
ਇਸ ਨੂੰ ਕੰਪਲਿਟਲੀ ਬਿਲਟ ਯੂਨਿਟ ਦੇ ਤੌਰ ਤੇ ਵੇਚਿਆ ਜਾਵੇਗਾ।
ਨਵੀਂ ਦਿੱਲੀ: ਲਗਜ਼ਰੀ ਕਾਰ ਮੇਕਰ ਕੰਪਨੀ ਪੋਰਸ਼ੇ ਨੇ ਕਯਾਨੀ ਕੂਪੇ 2020 ਐਡੀਸ਼ਨ ਨੂੰ ਭਾਰਤ ਵਿਚ ਲਾਂਚ ਕਰ ਦਿੱਤਾ ਹੈ। ਐਰੋਡਾਇਮੈਟਿਕ ਡਿਜ਼ਾਇਨ ਵਾਲੀ ਇਹ ਐਸਯੂਵੀ ਪਹਿਲਾਂ ਤੋਂ ਦੋ ਗੁਣਾ ਜ਼ਿਆਦਾ ਸਪੋਰਟੀ ਹੈ। ਭਾਰਤ ਵਿਚ ਇਹ ਵੀ6 ਅਤੇ ਟਰਬੋ ਵਰਗੇ ਦੋ ਤਰ੍ਹਾਂ ਦੇ ਵੈਰੀਐਂਟ ਵਿਚ ਉਪਲੱਬਧ ਹੈ।
Photoਇਸ ਦੀ ਕੀਮਤ 1.31 ਕਰੋੜ ਰੁਪਏ ਤੋਂ 1.97 ਕਰੋੜ ਰੁਪਏ ਤਕ ਹੈ। ਇਸ ਨੂੰ ਕੰਪਲਿਟਲੀ ਬਿਲਟ ਯੂਨਿਟ ਦੇ ਤੌਰ ਤੇ ਵੇਚਿਆ ਜਾਵੇਗਾ। ਇਸ ਦੇ ਟਰਬੋ ਵਰਜ਼ਨ ਦੀ ਟਾਪ ਸਪੀਡ 286 ਕਿਮੀ ਪ੍ਰਤੀਘੰਟਾ ਹੈ। ਯਾਨੀ ਦਿੱਲੀ ਤੋਂ ਆਗਰਾ ਪਹੁੰਚਣ ਲਈ ਇਕ ਘੰਟੇ ਤੋਂ ਵੀ ਘਟ ਸਮਾਂ ਲੱਗੇਗਾ। ਕਿਆਨੀ ਦੇ ਵੀ6 ਕੂਪੇ ਵਿਚ 3 ਲੀਟਰ ਵੀ6 ਇੰਜਨ ਮਿਲੇਗਾ, ਜੋ ਕਿ 340 ਪੀਐਸ ਪਾਵਰ ਅਤੇ 450 ਐਨਐਮ ਟਾਰਕ ਜਨਰੇਟ ਕਰਦਾ ਹੈ।
Photoਇਸ ਨੂੰ 100 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਤਕ ਪਹੁੰਚਣ ਵਿਚ ਕੇਵਲ 5.7 ਸੈਕਿੰਡ ਦਾ ਸਮਾਂ ਲਗਦਾ ਹੈ। ਇਸ ਦੀ ਟਾਪ ਸਪੀਡ 243 ਕਿਮੀ ਪ੍ਰਤੀਘੰਟਾ ਹੈ। ਇਸ ਦੇ ਟਰਬੋ ਵੈਰਿਐਂਟ ਵਿਚ 4 ਲੀਟਰ ਟੂਵਿਨ ਟਰਬੋਚਾਰਜਡ ਵੀ8 ਪੈਟਰੋਲ ਇੰਜਨ ਮਿਲੇਗਾ। ਇਹ 550 ਅਤੇ 770 ਐਨਐਮ ਦਾ ਟਾਰਕ ਜਨਰੇਟ ਕਰੇਗਾ। ਇਹ 8-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਮਿਲੇਗਾ। ਇਸ ਦੀ ਟਾਪ ਸਪੀਡ 286 ਕਿਮੀ ਪ੍ਰਤੀਘੰਟਾ ਹੈ।
Photoਇਸ ਦੇ ਇੰਟੀਰਿਅਰ ਦੀ ਗੱਲ ਕਰੀਏ ਤਾਂ ਇਸ ਦੇ ਡੈਸ਼ਬੋਰਡ ਤੇ 12.3 ਇੰਚ ਦਾ ਵੱਡਾ ਟਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਮਿਲੇਗਾ। ਇਸ ਵਿਚ ਏਸੀ ਅਤੇ ਆਡਿਓ ਕੰਟਰੋਲ ਕਰਨ ਲਈ ਟਚ ਬਟਨ ਦਿੱਤੇ ਗਏ ਹਨ। ਇਸ ਵਿਚ ਥ੍ਰੀ-ਸਪੋਕ ਸਟੇਅਰਿੰਗ ਵਹੀਲ ਮਿਲੇਗਾ। ਇਸ ਦੇ ਇੰਟੀਰਿਅਰ ਵਿਚ ਆਲ-ਬਲੈਕ ਥੀਮ ਮਿਲੇਗੀ।
Photo ਕੂਪੇ ਵਿਚ ਆਟੋ ਐਲਈਡੀ ਹੈਡਲੈਂਪ, ਫੋਰ ਜ਼ੋਨ ਕਲਾਈਮੈਟ ਕੰਟਰੋਲ, ਕ੍ਰੂਜ ਕੰਟਰੋਲ, 18-ਵੇ ਐਡਜਸਟੇਬਲ ਫਰੰਟ ਸੀਟਸ, ਰਿਅਰ ਕੈਮਰਾ, ਫਰੰਟ/ਰਿਅਰ ਪਾਰਕਿੰਗ ਸੈਂਸਰ ਵਰਗੇ ਫੀਚਰਸ ਸਟੈਂਡਰਡ ਤੌਰ ਤੇ ਮਿਲਣਗੇ। ਇਸ ਤੋਂ ਇਲਾਵਾ ਇਸ ਵਿਚ ਸਟੈਂਡਰਡ ਸੈਲਫੀ ਫੀਚਰ ਤੇ 8 ਏਅਰਬੈਗਸ, Isofix ਚਾਈਲਜ਼ ਸੀਟ ਮਾਉਂਟ, ਏਬੀਐਸ-ਈਬੀਡੀ, ਬ੍ਰੇਰ ਅਸਿਸਟ, ਟ੍ਰੈਕਸ਼ਨ ਕੰਟਰੋਲ, ਇਲੈਕਟ੍ਰਾਨਿਕ ਸਟੇਬਿਲਟੀ ਕੰਟਰੋਲ, ਹਿਲ ਸਟਾਰਟ ਅਤੇ ਹੀਲ ਡਿਸੈਂਟ ਅਸਿਸਟ ਵਰਗੇ ਫੀਚਰਸ ਮਿਲਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।