Aishwarya Rai News: ਪਾਕਿਸਤਾਨੀ ਕ੍ਰਿਕਟਰ ਨੇ ਐਸ਼ਵਰਿਆ ਰਾਏ ਬਾਰੇ ਕੀਤੀ ਮਾੜੀ ਭਾਸ਼ਾ ਦੀ ਵਰਤੋਂ, ਹੱਸਦੇ ਰਹੇ ਅਫਰੀਦੀ
Published : Nov 14, 2023, 1:35 pm IST
Updated : Nov 14, 2023, 1:41 pm IST
SHARE ARTICLE
File Photo
File Photo

'ਵਿਸ਼ਵ ਕੱਪ ਦੇ ਇਤਿਹਾਸ 'ਚ 5 ਮੈਚ ਹਾਰਨ ਵਾਲੀ ਪਹਿਲੀ ਪਾਕਿਸਤਾਨੀ ਟੀਮ'

Abdul Razzaq makes cheap comment on Aishwarya Rai news: ਵਿਸ਼ਵ ਕੱਪ 2023 ਵਿਚ ਪਾਕਿਸਤਾਨ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਟੀਮ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਸਾਰਿਆਂ ਦੇ ਨਿਸ਼ਾਨੇ 'ਤੇ ਹਨ। ਸਾਬਕਾ ਪਾਕਿਸਤਾਨੀ ਕ੍ਰਿਕਟਰ ਆਪਣੀ ਟੀਮ ਦੇ ਕਪਤਾਨ, ਖਿਡਾਰੀਆਂ ਅਤੇ ਬੋਰਡ ਅਧਿਕਾਰੀਆਂ 'ਤੇ ਆਪਣਾ ਗੁੱਸਾ ਕੱਢ ਰਹੇ ਹਨ। ਇਸ ਦੌਰਾਨ ਸਾਬਕਾ ਪਾਕਿਸਤਾਨੀ ਆਲਰਾਊਂਡਰ ਅਬਦੁਲ ਰਜ਼ਾਕ ਇਸ ਮਾਮਲੇ 'ਚ ਆਪਣੀ ਸੀਮਾ ਨੂੰ ਭੁੱਲ ਗਏ।

ਸੋਮਵਾਰ 13 ਨਵੰਬਰ ਨੂੰ ਇਕ ਪ੍ਰੋਗਰਾਮ ਦੌਰਾਨ ਜਦੋਂ ਰਜ਼ਾਕ ਟੀਮ ਅਤੇ ਬੋਰਡ 'ਤੇ ਜ਼ੁਬਾਨੀ ਹਮਲੇ ਕਰ ਰਹੇ ਸਨ ਤਾਂ ਉਹ ਆਪਣੀ ਸੀਮਾ ਭੁੱਲ ਗਏ ਅਤੇ ਬਾਲੀਵੁੱਡ ਸਟਾਰ ਐਸ਼ਵਰਿਆ ਰਾਏ ਬਾਰੇ ਬੁਰਾ-ਭਲਾ ਬੋਲਿਆ।

ਰਜ਼ਾਕ ਨੇ ਆਪਣੀ ਮਿਸਾਲ ਦਿੰਦੇ ਹੋਏ ਕਿਹਾ ਕਿ ਸਾਬਕਾ ਕਪਤਾਨ ਯੂਨਿਸ ਖਾਨ ਦੇ ਇਰਾਦੇ ਚੰਗੇ ਸਨ ਅਤੇ ਇਸ ਲਈ ਉਹ ਆਪਣੇ ਕਪਤਾਨ ਅਤੇ ਪਾਕਿਸਤਾਨ ਲਈ ਚੰਗਾ ਪ੍ਰਦਰਸ਼ਨ ਕਰ ਸਕੇ। ਫਿਰ ਰਜ਼ਾਕ ਨੇ ਮੌਜੂਦਾ ਪਾਕਿਸਤਾਨੀ ਬੋਰਡ ਅਤੇ ਟੀਮ ਦੇ ਇਰਾਦਿਆਂ 'ਤੇ ਸਵਾਲ ਚੁਕਦਿਆਂ ਹੋਇਆ ਕਿਹਾ ਕਿ ਉਨ੍ਹਾਂ ਦਾ ਖਿਡਾਰੀਆਂ ਨੂੰ ਵਿਕਸਿਤ ਕਰਨ ਦਾ ਇਰਾਦਾ ਨਹੀਂ ਹੈ। ਰਜ਼ਾਕ ਨੇ ਆਪਣੀ ਜ਼ੁਬਾਨ 'ਤੇ ਕਾਬੂ ਨਾ ਰੱਖਦਿਆਂ ਕਿਹਾ ਕਿ ਜੇਕਰ ਕਿਸੇ ਦਾ ਇਰਾਦਾ ਐਸ਼ਵਰਿਆ ਰਾਏ ਨਾਲ ਵਿਆਹ ਕਰਾਉਣਾ ਹੈ ਅਤੇ ਬੱਚੇ ਵੀ ਸੁੰਦਰ ਬਣ ਜਾਣ ਤਾਂ ਅਜਿਹਾ ਨਹੀਂ ਹੋ ਸਕਦਾ।

ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹਾ ਘਟੀਆ ਬਿਆਨ ਸੁਣ ਕੇ ਸਮਾਗਮ ਵਿਚ ਮੌਜੂਦ ਪੱਤਰਕਾਰ ਅਤੇ ਹੋਰ ਲੋਕ ਹੱਸਣ ਲੱਗ ਪਏ। ਸਿਰਫ ਉਹ ਹੀ ਨਹੀਂ ਬਲਕਿ ਰਜ਼ਾਕ ਦੇ ਕੋਲ ਬੈਠੇ ਸ਼ਾਹਿਦ ਅਫਰੀਦੀ, ਉਮਰ ਗੁਲ ਅਤੇ ਸਈਦ ਅਜਮਲ ਵਰਗੇ ਸਾਬਕਾ ਪਾਕਿਸਤਾਨੀ ਖਿਡਾਰੀ ਵੀ ਹੱਸਣ ਅਤੇ ਤਾੜੀਆਂ ਵਜਾਉਣ ਲੱਗੇ। ਹਾਲਾਂਕਿ ਰਜ਼ਾਕ ਨੂੰ ਉਨ੍ਹਾਂ ਦੇ ਅਜਿਹੇ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਝਿੜਕਿਆ ਗਿਆ ਸੀ। 

ਵਿਸ਼ਵ ਕੱਪ 2023 'ਚ ਪਾਕਿਸਤਾਨ ਕ੍ਰਿਕਟ ਟੀਮ ਦਾ ਪ੍ਰਦਰਸ਼ਨ ਖ਼ਰਾਬ ਰਿਹਾ। ਬਾਬਰ ਆਜ਼ਮ ਦੀ ਕਪਤਾਨੀ ਵਾਲੀ ਟੀਮ ਸੈਮੀਫਾਈਨਲ ਲਈ ਵੀ ਕੁਆਲੀਫਾਈ ਨਹੀਂ ਕਰ ਸਕੀ ਅਤੇ ਪੰਜਵੇਂ ਸਥਾਨ 'ਤੇ ਰਹੀ। ਟੀਮ ਨੇ 9 'ਚੋਂ ਸਿਰਫ 4 ਮੈਚ ਜਿੱਤੇ ਅਤੇ ਅਫਗਾਨਿਸਤਾਨ ਵਰਗੀਆਂ ਟੀਮਾਂ ਤੋਂ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਪਾਕਿਸਤਾਨ 'ਚ ਟੀਮ ਦੀ ਕਾਫੀ ਆਲੋਚਨਾ ਹੋ ਰਹੀ ਹੈ। ਬਾਬਰ ਦੀ ਕਪਤਾਨੀ ਅਤੇ ਹੋਰ ਖਿਡਾਰੀਆਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਅਜਿਹਾ ਹੀ ਕੁਝ ਕਰਨ ਦੀ ਕੋਸ਼ਿਸ਼ 'ਚ ਪਾਕਿਸਤਾਨ ਦੇ ਸਾਬਕਾ ਖਿਡਾਰੀ ਨੇ ਮਾੜੀ ਭਾਸ਼ਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।

ਭਾਰਤ 'ਚ ਹੋਏ ਵਿਸ਼ਵ ਕੱਪ 'ਚ ਪਾਕਿਸਤਾਨੀ ਟੀਮ ਨੂੰ ਖ਼ਿਤਾਬ ਦੀ ਦਾਅਵੇਦਾਰ ਨਹੀਂ ਮੰਨਿਆ ਜਾ ਰਿਹਾ ਸੀ ਪਰ ਕਈ ਮਾਹਿਰਾਂ ਦਾ ਮੰਨਣਾ ਸੀ ਕਿ ਇਹ ਟੀਮ ਸੈਮੀਫਾਈਨਲ 'ਚ ਜ਼ਰੂਰ ਪਹੁੰਚੇਗੀ ਪਰ ਅਜਿਹਾ ਵੀ ਨਹੀਂ ਹੋ ਸਕਿਆ। ਇਹ ਟੀਮ ਨਾ ਸਿਰਫ ਲਗਾਤਾਰ 4 ਮੈਚ ਹਾਰੀ, ਸਗੋਂ ਵਿਸ਼ਵ ਕੱਪ ਦੇ ਇਤਿਹਾਸ 'ਚ 5 ਮੈਚ ਹਾਰਨ ਵਾਲੀ ਪਹਿਲੀ ਪਾਕਿਸਤਾਨੀ ਟੀਮ ਵੀ ਬਣ ਗਈ। ਜ਼ਾਹਿਰ ਹੈ ਕਿ ਇਸ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਪੂਰਾ ਪਾਕਿਸਤਾਨ ਗੁੱਸੇ ਨਾਲ ਭਰਿਆ ਹੋਇਆ ਹੈ ਅਤੇ ਖਿਡਾਰੀਆਂ ਨੂੰ ਹਰ ਤਰ੍ਹਾਂ ਨਾਲ ਤਾੜਨਾ ਕੀਤੀ ਜਾ ਰਹੀ ਹੈ।

2011 'ਚ ਵਿਸ਼ਵ ਕੱਪ ਸੈਮੀਫਾਈਨਲ ਖੇਡਣ ਵਾਲੀ ਆਖਰੀ ਪਾਕਿਸਤਾਨੀ ਟੀਮ ਦੇ ਮੈਂਬਰ ਸਾਬਕਾ ਪਾਕਿਸਤਾਨੀ ਆਲਰਾਊਂਡਰ ਅਬਦੁਲ ਰਜ਼ਾਕ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਰਹੇ। ਉਹ ਵੀ ਟੀਮ ਦੇ ਪ੍ਰਦਰਸ਼ਨ 'ਤੇ ਖਿਡਾਰੀਆਂ ਦੀ ਲਗਾਤਾਰ ਆਲੋਚਨਾ ਕਰਨ ਤੋਂ ਖੁੰਝੇ ਨਹੀਂ ਹਨ। ਸਿਰਫ ਖਿਡਾਰੀ ਹੀ ਨਹੀਂ, ਪਾਕਿਸਤਾਨ ਕ੍ਰਿਕਟ ਬੋਰਡ ਵੀ ਉਨ੍ਹਾਂ ਦੇ ਨਿਸ਼ਾਨੇ 'ਤੇ ਰਿਹਾ ਹੈ।

(For more news apart from Abdul Razzaq makes cheap comment on Aishwarya Rai news, stay tuned to Rozana Spokesman)

SHARE ARTICLE

ਏਜੰਸੀ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement