ਮਹਾਰਾਸ਼ਟਰ ਦਾ ਆਦਿਵਾਸੀ ਨੌਜਵਾਨ ਅਮਰੀਕਾ 'ਚ ਬਣਿਆ ਸੀਨੀਅਰ ਵਿਗਿਆਨੀ
Published : Nov 14, 2022, 9:58 am IST
Updated : Nov 14, 2022, 9:58 am IST
SHARE ARTICLE
A tribal youth from Maharashtra became a senior scientist in America
A tribal youth from Maharashtra became a senior scientist in America

ਭਾਸਕਰ ਹਲਾਮੀ ਨੇ ਦੱਸੀ ਆਪਣੇ ਬਚਪਨ ਦੀ ਸੰਘਰਸ਼ ਭਰੀ ਕਹਾਣੀ 

ਜੰਗਲੀ ਚੌਲ ਅਤੇ ਫੁੱਲ ਖਾ ਕੇ ਕੱਟਿਆ ਬਚਪਨ :  ਭਾਸਕਰ ਹਲਾਮੀ 
ਨਾਗਪੁਰ :
ਮਹਾਰਾਸ਼ਟਰ ਦੇ ਗੜ੍ਹਚਿਰੌਲੀ ਦੇ ਇਕ ਦੂਰ-ਦੁਰਾਡੇ ਪਿੰਡ ’ਚ ਬਚਪਨ ਵਿਚ ਇਕ ਸਮੇਂ ਦੇ ਭੋਜਨ ਲਈ ਸੰਘਰਸ਼ ਕਰਨ ਤੋਂ ਲੈ ਕੇ ਅਮਰੀਕਾ ’ਚ ਸੀਨੀਅਰ ਵਿਗਿਆਨੀ ਬਣਨ ਤਕ ਭਾਸਕਰ ਹਲਾਮੀ ਦਾ ਜੀਵਨ ਇਸ ਗੱਲ ਦੀ ਮਿਸਾਲ ਹੈ ਕਿ ਸਖ਼ਤ ਮਿਹਨਤ ਨਾਲ ਕੁੱਝ ਵੀ ਹਾਸਲ ਕੀਤਾ ਜਾ ਸਕਦਾ ਹੈ। ਕੁਰਖੇੜਾ ਤਹਿਸੀਲ ਦੇ ਪਿੰਡ ਚਿਰਚੜੀ ’ਚ ਇਕ ਆਦਿਵਾਸੀ ਭਾਈਚਾਰੇ ’ਚ ਪੈਦਾ ਹੋਏ ਹਲਾਮੀ ਹੁਣ ਮੈਰੀਲੈਂਡ, ਅਮਰੀਕਾ ’ਚ ਬਾਇਓਫਾਰਮਾਸਿਊਟੀਕਲ ਕੰਪਨੀ ਸਿਰਨਾਮਿਕਸ ਇੰਕ ਦੇ ਖੋਜ ਅਤੇ ਵਿਕਾਸ ਵਿਭਾਗ ’ਚ ਇਕ ਸੀਨੀਅਰ ਵਿਗਿਆਨੀ ਹੈ।


ਕੰਪਨੀ ਜੈਨੇਟਿਕ ਦਵਾਈ ’ਚ ਖੋਜ ਕਰਦੀ ਹੈ ਅਤੇ ਹਲਾਮੀ ਆਰ.ਐਨ.ਏ. ਨਿਰਮਾਣ ਅਤੇ ਸੰਸਲੇਸ਼ਣ ਦਾ ਕੰਮ ਦੇਖਦੇ ਹਨ। ਹਲਾਮੀ ਦਾ ਸਫ਼ਲ ਵਿਗਿਆਨੀ ਬਣਨ ਦਾ ਸਫ਼ਰ ਰੁਕਾਵਟਾਂ ਭਰਿਆ ਰਿਹਾ ਹੈ ਅਤੇ ਉਸ ਨੇ ਕਈ ਥਾਵਾਂ ’ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਉਹ ਬੈਚਲਰ ਆਫ਼ ਸਾਇੰਸ, ਪੋਸਟ ਗ੍ਰੈਜੂਏਟ ਡਿਗਰੀ ਅਤੇ ਪੀਐਚ.ਡੀ. ਕਰਨ ਵਾਲੇ ਚਿਰਚੜੀ ਪਿੰਡ ਦੇ ਪਹਿਲੇ ਵਿਅਕਤੀ ਹਨ।

ਹਲਾਮੀ ਨੇ ਅਪਣੇ ਬਚਪਨ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕੀਤਾ ਕਿ ਕਿਵੇਂ ਉਨ੍ਹਾਂ ਦਾ ਪ੍ਰਵਾਰ ਬਹੁਤ ਥੋੜ੍ਹੇ ’ਚ ਗੁਜ਼ਾਰਾ ਕਰਦਾ ਸੀ। 44 ਸਾਲਾ ਵਿਗਿਆਨੀ ਨੇ ਕਿਹਾ,“ਸਾਨੂੰ ਇਕ ਸਮੇਂ ਦੇ ਭੋਜਨ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਸੀ।  ਮੇਰੇ ਮਾਤਾ-ਪਿਤਾ ਅਜੇ ਤਕ ਸੋਚਦੇ ਸਨ ਕਿ ਜਦੋਂ ਭੋਜਨ ਜਾਂ ਕੰਮ ਨਹੀਂ ਸੀ ਤਾਂ ਪ੍ਰਵਾਰ ਨੇ ਉਸ ਸਮੇਂ ਕਿਵੇਂ ਗੁਜ਼ਾਰਾ ਕੀਤਾ।’’ 

ਉਸ ਨੇ ਅੱਗੇ ਕਿਹਾ ਕਿ ਸਾਲ ਦੇ ਕੱੁਝ ਮਹੀਨੇ, ਖਾਸ ਤੌਰ ’ਤੇ ਮਾਨਸੂਨ ਬਹੁਤ ਹੀ ਮੁਸ਼ਕਲ ਹੁੰਦੇ ਸਨ ਕਿਉਂਕਿ ਪਰਵਾਰ ਕੋਲ ਥੋੜ੍ਹਾ ਜਿਹਾ ਖੇਤ ਹੁੰਦਾ ਸੀ, ਉਸ ਵਿਚ ਕੋਈ ਫ਼ਸਲ ਨਹੀਂ ਹੁੰਦੀ ਸੀ। ਹਲਾਮੀ ਨੇ ਕਿਹਾ,‘‘ਅਸੀਂ ਮਹੂਆ ਦੇ ਫੁੱਲਾਂ ਨੂੰ ਪਕਾ ਕੇ ਖਾਂਦੇ ਸੀ, ਜੋ ਖਾਣਾ ਅਤੇ ਹਜ਼ਮ ਕਰਨਾ ਆਸਾਨ ਨਹੀਂ ਹੁੰਦੇ ਸਨ। ਅਸੀਂ ਪਰਸੌਦ (ਜੰਗਲੀ ਚੌਲ) ਇਕੱਠੇ ਕਰਦੇ ਸੀ ਅਤੇ ਢਿੱਡ ਭਰਨ ਲਈ ਇਸ ਚੌਲ ਦੇ ਆਟੇ ਨੂੰ ਪਾਣੀ ’ਚ ਪਕਾਉਂਦੇ ਸੀ। ਇਹ ਸਿਰਫ਼ ਸਾਡੀ ਗੱਲ ਨਹੀਂ ਸਨ, ਸਗੋਂ ਇਹ ਪਿੰਡ ਦੇ 90 ਫ਼ੀ ਸਦੀ ਲੋਕਾਂ ਦੇ ਰਹਿਣ ਦਾ ਸਾਧਨ ਸੀ।” 

ਚਿਰਚੜੀ 400 ਤੋਂ 500 ਪਰਵਾਰਾਂ ਦਾ ਪਿੰਡ ਹੈ। ਹਲਾਮੀ ਦੇ ਮਾਤਾ-ਪਿਤਾ ਪਿੰਡ ’ਚ ਘਰੇਲੂ ਸਹਾਇਕਾਂ ਵਜੋਂ ਕੰਮ ਕਰਦੇ ਸਨ, ਕਿਉਂਕਿ ਉਨ੍ਹਾਂ ਦੇ ਛੋਟੇ ਜਿਹੇ ਖੇਤ ਵਿਚੋਂ ਪੈਦਾਵਾਰ ਪਰਵਾਰ ਦਾ ਗੁਜ਼ਾਰਾ ਚਲਾਉਣ ਲਈ ਕਾਫੀ ਨਹੀਂ ਸੀ। ਹਾਲਾਤ ਉਦੋਂ ਸੁਧਰ ਗਏ ਜਦੋਂ 7ਵੀਂ ਜਮਾਤ ਤਕ ਪੜ੍ਹੇ ਹਲਾਮੀ ਦੇ ਪਿਤਾ ਨੂੰ ਕਰੀਬ 100 ਕਿਲੋਮੀਟਰ ਦੂਰ ਕਸਾਨਸੂਰ ਤਹਿਸੀਲ ਦੇ ਇਕ ਸਕੂਲ ’ਚ ਨੌਕਰੀ ਮਿਲ ਗਈ।     

SHARE ARTICLE

ਏਜੰਸੀ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement