ਅੰਧਵਿਸ਼ਵਾਸ ਨੇ ਲਈ ਧੀ ਦੀ ਜਾਨ, ਪਿਤਾ ਨੇ ਰੱਖਿਆ ਭੁੱਖਾ ਤੇ ਫਿਰ ਕੀਤੀ ਕੁੱਟਮਾਰ, ਮੌਤ 
Published : Oct 14, 2022, 3:29 pm IST
Updated : Oct 14, 2022, 3:34 pm IST
SHARE ARTICLE
File Photo
File Photo

ਪਿਤਾ ਮੰਨਦਾ ਸੀ ਕਿ ਭੂਤ ਤਾਂਤਰਿਕ ਰਸਮਾਂ ਅਤੇ ਕੁੱਟਮਾਰ ਕਰਕੇ ਭੱਜ ਜਾਂਦੇ ਹਨ ਤਾਂ ਉਹਨਾਂ ਨੇ ਬੱਚੀ ਦੀ ਕੁੱਟਮਾਰ ਕੀਤੀ।

 

ਸੂਰਤ : ਗੁਜਰਾਤ 'ਚ ਅੰਧਵਿਸ਼ਵਾਸ ਕਾਰਨ ਇਕ ਧੀ ਦੀ ਹੱਤਿਆ ਕਰ ਦਿੱਤੀ ਗਈ। ਪਿਤਾ ਅਤੇ ਤਾਏ ਨੂੰ ਇਹ ਸ਼ੱਕ ਸੀ ਕਿ ਉਹਨਾਂ ਦੀ ਧੀ ਨੂੰ ਭੂਤ ਚਿੰਬੜੇ ਹੋਏ ਸਨ। ਜਿਸ ਨੂੰ ਲੈ ਕੇ ਪਿਤਾ ਨੇ ਪਹਿਲਾਂ ਤਾਂ ਅਪਣੀ ਲੜਕੀ ਨੂੰ ਭੁੱਖੇ ਰੱਖਿਆ ਤੇ ਫਿਰ ਗੰਨੇ ਦੇ ਖੇਤ 'ਚ ਬੰਨ੍ਹ ਕੇ ਕੁੱਟਿਆ ਜਿਸ ਕਰ ਕੇ ਉਸ ਦੀ ਮੌਤ ਹੋ ਗਈ। 
ਲੜਕੀ ਦੇ ਪਿਤਾ ਤੇ ਤਾਏ ਨੂੰ ਤੰਤਰ-ਮੰਤਰ ਵਿਚ ਵਿਸ਼ਵਾਸ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਭੂਤ ਤਾਂਤਰਿਕ ਰਸਮਾਂ ਅਤੇ ਕੁੱਟਮਾਰ ਕਰਕੇ ਭੱਜ ਜਾਂਦੇ ਹਨ ਤਾਂ ਉਹਨਾਂ ਨੇ ਬੱਚੀ ਦੀ ਕੁੱਟਮਾਰ ਕੀਤੀ। ਜਦੋਂ ਬੱਚੀ ਦੀ ਮਾਂ ਅਤੇ ਨਾਨੇ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਐੱਫ.ਆਈ.ਆਰ. ਦਰਜ ਕਰਵਾਈ ਤਾਂ ਮਾਮਲਾ ਸਾਹਮਣੇ ਆਇਆ। ਘਟਨਾ ਗਿਰ ਸੋਮਨਾਥ ਜ਼ਿਲ੍ਹੇ ਦੇ ਤਲਾਲਾ ਦੇ ਧਾਵਾ ਪਿੰਡ ਦੀ ਹੈ।

ਪੁਲਿਸ ਮੁਤਾਬਕ ਮ੍ਰਿਤਕ ਧੈਰਿਆ ਦੀ ਉਮਰ 14 ਸਾਲ ਸੀ। ਉਹ 9ਵੀਂ ਜਮਾਤ ਵਿਚ ਪੜ੍ਹਦੀ ਸੀ ਤੇ ਕਰੀਬ ਇਕ ਸਾਲ ਤੋਂ ਆਪਣੇ ਤਾਏ ਦਿਲੀਪ ਅਕਬਰੀ ਦੇ ਘਰ ਧਾਵਾ ਪਿੰਡ ਵਿਚ ਰਹਿ ਰਹੀ ਸੀ।  1 ਅਕਤੂਬਰ ਨੂੰ ਉਸ ਨੇ ਹੀ ਸੂਰਤ ਦੇ ਰਹਿਣ ਵਾਲੇ ਆਪਣੇ ਭਰਾ ਯਾਨੀ ਧੈਰਿਆ ਦੇ ਪਿਤਾ ਭਾਵੇਸ਼ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਬੇਟੀ ਨੂੰ ਭੂਤ ਚਿੰਬੜੇ ਹੋਏ ਹਨ। ਪਿਤਾ ਸੂਰਤ ਤੋਂ ਧਾਵਾ ਪਹੁੰਚਿਆ। ਇਸ ਤੋਂ ਬਾਅਦ ਦੋਵਾਂ ਨੇ ਸਲਾਹ ਕਰਕੇ ਬੇਟੀ ਦਾ ਭੂਤ ਕੱਢਣ ਲਈ ਤੰਤਰ ਦਾ ਰਸਤਾ ਚੁਣਿਆ। 

1 ਅਕਤੂਬਰ ਨੂੰ ਦਿਲੀਪ ਅਤੇ ਭਾਵੇਸ਼ ਧੈਰਿਆ ਨੂੰ ਪਿੰਡ ਦੇ ਗੰਨੇ ਦੇ ਖੇਤ 'ਚ ਲੈ ਗਏ ਅਤੇ ਉੱਥੇ ਉਸ ਨੂੰ ਬੰਨ੍ਹ ਦਿੱਤਾ। 2 ਦਿਨਾਂ ਬਾਅਦ ਦੋਵੇਂ ਭਰਾ ਫਿਰ ਖੇਤ ਵਿਚ ਪਹੁੰਚੇ ਅਤੇ ਧੈਰਿਆ ਦੀ ਕੁੱਟਮਾਰ ਕੀਤੀ। ਇਸ 'ਤੇ ਧੈਰਿਆ ਬੇਸੁੱਧ ਹੋ ਗਈ। ਦੋਵੇਂ ਭਰਾ ਉਸ ਨੂੰ ਉਸੇ ਹਾਲਤ ਵਿਚ ਛੱਡ ਕੇ ਘਰ ਆ ਗਏ। 5 ਅਕਤੂਬਰ ਨੂੰ ਉਹ ਫਿਰ ਖੇਤ ਗਏ ਤਾਂ ਦੇਖਿਆ ਕਿ ਬੇਟੀ ਉਸੇ ਹਾਲਤ 'ਚ ਪਈ ਸੀ।

ਫਿਰ ਵੀ ਉਨ੍ਹਾਂ ਨੇ ਕੁਝ ਨਹੀਂ ਕੀਤਾ। 7 ਅਕਤੂਬਰ ਨੂੰ ਸਵੇਰੇ 11 ਵਜੇ ਜਦੋਂ ਦੋਵੇਂ ਖੇਤ ਪਹੁੰਚੇ ਤਾਂ ਬੇਟੀ ਦੇ ਸਰੀਰ 'ਚੋਂ ਬਦਬੂ ਆ ਰਹੀ ਸੀ। ਉਨ੍ਹਾਂ ਸੋਚਿਆ ਕਿ ਬੇਟੀ ਦੀ ਮੌਤ ਹੋ ਗਈ ਹੈ। ਦੋਵਾਂ ਨੇ ਉਸੇ ਰਾਤ ਕੁੜੀ ਦੀ ਲਾਸ਼ ਨੂੰ ਖੇਤ ਵਿਚ ਸਾੜ ਦਿੱਤਾ। ਅਗਲੇ ਦਿਨ ਸੂਰਤ ਵਿਚ ਰਹਿ ਰਹੀ ਲੜਕੀ ਦੀ ਮਾਂ ਨੂੰ ਧੀ ਦੀ ਮੌਤ ਦੀ ਸੂਚਨਾ ਦਿੱਤੀ ਗਈ। 

ਮਾਂ ਨੇ ਇਹ ਖ਼ਬਰ ਆਪਣੇ ਪਿਤਾ ਨੂੰ ਦੱਸੀ ਤਾਂ ਦੋਵੇਂ ਪਿੰਡ ਪਹੁੰਚੇ ਅਤੇ ਭਾਵੇਸ਼ ਨੂੰ ਪੁੱਛਿਆ ਕਿ ਅੰਤਿਮ ਸੰਸਕਾਰ ਲਈ ਸਾਡਾ ਇੰਤਜ਼ਾਰ ਕਿਉਂ ਨਹੀਂ ਕੀਤਾ ਗਿਆ। ਸ਼ੱਕ ਹੋਣ 'ਤੇ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਖੇਤ 'ਚੋਂ ਕੁਝ ਸਾਮਾਨ ਅਤੇ ਬੇਟੀ ਦੀ ਸੜੀ ਹੋਈ ਲਾਸ਼ ਬਰਾਮਦ ਹੋਈ ਹੈ। ਜਾਂਚ ਵਿਚ ਪੁਲਿਸ ਨੂੰ ਸੀ.ਸੀ.ਟੀ.ਵੀ. ਫੁਟੇਜ ਵੀ ਮਿਲੇ ਹਨ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement