ਜੰਮੂ ਕਸ਼ਮੀਰ 'ਚ ਦਾਖ਼ਲ ਹੋਣ ਤੋਂ ਰੋਕਣ ਦਾ ਮਾਮਲਾ: MP ਸਿਮਰਨਜੀਤ ਸਿੰਘ ਮਾਨ ਦੇ ਠਹਿਰਨ ਵਾਲੇ ਹੋਟਲ ’ਚ ਪੁਲਿਸ ਨੇ ਮਾਰਿਆ ਛਾਪਾ
Published : Nov 14, 2022, 3:48 pm IST
Updated : Nov 14, 2022, 3:48 pm IST
SHARE ARTICLE
The case of preventing entry into Jammu and Kashmir: Police raided the hotel where MP Simranjit Singh Mann was staying.
The case of preventing entry into Jammu and Kashmir: Police raided the hotel where MP Simranjit Singh Mann was staying.

ਅੱਜ ਅਦਾਲਤ 'ਚ ਸੁਣਵਾਈ ਲਈ ਕਠੂਆ ਪਹੁੰਚੇ MP ਸਿਮਰਨਜੀਤ ਸਿੰਘ ਮਾਨ

MP ਸਿਮਰਨਜੀਤ ਸਿੰਘ ਮਾਨ ਨੂੰ ਜੰਮੂ ਕਸ਼ਮੀਰ 'ਚ ਦਾਖ਼ਲ ਹੋਣ ਤੋਂ ਰੋਕਣ ਦਾ ਮਾਮਲਾ
ਪੁਲਿਸ ਨੇ ਹੋਟਲ ’ਚ ਮਾਰਿਆ ਛਾਪਾ, MP ਮਾਨ ਨੂੰ ਨਹੀਂ ਦਿੱਤੀ ਕੋਰਟ ਜਾਣ ਦੀ ਇਜਾਜ਼ਤ
ਹੁਣ 29 ਨਵੰਬਰ ਨੂੰ ਹੋਵੇਗੀ ਮਾਮਲੇ ਦੀ ਸੁਣਵਾਈ 

ਕਠੂਆ : ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨਾਲ ਸਬੰਧਿਤ ਵੱਡੀ ਖ਼ਬਰ ਸਾਹਮਣੇ ਆਈ ਹੈ। ਕਠੂਆ ਪਹੁੰਚੇ ਸਿਮਰਨਜੀਤ ਸਿੰਘ ਮਾਨ ਜਿਸ ਹੋਟਲ ਵਿਚ ਰੁਕੇ ਸਨ ਉਥੇ ਛਾਪੇਮਾਰੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸਾਂਸਦ ਸਿਮਰਨਜੀਤ ਸਿੰਘ ਮਾਨ ਜੰਮੂ ਕਸ਼ਮੀਰ ਜਾਣ ਲਈ ਸੰਗਰੂਰ ਤੋਂ ਰਵਾਨਾ ਹੋਏ ਸਨ। ਜਿਹਨਾਂ ਨੂੰ J&K ਦੇ ਬਾਰਡਰ 'ਤੇ ਰੋਕ ਲਿਆ ਗਿਆ।

ਜਿਸ ਤੋਂ ਬਾਅਦ ਉਨ੍ਹਾਂ ਵਲੋਂ 17 ਤੋਂ 20 ਅਕਤੂਬਰ ਤੱਕ ਲਗਾਤਾਰ ਜੰਮੂ ਕਸ਼ਮੀਰ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਗਿਆ ਅਤੇ ਇਸ ਮਾਮਲੇ ਵਿਚ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਗਿਆ। ਅਦਾਲਤ ਵੱਲੋਂ 14 ਨਵੰਬਰ 2022 ਨੂੰ ਸੁਣਵਾਈ ਦੀ ਤਰੀਖ ਦਿੱਤੀ ਗਈ ਸੀ। ਅੱਜ 14 ਨਵੰਬਰ ਨੂੰ ਜਦੋਂ ਉਹ ਆਪਣੀ ਤਰੀਕ ਭੁਗਤਣ ਕਠੂਆ ਪਹੁੰਚੇ ਤਾਂ ਪੁਲਿਸ ਅਮਲੇ ਵੱਲੋਂ ਉਨ੍ਹਾਂ ਨੂੰ ਇਕ ਹੋਟਲ ਜਿਸ ਵਿਚ ਉਹ ਪਿਛਲੀ ਰਾਤ ਤੋਂ ਠਹਿਰੇ ਹੋਏ ਸਨ ਘੇਰ ਲਿਆ ਗਿਆ।

ਸੰਸਦ ਮੈਂਬਰ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਰਟ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਉਹਨਾਂ ਦੇ ਸਮਰਥਕਾਂ ਵਲੋਂ ਕੋਰਟ ਤੋਂ ਅਗਲੀ ਤਰੀਕ 29 ਨਵੰਬਰ 2022 ਲਈ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਜਥੇਬੰਦੀ ਵੱਲੋਂ ਸਲਾਹ ਕਰ ਕੇ ਅਗਲੀ ਵਿਉਂਤਬੰਦੀ ਘੜੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement