
ਇੰਡੋ- ਤਿੱਬਤੀਅਨ ਬਾਰਡਰ ਪੁਲਿਸ ਨੇ 200 ਤੋਂ ਵੱਧ ਕਾਂਸਟੇਬਲ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਇਹ ਪੋਸਟਾਂ ਖਾਸ ਤੌਰ 'ਤੇ ਖਿਡਾਰੀਆਂ ਲਈ ਹਨ।
ITBP Constable Recruitment 2023: ਇੰਡੋ- ਤਿੱਬਤੀਅਨ ਬਾਰਡਰ ਪੁਲਿਸ ਨੇ 200 ਤੋਂ ਵੱਧ ਕਾਂਸਟੇਬਲ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਇਹ ਪੋਸਟਾਂ ਖਾਸ ਤੌਰ 'ਤੇ ਖਿਡਾਰੀਆਂ ਲਈ ਹਨ। ਮਤਲਬ ਸਿਰਫ਼ ਉਹੀ ਲੋਕ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਨੇ ਖੇਡਾਂ ਵਿਚ ਕੁੱਝ ਖਾਸ ਕੀਤਾ ਹੈ। ਇੰਡੋ ਤਿੱਬਤੀਅਨ ਬਾਰਡਰ ਪੁਲਿਸ ਫੋਰਸ ਦੀਆਂ ਇਹ ਜੀਡੀ ਕਾਂਸਟੇਬਲ ਅਸਾਮੀਆਂ ਲਈ ਸਿਰਫ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਲਈ ਤੁਹਾਨੂੰ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ।
ਵੈੱਬਸਾਈਟ ਦੀ ਜਾਣਕਾਰੀ
ਇਨ੍ਹਾਂ ਪੋਸਟਾਂ ਲਈ ਤੁਸੀਂ recruitment.itbpolice.nic.in ’ਤੇ ਅਪਲਾਈ ਕਰ ਸਕਦੇ ਹੋ।
ਇਸ ਭਰਤੀ ਮੁਹਿੰਮ ਰਾਹੀਂ ਕੁੱਲ 248 ਅਸਾਮੀਆਂ ਭਰੀਆਂ ਜਾਣਗੀਆਂ। ਤੁਸੀਂ ਉਕਤ ਵੈੱਬਸਾਈਟ 'ਤੇ ਨੋਟਿਸ ਵੀ ਦੇਖ ਸਕਦੇ ਹੋ, ਜਿਥੋਂ ਤੁਹਾਨੂੰ ਖਾਲੀ ਅਸਾਮੀਆਂ ਨਾਲ ਸਬੰਧਤ ਵੇਰਵੇ ਮਿਲਣਗੇ।
ਕੌਣ ਕਰ ਸਕਦਾ ਹੈ ਅਪਲਾਈ
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ, ਜੇਕਰ ਇਹ ਅਸਾਮੀਆਂ ਸਪੋਰਟਸ ਕੋਟੇ ਦੇ ਅਧੀਨ ਹਨ, ਤਾਂ ਉਮੀਦਵਾਰ ਲਈ ਨੋਟਿਸ ਵਿਚ ਦਿਤੇ ਗਏ ਕਿਸੇ ਵੀ ਖੇਡ ਵਿਚ ਵਧੀਆ ਪ੍ਰਦਰਸ਼ਨ ਕਰਨਾ ਜ਼ਰੂਰੀ ਹੈ। ਸੂਬਾ ਜਾਂ ਰਾਸ਼ਟਰੀ ਪੱਧਰ 'ਤੇ ਖੇਡਾਂ ਖੇਡਣ ਵਾਲੇ ਉਮੀਦਵਾਰ ਅਪਲਾਈ ਕਰਨ ਦੇ ਯੋਗ ਹਨ। ਇਹ ਖੇਡਾਂ ਕੁਸ਼ਤੀ, ਫੁੱਟਬਾਲ, ਮੁੱਕੇਬਾਜ਼ੀ, ਜਿਮਨਾਸਟਿਕ, ਬੋਟਿੰਗ, ਅਥਲੈਟਿਕਸ, ਕਬੱਡੀ ਆਦਿ ਹਨ। 10ਵੀਂ ਜਮਾਤ ਦੇ ਨਾਲ ਸਪੋਰਟਸ ਕੁਆਲੀਫਾਈ ਹੋਣਾ ਜ਼ਰੂਰੀ ਹੈ।
ਐਪਲੀਕੇਸ਼ਨ ਫੀਨ
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਜਨਰਲ, ਓਬੀਸੀ ਅਤੇ ਈਡਬਲਯੂਐਸ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ 100 ਰੁਪਏ ਅਦਾ ਕਰਨੇ ਪੈਣਗੇ। ਜਦਕਿ SC, ST ਵਰਗ ਦੇ ਉਮੀਦਵਾਰਾਂ ਨੂੰ ਫੀਸ ਨਹੀਂ ਦੇਣੀ ਪਵੇਗੀ। ਚੋਣ ਹੋਣ 'ਤੇ ਤਨਖਾਹ ਮੈਟ੍ਰਿਕਸ ਪੱਧਰ 3 ਦੇ ਅਨੁਸਾਰ ਹੈ। ਇਹ 21,700 ਰੁਪਏ ਤੋਂ ਲੈ ਕੇ ਵੱਧ ਤੋਂ ਵੱਧ 69,100 ਰੁਪਏ ਪ੍ਰਤੀ ਮਹੀਨਾ ਹੈ। ਭੁਗਤਾਨ ਸੱਤਵੇਂ ਸੀਪੀਸੀ ਦੇ ਅਨੁਸਾਰ ਕੀਤਾ ਜਾਵੇਗਾ।
ਆਖਰੀ ਮਿਤੀ
ਦੱਸ ਦੇਈਏ ਕਿ ਇਨ੍ਹਾਂ ਅਸਾਮੀਆਂ ਲਈ ਰਜਿਸਟ੍ਰੇਸ਼ਨ 13 ਨਵੰਬਰ ਤੋਂ ਸ਼ੁਰੂ ਹੋ ਗਈ ਹੈ ਅਤੇ ਫਾਰਮ ਭਰਨ ਦੀ ਆਖਰੀ ਮਿਤੀ 28 ਨਵੰਬਰ 2023 ਹੈ। ਇਸ ਮਿਤੀ ਤੋਂ ਪਹਿਲਾਂ ਨਿਰਧਾਰਤ ਫਾਰਮੈਟ ਵਿਚ ਫਾਰਮ ਭਰੋ। ਜੇਕਰ ਤੁਸੀਂ ਕੋਈ ਵਿਸਤ੍ਰਿਤ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਉਪਰੋਕਤ ਵੈੱਬਸਾਈਟ 'ਤੇ ਜਾ ਸਕਦੇ ਹੋ।