ਅਸ਼ੀਸ਼ ਮਿਸ਼ਰਾ ਨੂੰ ਘਟਨਾ ਵਾਲੀ ਥਾਂ ‘ਤੇ ਲਿਆ ਕੇ Recreat ਕੀਤਾ ਗਿਆ ਕਿਸਾਨਾਂ ਨੂੰ ਕੁਚਲਣ ਦਾ ਸੀਨ
Published : Oct 14, 2021, 6:55 pm IST
Updated : Oct 14, 2021, 6:55 pm IST
SHARE ARTICLE
Ashish Mishra
Ashish Mishra

ਪੁਲਿਸ ਨੇ ਕਿਸਾਨਾਂ ਨੂੰ ਕੁਚਲਣ ਲਈ ਉਨ੍ਹਾਂ ਦੀ ਥਾਂ ‘ਤੇ ਪੁਤਲੇ ਵਰਤੇ।

 

ਲਖਨਊ - ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕੁਚਲਣ ਦੇ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਅੱਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਅਤੇ ਲਖੀਮਪੁਰ ਘਟਨਾ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਘਟਨਾ ਵਾਲੀ ਥਾਂ ‘ਤੇ ਲਿਆਂਦਾ ਅਤੇ 3 ਅਕਤੂਬਰ ਦੀ ਘਟਨਾ ਦਾ ਦ੍ਰਿਸ਼ ਦੁਬਾਰਾ ਕ੍ਰੀਏਟ ਕੀਤਾ। ਪੁਲਿਸ ਨੇ ਕਿਸਾਨਾਂ ਨੂੰ ਕੁਚਲਣ ਲਈ ਉਨ੍ਹਾਂ ਦੀ ਥਾਂ ‘ਤੇ ਪੁਤਲੇ ਵਰਤੇ। ਪੁਲਿਸ ਨੇ ਆਸ਼ੀਸ਼ ਮਿਸ਼ਰਾ, ਉਨ੍ਹਾਂ ਦੇ ਦੋਸਤ ਅਤੇ ਸਾਬਕਾ ਕੇਂਦਰੀ ਮੰਤਰੀ ਅਖਿਲੇਸ਼ ਦਾਸ ਦੇ ਭਤੀਜੇ ਅੰਕਿਤ ਦਾਸ, ਅੰਕਿਤ ਦਾਸ ਦੇ ਗੰਨਰ ਲਤੀਫ ਉਰਫ ਕਾਲੇ ਅਤੇ ਇੱਕ ਕਰਮਚਾਰੀ ਸ਼ੇਖਰ ਭਾਰਤੀ ਨੂੰ ਵੀ ਮੌਕੇ ‘ਤੇ ਲਿਆਂਦਾ।

Ashish MishraAshish Mishra

ਅੰਕਿਤ ਦਾਸ ਥਾਰ ਦੇ ਪਿੱਛੇ ਚੱਲ ਰਹੀ ਫਾਰਚੂਨਰ ਵਿੱਚ ਸਵਾਰ ਸੀ। ਅੰਕਿਤ ਨੂੰ ਪੁਲਿਸ ਨੇ ਪੁੱਛਗਿੱਛ ਲਈ ਅੱਜ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਲਿਆ ਹੈ।
ਦੱਸ ਦਈਏ ਕਿ 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਤਿਕੁਨੀਆ ਵਿਖੇ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਨਾਂ ਤੇ ਰਜਿਸਟਰਡ ਮਹਿੰਦਰਾ ਥਾਰ ਨੇ ਚਾਰ ਕਿਸਾਨਾਂ ਨੂੰ ਕੁਚਲ ਦਿੱਤਾ ਸੀ।

ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ‘ਤੇ ਕਿਸਾਨਾਂ ਦੀ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਵਿਚ ਐਫਆਈਆਰ ਦਰਜ ਹੋਣ ਦੇ ਸੱਤ ਦਿਨਾਂ ਬਾਅਦ ਪਿਛਲੇ ਹਫਤੇ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੱਲ੍ਹ ਸਥਾਨਕ ਅਦਾਲਤ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜੀ ਵੀ ਖਾਰਜ ਕਰ ਦਿੱਤੀ ਸੀ। ਮਿਸ਼ਰਾ ਨੂੰ 12 ਘੰਟਿਆਂ ਦੀ ਪੁਲਿਸ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਪੁੱਛਗਿੱਛ ਦੌਰਾਨ ਆਸ਼ੀਸ਼ ਮਿਸ਼ਰਾ ਇਹ ਨਹੀਂ ਦੱਸ ਸਕਿਆ ਸੀ ਕਿ ਉਹ ਘਟਨਾ ਵਾਲੇ ਦਿਨ ਯਾਨੀ 3 ਅਕਤੂਬਰ ਨੂੰ ਦੁਪਹਿਰ ਕਰੀਬ ਤਿੰਨ ਵਜੇ ਕਿੱਥੇ ਸੀ।

SHARE ARTICLE

ਏਜੰਸੀ

Advertisement

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM
Advertisement