ਥਾਈਲੈਂਡ ’ਚ ਭਾਰਤੀ ਨੌਜਵਾਨ ਨੂੰ ਬਣਾਇਆ ‘ਬੰਧਕ’, ਰਿਹਾਈ ਲਈ ਕੰਪਨੀ ਮੰਗ ਰਹੀ ਹੈ ਤਿੰਨ ਹਜ਼ਾਰ ਡਾਲਰ
Published : Oct 14, 2022, 12:54 pm IST
Updated : Oct 14, 2022, 1:38 pm IST
SHARE ARTICLE
 An Indian youth was taken 'hostage' in Thailand, the company is demanding three thousand dollars for his release
An Indian youth was taken 'hostage' in Thailand, the company is demanding three thousand dollars for his release

ਪੀੜਤ ਅਸੀਸ ਦੁਬੇ (31) ਵੀ ਠਾਣੇ ਦਾ ਰਹਿਣ ਵਾਲਾ ਹੈ ਅਤੇ 12 ਸਤੰਬਰ ਨੂੰ ਥਾਈਲੈਂਡ ਗਿਆ ਸੀ। 

 

ਠਾਣੇ : ਮਹਾਰਾਸ਼ਟਰ ਦੇ ਠਾਣੇ ਸ਼ਹਿਰ ਦੇ ਇਕ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਛੋਟੇ ਭਰਾ ਨੂੰ ਥਾਈਲੈਂਡ ਦੀ ਇਕ ਕੰਪਨੀ ਨੇ ਪਿਛਲੇ ਇਕ ਮਹੀਨੇ ਤੋਂ ਥਾਈਲੈਂਡ ’ਚ ਬੰਦੀ ਬਣਾ ਕੇ ਰਖਿਆ ਹੈ ਅਤੇ ਉਸ ਨੂੰ ਰਿਹਾਅ ਕਰਨ ਲਈ 3,000 ਡਾਲਰ ਦੀ ਮੰਗ ਕਰ ਰਹੀ ਹੈ। ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਪੀੜਤ ਅਸੀਸ ਦੁਬੇ (31) ਵੀ ਠਾਣੇ ਦਾ ਰਹਿਣ ਵਾਲਾ ਹੈ ਅਤੇ 12 ਸਤੰਬਰ ਨੂੰ ਥਾਈਲੈਂਡ ਗਿਆ ਸੀ। 

ਆਸੀਸ ਦੇ ਭਰਾ ਨੇ ਦਸਿਆ ਕਿ ਜਦੋਂ ਤੋਂ ਉਹ ਥਾਈਲੈਂਡ ਗਿਆ ਹੈ ਕੰਪਨੀ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਉਸ ਨੇ ਦੋਸ਼ ਲਾਇਆ ਕਿ ਕੰਪਨੀ ਇਕ ਤੈਅ ਟੀਚੇ ਨੂੰ ਪੂਰਾ ਕਰਨ ਲਈ ਪੀੜਤ ਨੂੰ ਲੋਕਾਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਕਿ੍ਰਪਟੋਕਰੰਸੀ ਖਰੀਦਣ ਲਈ ਰਾਜੀ ਕਰਨ ਨੂੰ ਮਜਬੂਰ ਕਰ ਰਹੀ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਦੇ ਭਰਾ ਨੂੰ ਉਸ ਦੇ ਪਰਵਾਰ ਨਾਲ ਸੰਪਰਕ ਨਹੀਂ ਕਰਨ ਦਿਤਾ ਜਾ ਰਿਹਾ ਹੈ। ਪੀੜਤ ਦੇ ਵੱਡੇ ਭਰਾ ਦੀ ਸ਼ਿਕਾਇਤ ਦੇ ਆਧਾਰ ’ਤੇ ਸ਼ਹਿਰ ਦੇ ਵਾਗਲੇ ਅਸਟੇਟ ਸੈਕਸ਼ਨ ਦੇ ਸ੍ਰੀਨਗਰ ਥਾਣੇ ’ਚ ਥਾਈਲੈਂਡ ਦੇ ਇਕ ਨਾਗਰਿਕ ਵਿਰੁਧ ਧੋਖਾਧੜੀ ਅਤੇ ਜਬਰੀ ਵਸੂਲੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਇਹ ਮੁੱਦਾ ਵਿਦੇਸ਼ ਮੰਤਰਾਲਾ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਫ਼ਤਰ (ਸੀ.ਐਮ.ਓ.) ਕੋਲ ਵੀ ਉਠਾਇਆ ਹੈ। ਸ਼ਿਕਾਇਤਕਰਤਾ ਨੇ ਦਸਿਆ ਕਿ ਉਹ ਠਾਣੇ ’ਚ ਇਕ ਵਿਅਕਤੀ ਦੇ ਸੰਪਰਕ ’ਚ ਆਇਆ ਸੀ, ਜਿਸ ਨੇ ਉਸ ਨੂੰ ਥਾਈਲੈਂਡ ’ਚ ਨੌਕਰੀ ਦੇ ਕੱੁਝ ਮੌਕਿਆਂ ਬਾਰੇ ਦਸਿਆ ਅਤੇ ਕਿਹਾ ਕਿ ਥਾਈਲੈਂਡ ਦੀ ਇਕ ਕੰਪਨੀ ਵਿਚ ਨੌਕਰੀ ਉਪਲਬਧ ਹੈ, ਜਿਥੇ ਉਸ ਨੂੰ ਪ੍ਰਤੀ ਮਹੀਨਾ 1,000 ਅਮਰੀਕੀ ਡਾਲਰ ਦੀ ਤਨਖ਼ਾਹ ਮਿਲੇਗੀ। ਸ਼ਿਕਾਇਤਕਰਤਾ ਅਨੁਸਾਰ ਉਸ ਦੇ ਭਰਾ ਦਾ ਦਾ ਇੰਟਰਵਿਊ ਲਿਆ ਗਿਆ ਅਤੇ ਉਸ ਨੂੰ ਕੰਪਨੀ ਵਲੋਂ ਡਿਜੀਟਲ ਮਾਰਕੀਟਿੰਗ ਦੀ ਨੌਕਰੀ ਲਈ ਚੁਣਿਆ ਗਿਆ। ਕੰਪਨੀ ਨੇ ਪੀੜਤ ਨੂੰ ਵੀਜ਼ਾ ਅਤੇ ਹਵਾਈ ਯਾਤਰਾ ਦੀ ਟਿਕਟ ਭੇਜੀ। ਆਸੀਸ ਨੂੰ ਮੁੰਬਈ ਦੇ ਇਕ ਵਿਅਕਤੀ ਅਤੇ ਚੀਨ ਦੇ ਇਕ ਹੋਰ ਵਿਅਕਤੀ ਨਾਲ ਨੌਕਰੀ ਮਿਲੀ ਹੈ।’’

