ਗਿਆਨਵਾਪੀ ਮਾਮਲਾ : ਨਹੀਂ ਹੋਵੇਗੀ ਕਥਿਤ ਸ਼ਿਵਲਿੰਗ ਦੀ ਵਿਗਿਆਨਕ ਜਾਂਚ, ਵਾਰਾਣਸੀ ਅਦਾਲਤ ਨੇ ਦਿਤਾ ਹੁਕਮ 
Published : Oct 14, 2022, 3:45 pm IST
Updated : Oct 14, 2022, 3:45 pm IST
SHARE ARTICLE
Gyanvapi Case: Setback For Hindu Side, No Scientific Probe Of 'Shivling'
Gyanvapi Case: Setback For Hindu Side, No Scientific Probe Of 'Shivling'

ਕਾਰਬਨ ਡੇਟਿੰਗ ਦੀ ਮੰਗ ਵਾਲੀ ਪਟੀਸ਼ਨ ਰੱਦ 

ਨਵੀਂ ਦਿੱਲੀ : ਵਾਰਾਣਸੀ ਦੇ ਗਿਆਨਵਾਪੀ ਕੰਪਲੈਕਸ 'ਚ ਮਿਲੇ 'ਕਥਿਤ ਸ਼ਿਵਲਿੰਗ' ਦੀ ਕੋਈ ਕਾਰਬਨ ਡੇਟਿੰਗ ਨਹੀਂ ਹੋਵੇਗੀ। ਪੰਜ ਹਿੰਦੂ ਔਰਤਾਂ ਨੇ ਗਿਆਨਵਾਪੀ ਮਸਜਿਦ ਦੇ ਵਜ਼ੂਖਾਨਾ ਵਿੱਚ ਮਿਲੇ ਸ਼ਿਵਲਿੰਗ ਵਰਗੀ ਬਣਤਰ ਦੀ ਉਮਰ, ਲੰਬਾਈ ਅਤੇ ਚੌੜਾਈ ਦੀ ਵਿਗਿਆਨਕ ਜਾਂਚ ਦੀ ਮੰਗ ਕੀਤੀ ਸੀ। ਜਾਂਚ ਲਈ ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਨੂੰ ਆਦੇਸ਼ ਦੇਣ ਦੀ ਅਪੀਲ ਕੀਤੀ ਗਈ ਸੀ।

ਜ਼ਿਲ੍ਹਾ ਜੱਜ ਡਾਕਟਰ ਅਜੇ ਕ੍ਰਿਸ਼ਨ ਵਿਸ਼ਵੇਸ਼ ਦੀ ਅਦਾਲਤ ਨੇ ਇਸ ਮੰਗ ਨੂੰ ਰੱਦ ਕਰ ਦਿੱਤਾ ਹੈ। ਦੱਸ ਦੇਈਏ ਕਿ ਸੁਣਵਾਈ ਦੌਰਾਨ ਕੁੱਲ 58 ਲੋਕਾਂ ਨੂੰ ਕੋਰਟ ਰੂਮ 'ਚ ਐਂਟਰੀ ਦਿੱਤੀ ਗਈ। ਅਦਾਲਤ ਦੇ ਹੁਕਮਾਂ ਤੋਂ ਬਾਅਦ ਹਿੰਦੂ ਪੱਖ ਦੇ ਵਕੀਲ ਸ਼ਿਵਮ ਗੌੜ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿਸ ਜਗ੍ਹਾ 'ਤੇ ਕਥਿਤ ਸ਼ਿਵਲਿੰਗ ਮਿਲਿਆ ਹੈ, ਉਸ ਦੀ ਸੁਰੱਖਿਆ ਕੀਤੀ ਜਾਵੇ।

ਇਸ ਦਾ ਹਵਾਲਾ ਦਿੰਦਿਆਂ ਜ਼ਿਲ੍ਹਾ ਅਦਾਲਤ ਨੇ ਕਾਰਬਨ ਡੇਟਿੰਗ ਜਾਂ ਹੋਰ ਵਿਗਿਆਨਕ ਢੰਗ ਨਾਲ ਜਾਂਚ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਪਹਿਲਾਂ ਦੀ ਤਰ੍ਹਾਂ, ਪਟੀਸ਼ਨ ਦਾਇਰ ਕਰਨ ਵਾਲੀਆਂ ਔਰਤਾਂ ਵਿੱਚੋਂ ਰਾਖੀ ਸਿੰਘ ਅਦਾਲਤ ਵਿੱਚ ਹਾਜ਼ਰ ਨਹੀਂ ਸੀ। ਸੁਣਵਾਈ ਦੌਰਾਨ ਬਾਕੀ ਚਾਰ ਔਰਤਾਂ ਸੀਤਾ ਸਾਹੂ, ਮੰਜੂ ਵਿਆਸ, ਰੇਖਾ ਪਾਠਕ ਅਤੇ ਲਕਸ਼ਮੀ ਦੇਵੀ ਹਾਜ਼ਰ ਸਨ।

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement