New Delhi: ਹਾਸ਼ਿਮ ਬਾਬਾ ਗੈਂਗ ਦਾ ਸ਼ੂਟਰ ਸੋਨੂੰ ਮਟਕਾ ਐਨਕਾਊਂਟਰ 'ਚ ਢੇਰ, ਜਾਣੋ ਉਸ ਦੇ ਅਪਰਾਧਾਂ ਦੀ ਕੁੰਡਲੀ
Published : Dec 14, 2024, 9:35 am IST
Updated : Dec 14, 2024, 10:57 am IST
SHARE ARTICLE
Hashim Baba gang shooter Sonu Matka was killed in an encounter, know the horoscope of his crime
Hashim Baba gang shooter Sonu Matka was killed in an encounter, know the horoscope of his crime

New Delhi: ਉਸ ਖ਼ਿਲਾਫ਼ ਦਿੱਲੀ ਅਤੇ ਯੂਪੀ ਵਿੱਚ ਦਰਜਨ ਦੇ ਕਰੀਬ ਕਤਲ ਅਤੇ ਲੁੱਟ-ਖੋਹ ਦੇ ਕੇਸ ਦਰਜ ਹਨ।

 

New Delhi: ਬਦਨਾਮ ਸੋਨੂੰ ਮਟਕਾ ਦੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਯੂਪੀ ਐਸਟੀਐਫ ਦੀ ਸਾਂਝੀ ਕਾਰਵਾਈ ਦੌਰਾਨ ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਮੌਤ ਹੋ ਗਈ। ਸੋਨੂੰ ਮਟਕਾ ਹਾਸ਼ਮ ਬਾਬਾ ਗੈਂਗ ਦਾ ਸ਼ੂਟਰ ਸੀ ਅਤੇ ਉਸ ਨੇ ਦੀਵਾਲੀ ਦੀ ਰਾਤ ਚਾਚੇ-ਭਤੀਜੇ ਨੂੰ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਸੋਨੂੰ ਮਟਕਾ ਦੇ ਮੇਰਠ ਵਿੱਚ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਸ਼ਨੀਵਾਰ ਤੜਕੇ ਦਿੱਲੀ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਘੇਰਾਬੰਦੀ ਕੀਤੀ ਅਤੇ ਦੋਵਾਂ ਪਾਸਿਆਂ ਤੋਂ ਕਈ ਰਾਉਂਡ ਗੋਲੀਬਾਰੀ ਹੋਈ। ਦਿੱਲੀ ਪੁਲਿਸ ਅਤੇ ਯੂਪੀਐਸਟੀਐਫ ਦੇ ਸਪੈਸ਼ਲ ਸੈੱਲ ਨੇ ਮੇਰਠ ਵਿੱਚ ਗੈਂਗਸਟਰ ਸੋਨੂੰ ਉਰਫ਼ ਮਟਕਾ ਦਾ ਮੁਕਾਬਲਾ ਕਰਕੇ ਉਸ ਨੂੰ ਮਾਰ ਦਿੱਤਾ ਹੈ।

ਸੋਨੂੰ ਮਟਕਾ ਨੇ ਦੀਵਾਲੀ ਵਾਲੇ ਦਿਨ ਸ਼ਾਹਦਰਾ ਇਲਾਕੇ 'ਚ ਚਾਚੇ-ਭਤੀਜੇ ਨੂੰ ਗੋਲੀ ਮਾਰ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਅਪਰਾਧੀ ਸੋਨੂੰ ਫਰਾਰ ਸੀ। ਦਿੱਲੀ ਪੁਲਿਸ ਅਤੇ ਯੂਪੀਐਸਟੀਐਫ ਦੇ ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਸੋਨੂੰ ਮਟਕਾ ਮੇਰਠ ਆਉਣ ਵਾਲਾ ਹੈ, ਜਿਸ ਤੋਂ ਬਾਅਦ ਯੂਪੀ ਐਸਟੀਐਫ ਅਤੇ ਸਪੈਸ਼ਲ ਸੈੱਲ ਨੇ ਸਾਂਝਾ ਆਪ੍ਰੇਸ਼ਨ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਜਾਲ ਵਿਛਾ ਦਿੱਤਾ ਅਤੇ ਜਿਵੇਂ ਹੀ ਉਨ੍ਹਾਂ ਨੇ ਸੋਨੂੰ ਮਟਕਾ ਨੂੰ ਆਉਂਦਾ ਦੇਖਿਆ ਤਾਂ ਉਨ੍ਹਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਸੋਨੂੰ ਨੇ ਪੁਲਿਸ ਟੀਮ 'ਤੇ ਗੋਲੀ ਚਲਾ ਦਿੱਤੀ, ਜਿਸ ਦਾ ਜਵਾਬ ਦਿੰਦੇ ਹੋਏ ਪੁਲਿਸ ਟੀਮ ਨੇ ਵੀ ਗੋਲੀ ਚਲਾ ਦਿਤੀ ਜਿਸ ਵਿਚ ਸੋਨੂੰ ਮਟਕਾ ਦੀ ਮੌਤ ਹੋ ਗਈ।

ਸੋਨੂੰ ਉਰਫ਼ ਮਟਕਾ ਹਾਸ਼ਿਮ ਬਾਬਾ ਗੈਂਗ ਦਾ ਸ਼ੂਟਰ ਸੀ ਅਤੇ ਉਸ ਖ਼ਿਲਾਫ਼ ਦਿੱਲੀ ਅਤੇ ਯੂਪੀ ਵਿੱਚ ਦਰਜਨ ਦੇ ਕਰੀਬ ਕਤਲ ਅਤੇ ਲੁੱਟ-ਖੋਹ ਦੇ ਕੇਸ ਦਰਜ ਹਨ। ਪੁਲਿਸ ਨੇ ਗੈਂਗਸਟਰ ਸੋਨੂੰ ਉਰਫ਼ ਮਟਕਾ 'ਤੇ 50,000 ਰੁਪਏ ਦਾ ਇਨਾਮ ਵੀ ਰੱਖਿਆ ਸੀ।

SHARE ARTICLE

ਏਜੰਸੀ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement