
ਤਿੰਨਾਂ ਦੋਸ਼ੀਆਂ ਨੂੰ ਇੱਕ-ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ
ਤਿਰੂਵਨੰਤਪੁਰਮ -ਕੇਰਲ ਦੀ ਇੱਕ ਸੈਸ਼ਨ ਅਦਾਲਤ ਨੇ ਸੋਮਵਾਰ ਨੂੰ 2013 ਦੇ ਅਨਾਵੂਰ ਨਰਾਇਣਨ ਨਾਇਰ ਦੀ ਹੱਤਿਆ ਲਈ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ 11 ਕਾਰਕੁੰਨਾਂ ਨੂੰ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਵਿਸ਼ੇਸ਼ ਸਰਕਾਰੀ ਵਕੀਲ ਐਮ.ਆਰ. ਵਿਜੇ ਕੁਮਾਰ ਨਾਇਰ ਨੇ ਦੱਸਿਆ ਕਿ ਨੇਯਾਤਿੱਨਕਾਰਾ ਅਦਾਲਤ ਦੀ ਵਧੀਕ ਸੈਸ਼ਨ ਜੱਜ ਕਵਿਤਾ ਗੰਗਾਧਰਨ ਨੇ ਕਤਲ ਮਾਮਲੇ ਦੇ ਤਿੰਨਾਂ ਦੋਸ਼ੀਆਂ 'ਤੇ ਇੱਕ-ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।