ਲੋਕਾਂ ਨੂੰ ਸ਼ਹਿਰ ਦੀ ਜ਼ਹਿਰੀਲੀ ਹਵਾ ਤੋਂ ਮਿਲੀ ਹਲਕੀ ਰਾਹਤ
Delhi's Air Quality Downgraded From 'Severe' to 'Very Poor' Category Latest News in Punjabi ਨਵੀਂ ਦਿੱਲੀ : ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅਨੁਸਾਰ ਲਗਾਤਾਰ ਤਿੰਨ ਦਿਨਾਂ ਤਕ 'ਗੰਭੀਰ' ਸ਼੍ਰੇਣੀ ਵਿੱਚ ਰਹਿਣ ਤੋਂ ਬਾਅਦ ਦਿੱਲੀ ਦੀ ਹਵਾ ਦੀ ਗੁਣਵੱਤਾ ਅੱਜ 'ਬਹੁਤ ਮਾੜੀ' ਸ਼੍ਰੇਣੀ ਵਿਚ ਸੁਧਰ ਗਈ ਹੈ ਜਿਸ ਨਾਲ ਸ਼ਹਿਰ ਦੀ ਜ਼ਹਿਰੀਲੀ ਹਵਾ ਤੋਂ ਕੁੱਝ ਰਾਹਤ ਮਿਲੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰੇ ਸ਼ਹਿਰ ਦਾ ਸਮੁੱਚਾ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 397 ਰਿਹਾ। ਸੀ.ਪੀ.ਸੀ.ਬੀ. ਦੇ 'ਸਮੀਰ' ਐਪ ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਦੇ 38 ਨਿਗਰਾਨੀ ਸਟੇਸ਼ਨਾਂ ਵਿੱਚੋਂ 23 ਨੇ ਹਵਾ ਦੀ ਗੁਣਵੱਤਾ 'ਗੰਭੀਰ' ਸ਼੍ਰੇਣੀ ਵਿੱਚ ਦਰਜ ਕੀਤੀ, ਜਦਕਿ 13 ਨੇ ਇਸ ਨੂੰ 'ਬਹੁਤ ਮਾੜੀ' ਸ਼੍ਰੇਣੀ ਵਿੱਚ ਦਰਜ ਕੀਤਾ, ਅਤੇ ਬਾਕੀ ਦੋ ਨੇ 'ਮਾੜੀ' ਸ਼੍ਰੇਣੀ ਵਿੱਚ ਹਵਾ ਦੀ ਗੁਣਵੱਤਾ ਦਰਜ ਕੀਤੀ। ਅੰਕੜਿਆਂ ਅਨੁਸਾਰ, ਵਜ਼ੀਰਪੁਰ ਵਿੱਚ ਸੱਭ ਤੋਂ ਮਾੜਾ AQI 440 ਦਰਜ ਕੀਤਾ ਗਿਆ, ਜਦਕਿ ਚਾਂਦਨੀ ਚੌਕ ਵਿੱਚ 438 ਦਰਜ ਕੀਤਾ ਗਿਆ।
ਭਾਰਤ ਮੌਸਮ ਵਿਭਾਗ (IMD) ਨੇ ਦੱਸਿਆ ਕਿ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 10.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 3.3 ਡਿਗਰੀ ਘੱਟ ਹੈ। IMD ਨੇ ਦਿਨ ਵੇਲੇ ਸਾਫ਼ ਆਸਮਾਨ ਦੇ ਨਾਲ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਸਵੇਰੇ ਦੇ ਮੌਸਮ ਵਿੱਚ ਨਮੀ ਦੀ ਮਾਤਰਾ 80 ਸੀ।
(For more news apart from Delhi's Air Quality Downgraded From 'Severe' to 'Very Poor' Category Latest News in Punjabi stay tuned to Rozana Spokesman.)
