
ਜਸਟਿਸ ਰੰਜਨ ਗੋਗੋਈ ਨੂੰ ਵੀਰਵਾਰ ਨੂੰ ਭਾਰਤ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ...........
ਨਵੀਂ ਦਿੱਲੀ : ਜਸਟਿਸ ਰੰਜਨ ਗੋਗੋਈ ਨੂੰ ਵੀਰਵਾਰ ਨੂੰ ਭਾਰਤ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ। ਕਾਨੂੰਨ ਮੰਤਰਾਲਾ ਨੇ ਇਕ ਨੋਟੀਫ਼ੀਕੇਸ਼ਨ 'ਚ ਇਹ ਜਾਣਕਾਰੀ ਦਿਤੀ। ਉਹ ਜਸਟਿਸ ਦੀਪਕ ਮਿਸ਼ਰਾ ਦੇ ਚੀਫ਼ ਜਸਟਿਸ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਤਿੰਨ ਅਕਤੂਬਰ ਨੂੰ ਅਪਣਾ ਅਹੁਦਾ ਸੰਭਾਲਣਗੇ। ਜਸਟਿਸ ਗੋਗੋਈ ਦਾ ਕਾਰਜਕਾਲ ਨਵੰਬਰ, 2019 ਤਕ ਦਾ ਹੋਵੇਗਾ। (ਪੀਟੀਆਈ)