ਪਰਚੂਨ ਮਹਿੰਗਾਈ ਜੁਲਾਈ ਮਹੀਨੇ ਵਿਚ ਵੱਧ ਕੇ 6.93 ਫ਼ੀ ਸਦੀ ’ਤੇ ਪੁੱਜੀ
Published : Aug 14, 2020, 8:48 am IST
Updated : Aug 14, 2020, 8:48 am IST
SHARE ARTICLE
 Retail inflation rose to 6.93 per cent in July
Retail inflation rose to 6.93 per cent in July

ਪਰਚੂਨ ਮਹਿੰਗਾਈ ਜੁਲਾਈ ਵਿਚ ਵੱਧ ਕੇ 6.93 ਫ਼ੀ ਸਦੀ ਹੋ ਗਈ। ਮੁੱਖ ਰੂਪ ਵਿਚ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਧਣ ਨਾਲ

ਨਵੀਂ ਦਿੱਲੀ, 13 ਅਗੱਸਤ : ਪਰਚੂਨ ਮਹਿੰਗਾਈ ਜੁਲਾਈ ਵਿਚ ਵੱਧ ਕੇ 6.93 ਫ਼ੀ ਸਦੀ ਹੋ ਗਈ। ਮੁੱਖ ਰੂਪ ਵਿਚ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਧਣ ਨਾਲ ਮਹਿੰਗਾਈ ਦਰ ਵਧੀ ਹੈ। ਵੀਰਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਇਸ ਤੋਂ ਪਿਛਲੇ ਜੂਨ ਮਹੀਨੇ ਵਿਚ ਮਹਿੰਗਾਈ ਦਰ 6.23 ਫ਼ੀ ਸਦੀ ਸੀ। ਉਪਭੋਗਤਾ ਮੁੱਲ ਸੂਚਕ ਅੰਕ ਦੇ ਅੰਕੜਿਆਂ ਮੁਤਾਬਕ ਖਾਧ ਵਸਤਾਂ ਦੀ ਮਹਿੰਗਾਈ ਦਰ ਜੁਲਾਈ ਮਹੀਨੇ ਵਿਚ 9.62 ਫ਼ੀਸ ਦੀ ਰਹੀ ਜਦਕਿ ਇਸ ਤੋਂ ਪਿਛਲੇ ਜੂਨ ਮਹੀਨੇ ਵਿਚ ਇਹ 8.72 ਫ਼ੀ ਸਦੀ ਸੀ। ਇਹ ਲਗਾਤਾਰ ਦੂਜਾ ਮਹੀਨਾ ਹੈ ਜਦ ਪਰਚੂਨ ਮਹਿੰਗਾਈ ਰਿਜ਼ਰਵ ਬੈਂਕ ਦੇ ਤਸੱਲੀਬਖ਼ਸ਼ ਪੱਧਰ ਤੋਂ ਉਪਰ ਰਹੀ ਹੈ। ਸਰਕਾਰ ਨੇ ਕੇਂਦਰੀ ਬੈਂਕ ਨੂੰ ਮਹਿੰਗਾਈ ਦੋ ਫ਼ੀ ਸਦੀ ਘਾਟੇ ਨਾਲ 4 ਫ਼ੀ ਸਦੀ ਦੇ ਪੱਧਰ ’ਤੇ ਰੱਖਣ ਦੀ ਜ਼ਿੰਮੇਵਾਰੀ ਦਿਤੀ ਹੈ। ਰਿਜ਼ਰਵ ਬੈਂਕ ਮੁਦਰਾ ਨੀਤੀ ਸਮੀਖਿਆ ਵਿਚ ਮੁੱਖ ਰੂਪ ਵਿਚ ਪਰਚੂਨ ਮਹਿੰਗਾਈ ’ਤੇ ਹੀ ਗ਼ੌਰ ਕਰਦਾ ਹੈ।          (ਏਜੰਸੀ) 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement