
ਕਰਨਲ ਬਾਠ ਕੇਸ ਵਿਚ ਪੰਜਾਬ ਪੁਲਿਸ ਦੀ ਵਧੀਕੀ ਦੇ ਰੋਸ ਵਜੋਂ ਲਿਆ ਫ਼ੈਸਲਾ
Ex-servicemen decide to boycott Independence Day celebrations : ਸਾਬਕਾ ਸੈਨਿਕਾਂ ਨੇ ਸਰਕਾਰੀ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਨਾ ਕਰ ਦਿੱਤੀ ਹੈ। ਇਥੇ ਜਾਰੀ ਬਿਆਨ ਵਿੱਚ ਸੇਵਾ ਮੁਕਤ ਕਰਨਲ ਐਸ.ਐਸ. ਸੋਹੀ ਨੇ ਦਸਿਆ ਕਿ ਪੰਜਾਬ ਪੁਲਿਸ ਦੇ ਕਰਮਚਾਰੀਆਂ ਵੱਲੋਂ ਸੈਨਿਕਾਂ (ਇਸ ਸ਼ਬਦ ਵਿੱਚ ਨੇਵੀ ਅਤੇ ਹਵਾਈ ਸੈਨਾ ਦੇ ਮੈਂਬਰ ਸ਼ਾਮਲ ਹਨ) ਅਤੇ ਸਾਬਕਾ ਸੈਨਿਕਾਂ ਨਾਲ ਦੁਰਵਿਵਹਾਰ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਵਿੱਚ ਮੀਡੀਆ ਦੁਆਰਾ ਰਿਪੋਰਟ ਕੀਤੇ ਮਾਮਲੇ ਵੀ ਸ਼ਾਮਲ ਹਨ। ਹਾਲੀਆ ਘਟਨਾਵਾਂ ਵਿੱਚ ਸੇਵਾ ਨਿਭਾ ਰਹੇ ਨਾਇਕ ਅਬਦੁਲ ਸੱਤਾਰ ਅਤੇ ਕਰਨਲ ਪੀ.ਐੱਸ. ਬਾਠ ਦੇ ਮਾਮਲੇ ਸ਼ਾਮਲ ਹਨ।
ਇਸ ਸਬੰਧੀ ਪੱਤਰਕਾਰ ਸੰਮੇਲਨ ਵਿੱਚ ਗੱਲਬਾਤ ਕਰਦਿਆਂ ਐਕਸ ਸਰਵਿਸ ਸੈਲ ਦੇ ਪ੍ਰਧਾਨ ਲੈਫਟੀਨੈਂਟ ਕਰਨਲ ਐਸ ਐਸ ਸੋਹੀ (ਸੇਵਾ ਮੁਕਤ) ਨੇ ਕਿਹਾ ਕਿ ਮਲੇਰਕੋਟਲਾ ਦੇ ਫੌਜੀ ਜਵਾਨ ਅਬਦੁਲ ਸਤਾਰ ਨੂੰ ਉੱਥੋਂ ਦੇ ਕੁਝ ਅਸਰ ਰਸੂਖ ਵਾਲੇ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। ਜਦੋਂ ਉਹ ਪੁਲਿਸ ਸਟੇਸ਼ਨ ਗਿਆ, ਤਾਂ ਉੱਥੇ ਦੀ ਮਹਿਲਾ ਐਸ.ਐੱਚ.ਓ. ਨੇ ਬੇਹੱਦ ਬੇਰੁਖ਼ੀ ਦਿਖਾਈ ਅਤੇ ਉਸਨੂੰ ਡਾਕਟਰੀ ਸਹਾਇਤਾ ਦੇਣ ਜਾਂ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰਨ ਵਿੱਚ ਕੋਈ ਸਹਾਇਤਾ ਨਾ ਕੀਤੀ। ਉਹਨਾਂ ਕਿਹਾ ਕਿ ਪ੍ਰਮੁੱਖ ਸਾਬਕਾ ਸੈਨਿਕਾਂ ਤੋਂ ਜ਼ਬਰਦਸਤੀ ਵਸੂਲੀ ਅਤੇ ਇਸ ਸਬੰਧ ਵਿੱਚ ਪੁਲਿਸ ਵੱਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕਰਨ ਦੇ ਮਾਮਲੇ ਵੀ ਸਾਹਮਣੇ ਆਏ ਹਨ।
ਪੀੜਤ ਪਰਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਨਿਰਪੱਖ ਜਾਂਚ ਲਈ ਸੀਬੀਆਈ ਕੋਲ ਜਾਣ ਵਾਸਤੇ ਇੱਕ ਥਾਂ ਤੋਂ ਦੂਜੇ ਥਾਂ ਭਟਕਣਾ ਪਿਆ, ਜਿਸ ਕਾਰਨ ਉਨ੍ਹਾਂ ਨੂੰ ਮਾਨਯੋਗ ਹਾਈ ਕੋਰਟ ਜਾਣਾ ਪਿਆ। ਹਾਈ ਕੋਰਟ ਨੇ ਕੇਸ ਸੀਬੀਆਈ ਨੂੰ ਤਬਦੀਲ ਕੀਤਾ, ਜਿਸ ਵਿਰੁੱਧ ਕਥਿਤ ਦੋਸ਼ੀਆਂ ਨੇ ਮਾਨਯੋਗ ਸੁਪਰੀਮ ਕੋਰਟ ਰੁਖ਼ ਕੀਤਾ, ਪਰ ਸੁਪਰੀਮ ਕੋਰਟ ਨੇ ਕੇਸ ਨੂੰ ਬਹੁਤ ਸਖ਼ਤ ਟਿੱਪਣੀਆਂ ਨਾਲ ਰੱਦ ਕਰ ਦਿੱਤਾ। ਅਸੀਂ ਅਦਾਲਤਾਂ ਦੇ ਧਨਵਾਦੀ ਹਾਂ। ਉਹਨਾਂ ਕਿਹਾ ਕਿ ਸਾਬਕਾ ਸੈਨਿਕਾਂ ਨੇ 15 ਅਗਸਤ ਨੂੰ ਪੰਜਾਬ ਸਰਕਾਰ ਦੇ ਆਜ਼ਾਦੀ ਦਿਵਸ ਸਮਾਗਮ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ।
ਐਸ.ਏ.ਐਸ. ਨਗਰ ਤੋਂ ਸਤਵਿੰਦਰ ਸਿੰਘ ਧੜਾਕ ਦੀ ਰਿਪੋਰਟ
(For more news apart from “Ex-servicemen decide to boycott Independence Day celebrations, ” stay tuned to Rozana Spokesman.)