
ਅੱਗ ਸਭ ਤੋਂ ਪਹਿਲਾਂ ਗ੍ਰਾਊਂਡ ਫਲੋਰ ’ਤੇ ਲੱਗੀ ਅਤੇ ਦੇਖਦੇ ਹੀ ਦੇਖਦੇ ਪੂਰੀ ਬਿਲਡਿੰਗ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਬੀਜਿੰਗ : ਦੱਖਣੀ ਤਾਈਵਾਨ ਦੇ ਸ਼ਹਿਰ ਕਾਊਸ਼ੁੰਗ ਵਿਚ ਵੀਰਵਾਰ ਨੂੰ ਇਕ 13 ਮੰਜ਼ਲਾਂ ਇਮਾਰਤ ਵਿਚ ਭਿਆਨਕ ਅੱਗ ਲੱਗ ਗਈ ਜਿਸ ਵਿਚ 14 ਲੋਕਾਂ ਦੀ ਮੌਤ ਹੋ ਗਈ ਅਤੇ 51 ਹੋਰ ਜ਼ਖ਼ਮੀ ਹੋ ਗਏ। ਸੈਂਟਰਲ ਨਿਊਜ਼ ਏਜੰਸੀ ਮੁਤਾਬਕ ਇਮਾਰਤ ਜੋ ਅੰਸ਼ਕ ਰੂਪ ਨਾਲ ਵਪਾਰਕ ਅਤੇ ਅੰਸ਼ਕ ਰੂਪ ਨਾਲ ਰਿਹਾਇਸ਼ੀ ਹੈ, ਉਸ ਵਿਚ ਸਵੇਰੇ ਲੱਗਭਗ 3 ਵਜੇ ਅੱਗ ਲੱਗੀ ਅਤੇ ਕਾਫ਼ੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ ਗਿਆ।
ਇਸ ਆਪਰੇਸ਼ਨ ਵਿਚ 159 ਫਾਇਰ ਫਾਈਟਰਾਂ ਨੇ ਹਿੱਸਾ ਲਿਆ। ਅੱਗ ਸਭ ਤੋਂ ਪਹਿਲਾਂ ਗ੍ਰਾਊਂਡ ਫਲੋਰ ’ਤੇ ਲੱਗੀ ਅਤੇ ਦੇਖਦੇ ਹੀ ਦੇਖਦੇ ਪੂਰੀ ਬਿਲਡਿੰਗ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅਧਿਕਾਰੀਆਂ ਨੇ ਕਿਹਾ ਕਿ ਇਰਾਇਸ਼ੀ ਅਪਾਰਟਮੈਂਟ ਵਿਚ 100 ਤੋਂ ਜ਼ਿਆਦਾ ਲੋਕ ਰਹਿੰਦੇ ਸਨ ਅਤੇ ਉਨ੍ਹਾਂ ਵਿਚੋਂ ਕਈ ਸੀਨੀਅਰ ਨਾਗਰਿਕ ਸਨ। ਖੋਜ ਅਤੇ ਬਚਾਅ ਮੁਹਿੰਮ ਅਜੇ ਵੀ ਜਾਰੀ ਹੈ।