ਸ਼ਿਕਾਇਤਕਰਤਾ ਨੇ ਦਸਿਆ ਕਿ ਆਸੀਸ ਨੇ 12 ਸਤੰਬਰ ਨੂੰ ਥਾਈਲੈਂਡ ਲਈ ਉਡਾਣ ਭਰੀ ਅਤੇ ਮੁੰਬਈ ਦੇ ਵਿਅਕਤੀ ਨਾਲ ਉਥੇ ਪਹੁੰਚਣ ਤੋਂ ਬਾਅਦ ਉਸ ਨੂੰ ਕਿਸੇ ਅਣਦੱਸੀ ਥਾਂ ’ਤੇ ਲਿਜਾਇਆ ਗਿਆ, ਜਿਥੇ ਕੰਪਨੀ ਵਲੋਂ ਉਸ ਨੂੰ ਲੋਕਾਂ ਨੂੰ ਕਿ੍ਰਪਟੋਕਰੰਸੀ ਖਰੀਦਣ ਲਈ ਮਨਾਉਣ ਅਤੇ ਫਰਜੀ ਸੋਸਲ ਮੀਡੀਆ ਪ੍ਰੋਫਾਈਲਾਂ ਦੀ ਵਰਤੋਂ ਕਰਕੇ ਧੋਖਾ ਦੇਣ ਲਈ ਕਿਹਾ ਗਿਆ। ਕੰਪਨੀ ਦੇ ਸੁਰੱਖਿਆ ਮੁਲਾਜਮਾਂ ਨੇ ਪੀੜਤ ਨੂੰ ਉਸ ਦੇ ਪਰਵਾਰ ਨਾਲ ਸੰਪਰਕ ਵੀ ਨਹੀਂ ਕਰਨ ਦਿਤਾ ਜਾ ਰਿਹਾ ਅਤੇ ਉਸ ਨੂੰ ਬੰਧਕ ਬਣਾ ਲਿਆ ਹੈ। ਸ਼ਿਕਾਇਤਕਰਤਾ ਨੇ ਦਸਿਆ ਕਿ ਆਸੀਸ ਨੇ ਕਿਸੇ ਤਰ੍ਹਾਂ ਇਕ ਵਾਰ ਪਰਵਾਰ ਦੇ ਮੈਂਬਰਾਂ ਨਾਲ ਸੰਪਰਕ ਕੀਤਾ ਅਤੇ ਅਪਣੀ ਤਕਲੀਫ਼ ਦੱਸੀ, ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿਤੀ ਗਈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement