ਵੀਡੀਉ ਵਿਚ ਖ਼ਾਲਿਸਤਾਨੀ ਝੰਡਾ ਲਾਲ ਕਿਲ੍ਹੇ ’ਤੇ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਵੀਡੀਉ ਵਿਚ ਸਿੱਖ ਫ਼ਾਰ ਜਸਟਿਸ ਦੇ ਅਹੁਦੇਦਾਰਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਜਿਹੜਾ ਵੀ ਲਾਲ ਕਿਲ੍ਹੇ ਉਤੇ ਖ਼ਾਲਿਸਤਾਨ ਦਾ ਝੰਡਾ ਲਾਵੇਗਾ, ਉਸ ਨੂੰ 1.25 ਮਿਲੀਅਨ ਡਾਲਰ ਦਿਤੇ ਜਾਣਗੇ।
Red Fort
ਆਈਬੀ ਤੋਂ ਇਸ ਤਰ੍ਹਾਂ ਦਾ ਅਲਰਟ ਮਿਲਣ ਤੋਂ ਬਾਅਦ ਲਾਲ ਕਿਲ੍ਹੇ ਅਤੇ ਇਸ ਦੇ ਆਸ ਪਾਸ ਦੀ ਸੁਰੱਖਿਆ ਵਧਾ ਦਿਤੀ ਗਈ ਹੈ। ਲਾਲ ਕਿਲ੍ਹੇ ਦੇ ਆਸ ਪਾਸ ਭਾਰਤੀ ਫ਼ੌਜ ਅਤੇ ਪੁਲਿਸ ਪੂਰੀ ਤਰ੍ਹਾਂ ਤਾਇਨਾਤ ਹੈ। ਦਸਣਯੋਗ ਹੈ ਕਿ ਪਾਕਿਸਤਾਨੀ ਆਈਐਸਆਈ ਦੁਆਰਾ ਖ਼ਾਲਿਸਤਾਨ ਸਮਰਥਕਾਂ ਨੂੰ ਕਈ ਕਿਸਮਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਗੁਰਵੰਤਪੰਤ ਪੰਨੂੰ ਸਿੱਖ ਫ਼ਾਰ ਜਸਟਿਸ ਦੇ ਮੁਖੀ ਹੈ।
Refrendom 2020
ਇੰਨਾ ਹੀ ਨਹੀਂ ਗੁਰੂਵੰਤਪੰਤ ਪੰਨੂੰ ਉਹੀ ਸ਼ਖ਼ਸ ਹੈ ਜੋ ਪੂਰੀ ਦੁਨੀਆਂ ਵਿਚ ਰੈਫ਼ਰੈਂਡਮ 2020 ਚਲਾ ਰਿਹਾ ਹੈ। ਸਿਖਸ ਫ਼ਾਰ ਜਸਟਿਸ ਦੇ ਸੁਪਰੀਮੋ ਗੁਰਪੰਤ ਸਿੰਘ ਪੰਨੂ ਦੁਆਰਾ ਜਾਰੀ ਇਕ ਵੀਡੀਉ ਵਿਚ ਕਿਹਾ ਗਿਆ ਹੈ ਕਿ 15 ਅਗੱਸਤ ਸਿੱਖਾਂ ਲਈ ਸੁਤੰਤਰਤਾ ਦਿਵਸ ਦਾ ਦਿਨ ਨਹੀਂ ਹੈ। ਇਹ ਦਿਨ ਸਿੱਖਾਂ ਨੂੰ 1947 ਦੀ ਵੰਡ ਵੇਲੇ ਵਾਪਰੇ ਦੁਖਾਂਤ ਦੀ ਯਾਦ ਦਿਵਾਉਂਦਾ ਹੈ।
Gurpatwant Singh Pannu
ਵੀਡੀਉ ਵਿਚ ਪੰਨੂੰ ਇਹ ਕਹਿੰਦੇ ਹੋਏ ਦਿਖਾਈ ਦੇ ਰਿਹਾ ਹੈ ਕਿ ਅੱਜ ਵੀ ਸਾਡੇ ਲਈ ਕੱੁਝ ਨਹੀਂ ਬਦਲਿਆ ਹੈ। ਸਿਰਫ਼ ਸ਼ਾਸਕ ਹੀ ਬਦਲ ਗਏ ਹਨ। ਅਸੀਂ ਅਜੇ ਵੀ ਭਾਰਤੀ ਸੰਵਿਧਾਨ ਵਿਚ ਹਿੰਦੂ ਵਜੋਂ ਰਜਿਸਟਰਡ ਹਾਂ ਅਤੇ ਪੰਜਾਬ ਦੇ ਸਰੋਤਾਂ ਦੀ ਵਰਤੋਂ ਦੂਜੇ ਰਾਜਾਂ ਲਈ ਨਾਜਾਇਜ਼ ਢੰਗ ਨਾਲ ਕੀਤੀ ਜਾ ਰਹੀ ਹੈ। ਸਾਨੂੰ ਅਸਲ ਆਜ਼ਾਦੀ ਚਾਹੀਦੀ ਹੈ।