ਲੁਧਿਆਣਾ ਦੇ ਸਿਵਲ ਹਸਪਤਾਲ 'ਚ ਵੱਡੀ ਲਾਪਰਵਾਹੀ: ਔਰਤ ਦੇ ਢਿੱਡ 'ਚੋਂ ਮਿਲਿਆ ਡੇਢ ਫੁੱਟ ਲੰਬਾ ਤੌਲੀਆ
Published : Dec 14, 2020, 10:54 am IST
Updated : Dec 14, 2020, 11:07 am IST
SHARE ARTICLE
Ludhiana
Ludhiana

CMC 'ਚ ਡਾਕਟਰਾਂ ਨੇ ਮਹਿਲਾ ਦਾ ਐਕਸ-ਰੇ ਤੇ ਸਕੈਨਿੰਗ ਕੀਤੀ ਜਿਸ 'ਚ ਪਤਾ ਲੱਗਾ ਕੇ ਮਹਿਲਾ ਦੇ ਢਿੱਡ ਅੰਦਰ ਤੌਲੀਆ ਹੈ।

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਇੱਕ ਡਾਕਟਰਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦਰਅਸਲ, ਡਾਕਟਰਾਂ ਨੇ ਇੱਕ ਗਰਭਵਤੀ ਮਹਿਲਾ ਦਾ ਆਪਰੇਸ਼ਨ ਕਰਨ ਮਗਰੋਂ ਲਗਪਗ ਡੇਢ ਫੁੱਟ ਦਾ ਲੰਬਾ ਤੌਲੀਆ ਮਹਿਲਾ ਦੇ ਢਿੱਡ ਵਿੱਚ ਹੀ ਛੱਡ ਦਿੱਤਾ। ਇਸ ਸਮੇਂ ਦੌਰਾਨ ਥਾਣਾ ਡਵੀਜ਼ਨ ਨੰਬਰ 2 ਅਤੇ ਸਿਵਲ ਹਸਪਤਾਲ ਦੀ ਪੁਲਿਸ ਵੀ ਮੌਕੇ 'ਤੇ ਤਾਇਨਾਤ ਰਹੀ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕੋਈ ਸ਼ਿਕਾਇਤ ਮਿਲੀ ਤਾਂ ਕਾਰਵਾਈ ਕੀਤੀ ਜਾਵੇਗੀ।

ਜਾਣੋ ਪੂਰਾ ਮਾਮਲਾ 
ਦੱਸ ਦੇਈਏ ਕਿ 28 ਸਾਲਾ ਆਸ਼ਾ ਕੌਰ ਨਾਮ ਦੀ ਮਹਿਲਾ ਦਾ 8 ਦਸੰਬਰ ਨੂੰ ਸਿਵਲ ਹਸਪਤਾਲ 'ਚ ਸਵੇਰੇ 11:45 ਤੇ ਸਿਜ਼ੇਰੀਅਨ ਅਪਰੇਸ਼ਨ ਹੋਇਆ ਸੀ। ਇਸ ਤੋਂ ਬਾਅਦ ਲੜਕੀ ਲਗਾਤਾਰ  ਪੇਟ 'ਚ ਦਰਦ ਦੀ ਗੱਲ ਕਰ ਰਹੀ ਸੀ ਪਰ ਹਸਪਤਾਲ ਸਟਾਫ ਨੇ ਉਸ ਗੱਲ ਤੇ ਕੋਈ ਧਿਆਨ ਨਹੀਂ ਦਿੱਤਾ। ਇਸ ਮਗਰੋਂ ਉਸ ਦੇ ਢਿੱਡ ਤੇ ਸੋਜ ਪੈਣ ਲੱਗ ਗਈ। 11 ਦਸੰਬਰ ਨੂੰ ਤੜਕੇ ਸਿਵਲ ਹਸਪਤਾਲ ਨੇ ਮਹਿਲਾ ਨੂੰ ਰੈਫਰ ਕਰਨ ਦੀ ਗੱਲ ਕੀਤੀ। ਇਸ ਮਗਰੋਂ ਉਸ ਨੂੰ ਸੀਐਮਸੀ ਹਸਪਤਾਲ ਲੈ ਜਾਇਆ ਗਿਆ।

why do doctors wear only green or blue clothes during the operation

ਫਿਰ ਇਸ ਤੋਂ ਬਾਅਦ CMC 'ਚ ਡਾਕਟਰਾਂ ਨੇ ਮਹਿਲਾ ਦਾ ਐਕਸ-ਰੇ ਤੇ ਸਕੈਨਿੰਗ ਕੀਤੀ ਜਿਸ 'ਚ ਪਤਾ ਲੱਗਾ ਕੇ ਮਹਿਲਾ ਦੇ ਢਿੱਡ ਅੰਦਰ ਤੌਲੀਆ ਹੈ। ਇਸ ਮਗਰੋਂ ਮਹਿਲਾ ਦਾ ਮੁੜ ਅਪਰੇਸ਼ਨ ਕਰਕੇ 1.5 ਫੁੱਟ ਲੰਬਾ ਤੌਲੀਆ ਕੱਢਿਆ ਗਿਆ। ਪੀੜਤ ਮਹਿਲਾ ਦੇ ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਤੇ ਕਾਰਵਾਈ ਕੀਤੀ ਜਾਏ ਤੇ ਲਾਪ੍ਰਵਾਹੀ ਲਈ ਉਨ੍ਹਾਂ ਦਾ ਲਾਈਸੈਂਸ ਰੱਦ ਕੀਤਾ ਜਾਵੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement